Ad-Time-For-Vacation.png

ਰੋਹਿਤ ਵੇਮੁਲਾ ਨੂੰ ਜਾਤ-ਅਭਿਮਾਨੀਆਂ ਨੇ ਮਾਰ ਦਿਤਾ ਪਰ ਉਹ ਮਰੇਗਾ ਨਹੀਂ, ਵਾਰ-ਵਾਰ ਜੀਵਤ ਹੁੰਦਾ ਰਹੇਗਾ

ਰੋਹਿਤ ਵੇਮੁਲਾ ਇਕ ਦਲਿਤ ਦਾ ਜੀਵਨ ਜੀਵਿਆ ਸੀ, ਉਹ ਦਲਿਤ ਮਾਂ ਦੀ ਕੁੱਖ ਵਿਚੋਂ ਜੰਮਿਆ ਤੇ ਇਕ ਦਲਿਤ ਦੀ ਮੌਤ ਮਰਿਆ ਸੀ। ਪਰ ਉਸ ਦੀ ਮੌਤ ਨੂੰ ਸਿਆਸਤ ਨਹੀਂ ਬਖ਼ਸ਼ ਰਹੀ। ਰੋਹਿਤ ਦੇ ਸਾਰੇ ਕਾਗ਼ਜ਼-ਪੱਤਰ ਇਕ ਦਲਿਤ ਦੇ ਸਨ, ਕਿਉਂਕਿ ਉਸ ਦੇ ਪਿਤਾ, ਜੋ ਕਿ ਇਕ ਪਿਛੜੀ ਜਾਤੀ ‘ਚੋਂ ਸਨ, ਉਸ ਦੀ ਮਾਂ ਤੇ ਤਿੰਨ ਬੱਚੀਆਂ ਨੂੰ, ਵਿਆਹ ਤੋਂ ਪੰਜ ਸਾਲ ਬਾਅਦ ਹੀ ਛੱਡ ਗਏ ਸਨ। ਰੋਹਿਤ ਦੇ ਪਿੰਡ ਦੇ ਕੁਲੈਕਟਰ ਨੇ ਵੀ ਕਾਗ਼ਜ਼ਾਂ ਵਿਚ ਦਰਜ ਕੀਤਾ ਕਿ ਰੋਹਿਤ ਵੇਮੁਲਾ ਇਕ ਦਲਿਤ ਸੀ, ਪਰ ਮਨੁੱਖੀ ਸਰੋਤ ਮੰਤਰੀ ਹੁੰਦੇ ਸਮੇਂ, ਸਮ੍ਰਿਤੀ ਇਰਾਨੀ ਇਕ ਹੋਰ ਵਾਰ ਕਰ ਗਈ। ਇਕ ਕਮਿਸ਼ਨ ਬੈਠ ਗਿਆ, ਜਿਸ ਦਾ ਮਕਸਦ ਰੋਹਿਤ ਦੀ ਜਾਤ ਦਾ ਪਤਾ ਕਰਨਾ ਸੀ। ਕਮਿਸ਼ਨ ਨੇ ਰੋਹਿਤ ਦੇ ਕਾਗ਼ਜ਼-ਪੱਤਰਾਂ, ਕੁਲੈਕਟਰ, ਪ੍ਰਵਾਰ, ਉਸ ਦੇ ਜੀਵਨ ਦੇ ਸੰਘਰਸ਼ਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਇਹ ਫ਼ੈਸਲਾ ਦਿਤਾ ਕਿ ਰੋਹਿਤ ਦੀ ਜਾਤ ਉਸ ਦੇ ਪਿਤਾ ਦੀ ਜਾਤ ਹੈ, ਜੋ ਪੰਜ ਸਾਲ ਦੇ ਰੋਹਿਤ ਨੂੰ ਛੱਡ ਗਿਆ ਸੀ। ਇਸ ਦਾ ਰੋਹਿਤ ਦੀ ਜ਼ਿੰਦਗੀ ਨਾਲ ਕੋਈ ਲੈਣ-ਦੇਣ ਨਹੀਂ। ਕਾਰਨ ਇਹ ਨਹੀਂ ਕਿ ਉਹ ਸਮਝਦਾਰ ਨਹੀਂ, ਬਲਕਿ ਉਹ ਕੁੱਝ ਜ਼ਿਆਦਾ ਹੀ ਸਮਝਦਾਰ ਸੀ। ਕਮਿਸ਼ਨਰ ਦਾ ਇਹ ਨਿਰਣਾ ਪਹਿਲਾਂ ਤੋਂ ਹੀ ਤੈਅ ਕੀਤੇ ਅਨੁਸਾਰ ਸੀ, ਕਿਉਂਕਿ ਰੋਹਿਤ ਦੇ ਦਲਿਤ ਹੋਣ ਕਾਰਨ ਇਸ ਮਾਮਲੇ ਦੀ ਜਾਂਚ ਦਲਿਤ ਜਾਤੀਆਂ ਤੇ ਕਬੀਲਿਆਂ ਬਾਰੇ ਕਮਿਸ਼ਨ ਵਲੋਂ ਹੀ ਹੋ ਸਕਦੀ ਹੈ। ਇਸ ਮਾਮਲੇ ਵਿਚ ਕੇਂਦਰੀ ਮੰਤਰੀ ਬੰਡਾਰੂ ਦੱਤਾਤਰੇ ਵੀ ਫਸਦੇ ਹਨ, ਕਿਉਂਕਿ ਉਨ੍ਹਾਂ ਬੀ.ਜੇ.ਪੀ. ਦੀ ਵਿਦਿਆਰਥੀ ਜਥੇਬੰਦੀ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਕਹਿਣ ਉਤੇ ਉਸ ਵੇਲੇ ਦੀ ਮਨੁੱਖੀ ਸਰੋਤ ਮੰਤਰੀ ਸਮ੍ਰਿਤੀ ਇਰਾਨੀ ਨੂੰ ਚਿੱਠੀ ਲਿਖ ਕੇ ਰੋਹਿਤ ਨੂੰ ਬਰਖ਼ਾਸਤ ਕਰਵਾਇਆ ਸੀ। ਇਸ ਕਾਰਨ ਰੋਹਿਤ ਵੇਮੁਲਾ ਨੂੰ ਠੰਢ ਵਿਚ ਬਾਹਰ ਸੌਣਾ ਪਿਆ ਸੀ। ਉਸ ਦਾ ਵਜ਼ੀਫ਼ਾ ਬੰਦ ਕਰ ਕੇ ਉਸ ਨੂੰ ਨਿਹੱਥਾ ਕਰ ਦਿਤਾ ਗਿਆ ਸੀ। ਉਹ ਬੀ.ਜੇ.ਪੀ. ਦੀ ਵਿਦਿਆਰਥੀ ਜਥੇਬੰਦੀ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਪਿੱਛੇ ਖੜੀ ਕੇਂਦਰੀ ਸਰਕਾਰ ਦੀ ਤਾਕਤ ਨੂੰ ਵੇਖ ਕੇ ਸਮਝ ਗਿਆ ਸੀ ਕਿ ਉਸ ਦੀ ਜਾਤ ਕਾਰਨ ਉਸ ਦਾ ਵਜੂਦ ਹਮੇਸ਼ਾ ਸਿਮਟਿਆ ਰਹੇਗਾ ਤੇ ਉਹ ਸਿਰਫ਼ ਇਕ ਦਲਿਤ ਵਾਂਗ ਦਬਾਇਆ ਜਾਂਦਾ ਰਹੇਗਾ ਤੇ ਉਸ ਦੀਆਂ ਚਾਹਤਾਂ, ਖ਼ਾਹਿਸ਼ਾਂ, ਕਾਬਲੀਅਤ ਦੀ ਕਦਰ ਇਸ ਦੇਸ਼ ਵਿਚ ਨਹੀਂ ਪੈਣੀ। ਛੋਟੀ ਜਹੀ ਜ਼ਿੰਦਗੀ ਵਿਚ ਬਚਪਨ ਤੋਂ ਹੀ ਮੁਸ਼ਕਲਾਂ ਨਾਲ ਘਿਰਿਆ ਰਿਹਾ ਰੋਹਿਤ ਅਪਣੀ ਜਾਤ ਦੀ ਸੱਚਾਈ ਸਾਹਮਣੇ ਹਾਰ ਗਿਆ ਤੇ ਉਸ ਨੇ ਖ਼ੁਦਕੁਸ਼ੀ ਕਰ ਲਈ, ਪਰ ਅਜ ਉਸ ਦੀ ਪੂਰੀ ਜ਼ਿੰਦਗੀ ਨੂੰ ਹੀ ਝੁਠਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਕਿ ਇਕ ਮੰਤਰੀ ਤੇ ਉਸ ਦੀ ਨਫ਼ਰਤ ਦੀ ਸਿਆਸਤ ਜਿੱਤ ਸਕਣ।

ਇਹੀ ਸੱਚ ਹੈ ਕਿ ਰੋਹਿਤ ਵੇਮੁਲਾ ਇਕ ਨਹੀਂ ਲੱਖਾਂ ਹਨ, ਜੋ ਅਪਣਾ ਹੱਕ ਮੰਗ ਰਹੇ ਹਨ। ਅਖ਼ੀਰ ਕਦ ਤਕ ਭਾਰਤ ਵਿਚ ਇਕ ਗ਼ਲਤੀ ਨੂੰ ਦੋਹਰਾ-ਦੋਹਰਾ ਕੇ ਇਨਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਿਆਂ ਰਖਿਆ ਜਾਂਦਾ ਹੈ? ਰੋਹਿਤ ਵੇਮੁਲਾ ਦੀ ਇਕ ਕਵਿਤਾ ਵਿਚ ਉਹ ਲਿਖਦੇ ਹਨ, ”ਇਕ ਦਿਨ ਉਹ ਇਤਿਹਾਸ ਦੇ ਪੰਨਿਆਂ ਵਿਚ ਚਲਾ ਜਾਏਗਾ, ਉਸ ਦੇ ਕਾਲੇ ਅਖਰਾਂ ਵਿਚ, ਤੇ ਤੁਸੀਂ ਸੋਚੋਗੇ ਕਿ ਕਾਸ਼ ਉਹ ਸਿਆਣਾ ਹੁੰਦਾ। ਉਸੇ ਦਿਨ ਦੀ ਰਾਤ ਨੂੰ ਜਦ, ਉਸ ਨੂੰ ਯਾਦ ਕਰੋਗੇ, ਉਸ ਨੂੰ ਮਹਿਸੂਸ ਕਰੋਗੇ, ਤੁਹਾਡੀ ਮੁਸਕਰਾਹਟ ਵਾਪਸ ਆਏਗੀ ਤੇ ਰੋਹਿਤ ਮੁੜ ਤੋਂ ਜੀਵਤ ਹੋ ਜਾਵੇਗਾ।”

ਪਰ ਰੋਹਿਤ ਨੂੰ ਮਹਿਸੂਸ ਕੌਣ ਕਰ ਰਿਹਾ ਹੈ, ਕੌਣ ਉਸ ਨੂੰ ਯਾਦ ਕਰ ਰਿਹਾ ਹੈ? ਅਸੀਂ ਤਾਂ ਉਸ ਦੀ ਮੌਤ ਨਾਲ ਖਿਲਵਾੜ ਹੋਣ ਦੇ ਰਹੇ ਹਾਂ। ਰੋਹਿਤ ਕੋਈ ਰੱਬ ਨਹੀਂ ਸੀ ਜੋ ਮੁੜ ਜ਼ਿੰਦਾ ਹੋ ਜਾਵੇ, ਉਸ ਦਾ ਜ਼ਿੰਦਾ ਹੋਣਾ ਦਲਿਤਾਂ ਦੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ। ਉਸ ਦਾ ਪਾਗ਼ਲਪਨ ਅਸਲ ਵਿਚ ਸਿਆਣਪ ਹੀ ਸੀ। ਉਹ ਛੋਟੀ ਉਮਰ ਦਾ ਸਿਆਣਾ ਸੀ, ਜਿਸ ਨੇ ਜ਼ਿੰਦਗੀ ਦੇ ਇੰਨੇ ਰੰਗ ਵੇਖ ਲਏ ਸਨ ਕਿ ਉਹ ਅਸਲੀਅਤ ਸਮਝਦਾ ਸੀ ਤੇ ਉਸ ਨੂੰ ਬਿਆਨ ਕਰਨ ਵਿਚ ਝਿਜਕਦਾ ਨਹੀਂ ਸੀ। ਉਹ ਜਾਣਦਾ ਸੀ ਕਿ ਇਸ ਦੇਸ਼ ਵਿਚ ਇਕ ਦਿਨ ਵੱਖ ਸੋਚ ਰਖਣੀ ਵੀ ਰਾਸ਼ਟਰ-ਵਿਰੋਧੀ ਗੱਲ ਬਣ ਜਾਏਗੀ। ਉਹ ਵੇਖ ਰਿਹਾ ਸੀ ਕਿ ਹਰ ਉਹ ਕਦਮ ਚੁਕਿਆ ਜਾ ਰਿਹਾ ਹੈ ਜਿਸ ਨਾਲ ਧਰਮ ਦੀ ਆੜ ਲੈ ਕੇ ਦਲਿਤਾਂ ਨੂੰ ਦਬਾਇਆ ਜਾ ਸਕੇ। ਉਹ ਸਮਝ ਗਿਆ ਸੀ ਕਿ ਧਰਮ ਨੂੰ ਢਾਲ ਬਣਾ ਕੇ, ਫ਼ਿਰਕੂ ਮੰਚ, ਦੇਸ਼ ਉਤੇ ਹਿਟਲਰ ਵਾਂਗ ਰਾਜ ਕਰਨ ਦੀ ਸੋਚ ਰਿਹਾ ਹੈ।

ਰੋਹਿਤ ਵੇਮੁਲਾ ਵਰਗੇ ਬੜੇ ਦਲਿਤ ਹਨ ਜੋ ਅਪਣੀ ਜਾਤ ਦੇ ਬਾਵਜੂਦ ਪੜ੍ਹ ਲਿਖ ਕੇ ਅੱਗੇ ਵਧਣ ਦੇ ਸੁਪਨੇ ਵੇਖ ਰਹੇ ਹਨ। ਉਹ ਬਾਕੀ ਸਾਰੇ ਭਾਰਤ ਦੇ ਨੌਜਵਾਨਾਂ ਵਾਂਗ ਇਕ ‘ਅੱਛੇ’ ਭਾਰਤ ਦਾ ਹਿੱਸਾ ਬਣਨ ਦਾ ਸੁਪਨਾ ਵੇਖ ਰਹੇ ਹਨ ਪਰ ਹਕੀਕਤਾਂ ਨੇ ਰੋਹਿਤ ਨੂੰ ਹਰਾ ਦਿਤਾ, ਹੁਣ ਹੋਰਾਂ ਨੂੰ ਨਾ ਮਰਨ ਦਿਉ। ਕੁੱਝ ਕਰਨ ਨੂੰ ਜਾਂ ਕਹਿਣ ਨੂੰ ਬਗ਼ਾਵਤ ਹੀ ਕਹਿ ਲਉ। ਚੁੱਪ ਰਹਿਣ ਨਾਲ ਤਾਂ ਤਬਾਹੀ ਹੀ ਆਉਣੀ ਹੈ। ਵੇਮੁਲਾ ਅਪਣੀਆਂ ਲਿਖਤਾਂ ਹਮੇਸ਼ਾ ਹੀ ‘ਜਾਤ ਇਕ ਅਫ਼ਵਾਹ ਨਹੀਂ’ ਸਿਰਲੇਖ ਹੇਠ ਲਿਖਦੇ ਸਨ ਤੇ ਭਾਰਤ ਦਾ ਸ਼ਰਮਨਾਕ ਸੱਚ ਇਹੀ ਹੈ, ਇਹੀ ਹੈ ਤੇ ਇਹੀ ਹੈ।

-ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.