ਸਟਾਫ ਰਿਪੋਰਟਰ, ਖੰਨਾ : ਪਿੰਡ ਰੋਹਣੋ ਕਲਾਂ ਵਿਖੇ ਸ਼ਹੀਦ ਬਾਬਾ ਚੂਹੜ ਸਿੰਘ ਜੀ ਗਹੀਰ ਦੇ ਅਸਥਾਨਾਂ ਵਿਖੇ ਸਾਲਾਨਾ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਗਹੀਰ ਪ੍ਰਬੰਧਕ ਕਮੇਟੀ ਰੋਹਣੋਂ ਕਲਾਂ ਦੇ ਸਕੱਤਰ ਪਰਮਜੀਤ ਸਿੰਘ ਧੀਮਾਨ ਨੇ ਦੱਸਿਆ ਹਰ ਸਾਲ ਦੀਵਾਲੀ ਮੌਕੇ ਇਸ ਅਸਥਾਨ ‘ਤੇ ਸਾਲਾਨਾ ਸਮਾਗਮ ਕੀਤੇ ਜਾਂਦੇ ਹਨ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ, ਉਪਰੰਤ ਗੁਰੂ ਕੇ ਲੰਗਰ, ਭੰਡਾਰੇ ਵਰਤਾਏ ਜਾਂਦੇ ਹਨ।

ਹਰ ਮਹੀਨੇ ਦਸਮੀ ਦਾ ਦਿਹਾੜਾ ਵੀ ਗਹੀਰ ਪਰਿਵਾਰਾਂ ਵੱਲੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਇਸ ਸਮਾਗਮ ਨੂੰ ਮੁੱਖ ਰੱਖਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਖਤਿਆਰ ਸਿੰਘ ਗਹੀਰ ਗੋਰਾਇਆ ਜੋ ਅੱਜਕੱਲ੍ਹ ਆਪਣੇ ਦੌਰੇ ‘ਤੇ ਵਿਦੇਸ਼ ਗਏ ਹਨ ਤੇ ਉਨ੍ਹਾਂ ਵੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦਾ ਪੁੱਜਣ ‘ਤੇ ਧੰਨਵਾਦ ਕੀਤਾ ਤੇ ਸਮੁੱਚੇ ਪੋ੍ਗਰਾਮ ‘ਚ ਆਨਲਾਈਨ ਵੀਡੀਓ ਰਾਹੀਂ ਆਪਣੀ ਹਾਜ਼ਰੀ ਲਗਾਈ।

ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਰਤਨ ਸਿੰਘ ਗਹੀਰ ਲੁਧਿਆਣਾ, ਮੀਤ ਪ੍ਰਧਾਨ ਦਰਸ਼ਨ ਸਿੰਘ ਗਹੀਰ ਦਿੜਬਾ, ਖਜਾਨਚੀ ਰਣਜੀਤ ਸਿੰਘ ਗਹੀਰ ਨਾਭਾ, ਮੀਤ ਸਕੱਤਰ ਗੁਰਚਰਨ ਸਿੰਘ ਗਹੀਰ ਲੁਧਿਆਣਾ, ਸਹਾਇਕ ਖਜਾਨਚੀ ਈਸ਼ਰ ਸਿੰਘ ਗਹੀਰ ਸੰਗਰੂਰ, ਸੀਨੀਅਰ ਮੈਂਬਰ ਬੇਅੰਤ ਸਿੰਘ ਕੱਦੋਂ ਗਹੀਰ, ਮੈਂਬਰ ਗੁਰਚੇਤ ਸਿੰਘ ਗਹੀਰ ਭਵਾਨੀਗੜ੍ਹ ਆਦਿ ਹਾਜ਼ਰ ਸਨ।