Skip to content
Friday, October 30, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਰਾਮ ਮੰਦਰ ਲਈ ਪੱਥਰਾਂ ਦੇ ਦੋ ਟਰੱਕ ਪਹੁੰਚੇ ਅਯੋਧਿਆ, ਅਗਲੇ ਮਹੀਨੇ ਯੋਗੀ ਦਾ ਦੌਰਾ

By Admin Published 2 min read

ਨਵੀਂ ਦਿੱਲੀ, : ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਦੀ ਹਲਚਲ ਫਿਰ ਤੇਜ਼ ਹੋ ਗਈ ਹੈ। ਵਿਸ਼ਵ ਹਿੰਦੂ ਪਰਿਸ਼ਦ ਦਾ ਦਾਅਵਾ ਹੈ ਕਿ ਅਯੋਧਿਆ ਵਿਚ ਪੱਥਰਾਂ ਦੇ ਦੋ ਟਰੱਕ ਪਹੁੰਚਾ ਦਿਤੇ ਗਏ ਹਨ। 26 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗ ਅਦਿਤਿਆਨਾਥ ਵੀ ਅਯੋਧਿਆ ਜਾਣਗੇ।ਪ੍ਰੀਸ਼ਦ ਦਾ ਕਹਿਣਾ ਹੈ ਕਿ ਇਸ ਨੂੰ ਯਕੀਨ ਹੈ ਕਿ ਮੰਦਿਰ ਦੀ ਉਸਾਰੀ ‘ਚ ਕੋਈ ਰੁਕਾਵਟ ਨਹੀਂ ਆਵੇਗੀ ਕਿਉਂਕਿ ਹੁਣ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ।

ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਇੱਕ ਸਾਲ ਵਿੱਚ ਉਸਾਰੀ ਕਾਰਜ ਸ਼ੁਰੂ ਹੋ ਜਾਵੇਗਾ ਭਾਵੇਂ ਸੁਪਰੀਮ ਕੋਰਟ ਵੱਲੋਂ ‘ਬਾਬਰੀ ਮਸਜਿਦ-ਰਾਮ ਜਨਮ ਭੂਮੀ ਕੇਸ’ ਸਬੰਧੀ ਕੋਈ ਵੀ ਫ਼ੈਸਲਾ ਆਵੇ। ਸੀਨੀਅਰ ਆਗੂ ਤ੍ਰਿਲੋਕੀ ਨਾਥ ਪਾਂਡੇ ਨੇ ਦੱਸਿਆ,”ਰਾਮ ਮੰਦਿਰ ਦੀ ਉਸਾਰੀ ਲਈ ਰਾਜਸਥਾਨ ਦੇ ਭਰਤਪੁਰ ਤੋਂ ਪੱਥਰਾਂ ਦੇ ਦੋ ਟਰੱਕ ਸੋਮਵਾਰ ਨੂੰ ਪੁੱਜ ਗਏ ਹਨ।” ਉਨ੍ਹਾਂ ਕਿਹਾ ਕਿ ਸਾਲ 2015 ਵਿੱਚ ਪੂਰੇ ਮੁਲਕ ‘ਚੋਂ ਪੱਥਰ ਇਕੱਠੇ ਕਰਨ ਦਾ ਯਤਨ ਅਸਫ਼ਲ ਹੋ ਗਿਆ ਸੀ। ਉਸ ਸਮੇਂ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਕਮਰਸ਼ੀਅਲ ਟੈਕਸ ਵਿਭਾਗ ਦੇ ਫਾਰਮ 39 ਨੂੰ ਨਾਮਨਜ਼ੂਰ ਕਰ ਕੇ ਹੋਰ ਟਰੱਕ ਪੁੱਜਣ ‘ਤੇ ਰੋਕ ਲਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਉਨ੍ਹਾਂ ਸਬੰਧਤ ਅਧਿਕਾਰੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੁਰੰਤ ਫਾਰਮ 39 ਜਾਰੀ ਕਰ ਦਿੱਤਾ

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp