ਐਂਟਰਟੇਨਮੈਂਟ ਡੈਸਕ, ਨਈ ਦੁਨੀਆ : Ayodhya Ram Mandir Inaguration: ਅਯੁੱਧਿਆ ‘ਚ ਸ਼੍ਰੀ ਰਾਮ ਦੇ ਵਿਸ਼ਾਲ ਮੰਦਰ ਦਾ ਨਿਰਮਾਣ ਅੰਤਿਮ ਪੜਾਅ ‘ਚ ਹੈ। ਰਾਮ ਲੱਲਾ ਦੇ ਪ੍ਰਕਾਸ਼ ਪੁਰਬ ਲਈ 22 ਜਨਵਰੀ ਦਾ ਦਿਨ ਤੈਅ ਕੀਤਾ ਗਿਆ ਹੈ। ਇਸ ਦੇ ਲਈ ਦੇਸ਼ ਦੀਆਂ ਮਸ਼ਹੂਰ ਹਸਤੀਆਂ ਨੂੰ ਸੱਦਾ ਪੱਤਰ ਵੀ ਭੇਜੇ ਜਾ ਰਹੇ ਹਨ। ਇਸ ਸਮਾਗਮ ‘ਚ ਬਾਲੀਵੁੱਡ ਦੇ ਕਈ ਸਿਤਾਰੇ ਵੀ ਸ਼ਿਰਕਤ ਕਰਨ ਵਾਲੇ ਹਨ। ਇਸ ਦੌਰਾਨ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਦਾ ਪਹਿਲਾ ਮਿਥਿਹਾਸਕ ਸ਼ੋਅ ‘ਰਾਮਾਇਣ’, ਜੋ ਸਾਲ 1990 ‘ਚ ਸ਼ੁਰੂ ਹੋਇਆ ਸੀ। ਸ਼ੋਅ ‘ਚ ਰਾਮ ਤੇ ਸੀਤਾ ਦੀਆਂ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰ ਅਰੁਣ ਗੋਵਿਲ ਤੇ ਦੀਪਿਕਾ ਚਿਖਲੀਆ ਨੂੰ ਵੀ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ ਪਰ ਇਸ ਸ਼ੋਅ ਦੇ ਲਕਸ਼ਮਣ ਨੂੰ ਅਜੇ ਤਕ ਸੱਦਾ ਨਹੀਂ ਮਿਲਿਆ ਹੈ।

ਸੱਦਾ ਨਾ ਮਿਲਣ ‘ਤੇ ਸੁਨੀਲ ਨੇ ਕਹੀ ਇਹ ਗੱਲ

ਰਾਮ ਲੱਲਾ ਦੀ ਪ੍ਰਾਣ-ਪ੍ਰਤੀਸ਼ਠਾ ‘ਚ ਕੁਝ ਹੀ ਦਿਨ ਬਾਕੀ ਹਨ। ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਮਾਗਮ ‘ਚ ਸ਼ਾਮਲ ਹੋਣ ਲਈ ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਪੱਤਰ ਮਿਲੇ ਹਨ। ਖਬਰਾਂ ਆਈਆਂ ਹਨ ਕਿ ਅਰੁਣ ਗੋਵਿਲ ਤੇ ਦੀਪਿਕਾ ਚਿਖਲੀਆ ਨੂੰ ਮੰਦਰ ਦੇ ਪਵਿੱਤਰ ਸਮਾਗਮ ਲਈ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਹੈ। ਉੱਥੇ ਹੀ ਰਾਮਾਨੰਦ ਸਾਗਰ ਦੀ ਫਿਲਮ ‘ਰਾਮਾਇਣ’ ‘ਚ ਲਕਸ਼ਮਣ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਲਹਿਰੀ ਨੂੰ ਵੀ ਇਸ ਸੂਚੀ ‘ਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਅਜੇ ਤੱਕ ਸੱਦਾ ਪੱਤਰ ਨਹੀਂ ਮਿਲਿਆ ਹੈ। ਸੱਦਾ ਨਾ ਮਿਲਣ ਕਾਰਨ ਸੁਨੀਲ ਕਾਫੀ ਨਾਰਾਜ਼ ਹਨ ਤੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕਰ ਚੁੱਕੇ ਹਨ।