Skip to content
Friday, October 30, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਰਾਜ ਸਭਾ ਵਿੱਚ ਬਹੁਮਤ ਹਾਸਲ ਕਰਨ ਤੋਂ ਭਾਜਪਾ ਅਜੇ ਵੀ ਦੂਰ

By Admin Published 2 min read

ਨਵੀਂ ਦਿੱਲੀ, 25 ਮਾਰਚ (ਪੋਸਟ ਬਿਊਰੋ)- ਰਾਜ ਸਭਾ ਦੀਆਂ ਇਸ ਹਫਤੇ ਹੋਈ 58 ਸੀਟਾਂ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਰਾਜ ਸਭਾ ਵਿੱਚ ਹੁਣ ਭਾਜਪਾ ਦੇ ਖਾਤੇ ਵਿੱਚ 11 ਸੀਟਾਂ ਦਾ ਵਾਧਾ ਹੋਇਆ ਅਤੇ ਕਾਂਗਰਸ ਨੇ ਚਾਰ ਸੀਟਾਂ ਗੁਆ ਦਿੱਤੀਆਂ ਹਨ। ਇਸ ਦੇ ਨਾਲ ਹੁਣ ਪਾਰਲੀਮੈਂਟ ਦੇ ਉਪਰਲੇ ਸਦਨ ਵਿੱਚ ਭਾਜਪਾ ਦੀ ਸਥਿਤੀ ਕਾਂਗਰਸ ਦੇ ਮੁਕਾਬਲੇ ਕਾਫੀ ਮਜ਼ਬੂਤ ਹੋ ਗਈ ਹੈ। ਕੱਲ੍ਹ ਹੋਈਆਂ ਚੋਣਾਂ ਵਿੱਚ ਭਾਜਪਾ ਦੇ 28 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਭਾਜਪਾ ਨੂੰ 11 ਸੀਟਾਂ ਦਾ ਫਾਇਦਾ ਹੋਇਆ ਹੈ ਅਤੇ ਕਾਂਗਰਸ ਨੇ ਸਿਰਫ 10 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਉਸ ਦਾ ਪਹਿਲਾਂ ਇਨ੍ਹਾਂ ‘ਚੋਂ 14 ਸੀਟਾਂ ‘ਤੇ ਕਬਜ਼ਾ ਸੀ।
ਤਾਜ਼ਾ ਅੰਕੜਿਆਂ ਮੁਤਾਬਕ 245 ਮੈਂਬਰੀ ਸਦਨ ਵਿੱਚ ਹੁਣ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਮੌਜੂਦਾ 58 ਤੋਂ ਵੱਧ ਕੇ 69 ਹੋ ਜਾਵੇਗੀ ਅਤੇ ਕਾਂਗਰਸ ਦੀ ਗਿਣਤੀ ਹੁਣ 54 ਤੋਂ ਡਿੱਗ ਕੇ 50 ਹੋ ਜਾਵੇਗੀ। ਨਵੇਂ ਮੈਂਬਰ ਅਗਲੇ ਹਫਤੇ ਸਹੁੰ ਚੁੱਕਣਗੇ। ਭਾਜਪਾ ਦੀ ਅਗਵਾਈ ਵਾਲਾ ਐੱਨ ਡੀ ਏ ਰਾਜ ਸਭਾ ਵਿੱਚ ਬਹੁਮਤ ਤੋਂ ਅਜੇ ਵੀ ਦੂਰ ਹੈ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਐੱਨ ਡੀ ਏ ਵਿੱਚੋਂ ਨਿਕਲ ਜਾਣ ਮਗਰੋਂ ਉਸ ਨੂੰ ਛੇ ਮੈਂਬਰਾਂ ਦਾ ਹੋਰ ਨੁਕਸਾਨ ਹੋਇਆ ਹੈ। ਸਰਕਾਰ ਪਹਿਲਾਂ ਦੇ ਮੁਕਾਬਲੇ ਆਸਾਨ ਸਥਿਤੀ ਵਿੱਚ ਹੈ ਕਿਉਂਕਿ ਸਰਕਾਰ ਨੂੰ ਏਜੰਡਿਆਂ ਉਤੇ ਅੰਨਾ ਡੀ ਐੱਮ ਕੇ, ਟੀ ਆਰ ਐੱਸ, ਵਾਈ ਐੱਸ ਆਰ ਕਾਂਗਰਸ ਅਤੇ ਬੀਜੂ ਜਨਤਾ ਦਲ ਵਰਗੇ ਐਨ ਡੀ ਏ ਦੀਆਂ ਬਾਹਰ ਵਾਲੀਆਂ ਖੇਤਰੀ ਪਾਰਟੀਆਂ ਦੀ ਹਮਾਇਤ ਮਿਲਣ ਦੀ ਉਮੀਦ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp