ਕੁਲਵਿੰਦਰ ਸਿੰਘ ਰਾਏ, ਖੰਨਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਵਿਖੇ ਸਵੀਪ ਸਰਗਰਮੀਆਂ ਕਰਵਾਈਆਂ ਗਈਆਂ। ਇਸ ਪੋ੍ਗਰਾਮ ਅਧੀਨ ਸਕੂਲ ‘ਚ ਵੋਟਰ ਪ੍ਰਣ ਸਰਗਰਮੀ ਕਰਵਾਈ ਗਈ। ਜਾਣਕਾਰੀ ਦਿੰਦਿਆਂ ਸਕੂਲ ਦੇ ਪਿੰ੍ਸੀਪਲ ਨਵਤੇਜ ਸ਼ਰਮਾ ਨੇ ਦੱਸਿਆ ਸਵੀਪ ਸਰਗਰਮੀਆਂ ਦੇ ਨੋਡਲ ਅਫਸਰ ਪਿੰ੍ਸੀਪਲ ਵਿਸ਼ਾਲ ਵਸ਼ਿਸ਼ਟ ਦੇ ਹੁਕਮਾਂ ਅਨੁਸਾਰ ਸਕੂਲ ‘ਚ ਸਵੀਪ ਸਰਗਰਮੀਆਂ ਕਰਵਾਈਆਂ ਗਈਆਂ।

ਇਸ ਸਬੰਧੀ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਵੋਟਰ ਪ੍ਰਣ ਲਿਆ ਗਿਆ। ਇਸ ਮੌਕੇ ਸਵੀਪ ਗਤੀਵਿਧੀ ਇੰਚਾਰਜ ਸਿਮਰਨਦੀਪ ਕੌਰ ਨੇ ਭਾਰਤ ਵਰਗੇ ਲੋਕਤੰਤਰੀ ਦੇਸ਼ ‘ਚ ਵੋਟ ਦਾ ਮਹੱਤਵ ਦੱਸਦੇ ਹੋਏ ਦੱਸਿਆ ਕਿ ਹਰ ਵਿਅਕਤੀ ਜਿਸਦੀ ਵੋਟ ਬਣੀ ਹੋਈ ਹੈ, ਨੂੰ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ, ਨਾਲ ਹੀ ਉਨ੍ਹਾਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਆਪਣੀ ਵੋਟ ਬਣਾਉਣ ਲਈ ਵੀ ਪੇ੍ਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।