ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸਥਾਨਕ ਸਰਕਾਰੀ ਪ੍ਰਰੀਇਮਰੀ ਸੈਂਟਰ ਸਕੂਲ (ਮੁੰਡੇ) ਵਿਖੇ ਸੈਂਟਰ ਮੁਖੀ ਬਲਵੀਰ ਸਿੰਘ ਮਾਣੂੰਕੇ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ਵੱਖ-ਵੱਖ ਪ੍ਰਕਾਰ ਦੇ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਵਿਦਿਆਰਥੀਆਂ ਨੇ ਸੁੰਦਰ ਲਿਖਾਈ, ਪੇਂਟਿੰਗ, ਭਾਸਣ, ਪੰਜਾਬੀ ਬੋਲ ਤੇ ਲਿਖਤ ਅਤੇ ਲੋਕ ਗੀਤ ਗਾਇਨ ਮੁਕਾਬਲਿਆਂ ‘ਚ ਭਾਗ ਲਿਆ।

ਮੁਕਾਬਲਿਆਂ ਦੌਰਾਨ ‘ਸੁੰਦਰ ਲਿਖਾਈ’ ਮੁਕਾਬਲੇ ‘ਚ ਗੌਰਵ ਕੁਮਾਰ ਨੇ ਪਹਿਲਾ ਤੇ ਖੁਸ਼ਦੀਪ ਕੌਰ ਨੇ ਦੂਜਾ, ‘ਪੰਜਾਬੀ ਬੋਲ ਲਿਖਤ’ ਮੁਕਾਬਲੇ ‘ਚ ਹਰਸ਼ਰਨਵੀਰ ਸਿੰਘ ਨੇ ਪਹਿਲਾ, ਹੁਸਨਪ੍ਰਰੀਤ ਕੌਰ ਤੇ ਹਰਮਨਦੀਪ ਕੌਰ ਨੇ ਦੂਜਾ ਤੇ ਲੱਛਮੀ ਰਾਣੀ ਨੇ ਤੀਸਰਾ ਸਥਾਨ, ‘ਪੇਂਟਿੰਗ ਮੁਕਾਬਲੇ’ ‘ਚ ਮੰਨਤਪ੍ਰਰੀਤ ਕੌਰ ਨੇ ਪਹਿਲਾ, ਅਰਸ਼ ਨੇ ਦੂਜਾ ਤੇ ਭਵਨੀਤ ਕੌਰ ਨੇ ਤੀਜਾ, ‘ਭਾਸ਼ਣ ਮੁਕਾਬਲੇ’ ‘ਚ ਅਨੁਰੀਤ ਕੌਰ ਨੇ ਪਹਿਲਾ, ਸ਼ਾਕਸੀ ਨੇ ਦੂਜਾ ਤੇ ਸਤਵੀਰਪਾਲ ਕੌਰ ਨੇ ਤੀਜਾ, ‘ਲੋਕ ਗੀਤ ਮੁਕਾਬਲੇ’ ‘ਚ ਗੁਰਸੀਰਤ ਕੌਰ ਨੇ ਪਹਿਲਾ, ਪ੍ਰਰੀਤ ਕੌਰ ਨੇ ਦੂਜਾ ਤੇ ਗੀਤਾ ਨੇ ਤੀਜਾ ਸਥਾਨ ਹਾਸਲ ਕੀਤਾ।

ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਬਲਾਕ ਪ੍ਰਰਾਇਮਰੀ ਸਿੱਖਿਆ ਅਫ਼ਸਰ ਇਤਬਾਰ ਸਿੰਘ ਨੱਥੋਵਾਲ, ਸੈਂਟਰ ਮੁਖੀ ਬਲਵੀਰ ਸਿੰਘ ਮਾਣੂੰਕੇ ਨੇ ਸਨਮਾਨਿਤ ਕੀਤਾ। ਸਮਾਗਮ ‘ਚ ਪੁੱਜੇ ਨੂਰਾ ਮਾਹੀ ਕਲੱਬ ਦੇ ਪ੍ਰਧਾਨ ਉਲਵਿੰਦਰ ਸਿੰਘ ਨੇ ਕਲੱਬ ਵੱਲੋਂ ਜੇਤੂਆਂ ਨੂੰ ਕਾਪੀਆਂ, ਤੇ ਸਟੇਸਨਰੀ ਦੇ ਕੇ ਹੌਸਲਾ ਅਫਜਾਈ ਕੀਤੀ। ਇਸ ਮੌਕੇ ਅਜੈ ਕੁਮਾਰ ਡਾਬਰ, ਸੁਖਰਾਜ ਸਿੰਘ, ਗੀਤੂ, ਜਗਮੋਹਨ ਕੌਰ, ਹਰਜੀਤ ਕੌਰ, ਪਿ੍ਰਤਪਾਲ ਕੌਰ, ਨਵਪੂਨਮਪ੍ਰਰੀਤ ਕੌਰ, ਰਜਨੀ ਬਾਂਸਲ, ਰਜਨੀ ਬਾਲਾ, ਮਨਜਿੰਦਰ ਕੌਰ, ਗੁਰਦੀਪ ਸਿੰਘ ਕਰੜੇ, ਤੇਜਿੰਦਰ ਕੌਰ, ਕੁਲਵਿੰਦਰ ਕੌਰ, ਕਮਲਜੀਤ ਕੌਰ, ਨਾਮਪ੍ਰਰੀਤ ਸਿੰਘ, ਸਾਬਰ ਅਲੀ, ਯੂਸਫ ਅਲੀ ਆਦਿ ਹਾਜ਼ਰ ਸਨ।