ਜਗਦੇਵ ਗਰੇਵਾਲ, ਜੋਧਾਂ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਸਾਹਿਬ ਰਤਨ ਵਿਖੇ ਪਿੰ੍ਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਸ਼ਮੂਲੀਅਤ ਕਰਕੇ ਮੈਗਾ ਮਾਪੇ ਅਧਿਆਪਕ ਮਿਲਣੀ ਨੂੰ ਸਫਲ ਬਣਾਇਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ। ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਸਕੂਲ ਆਫ ਐਮੀਨੈਸ, 100 ਫੀਸਦੀ ਨਤੀਜੇ, 100 ਫੀਸਦੀ ਇਨਰੋਲਮੈਟ ਬਾਰੇ ਜਾਣੂ ਕਰਵਾਇਆ ਗਿਆ। ਉਨਾਂ੍ਹ ਬੱਚਿਆਂ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਲਈ ਪੇ੍ਰਿਤ ਕੀਤਾ।

ਬਿਜਨੈੱਸ ਬਲਾਸਟਰ ਅਧੀਨ ਸਟਾਲ ਲਗਵਾਉਣ ਵਾਲੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਈ ਵਿਦਿਆਰਥੀਆਂ ਦੀ ਉਸਾਰੂ ਸੋਚ ਲਈ ਉਨਾਂ੍ਹ ਨੂੰ ਅਤੇ ਸਟਾਫ ਮੈਂਬਰ ਨੂੰ ਵਧਾਈ ਦਿੱਤੀ। ਇਸ ਦੌਰਾਨ ਐਥਲੈਟਿਕਸ ਮੀਟ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਇਨਾਮਾਂ ਦੀ ਵੰਡ ਕੀਤੀ ਗਈ। ਐਥਲੈਟਿਕਸ ਮੀਟ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਬਾਬਾ ਜ਼ੋਰਾਵਰ ਸਿੰਘ ਹਾਊਸ ਨੂੰ ਵੀ ਸਨਮਾਨਿਤ ਕੀਤਾ ਗਿਆ। ਅੱਠਵੀਂ ਜਮਾਤ ਦੇ ਗੁੁਰਜੰਟ ਸਿੰਘ ਨੂੰ ਨਕਾਰਾ ਸਮਾਨ ਦੀ ਯੋਗ ਵਰਤੋਂ ਕਰਨ ਸੰਬੰਧੀ ਉਤਸ਼ਾਹਿਤ ਵਜੋਂ ਇਨਾਮ ਦਿੱਤਾ ਗਿਆ। ਇਸ ਮੌਕੇ ਸਕੂਲ ਮੈਗਜ਼ੀਨ ਉਡਾਨ ਦਾ ਪੰਜਵਾਂ ਅਨੁੁਵਾਦ ਵੀ ਰਿਲੀਜ਼ ਕੀਤਾ ਗਿਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਟੀਨੂੰ ਮਹਿਰਾ ਅਤੇ ਦਵਿੰਦਰ ਕੌਰ ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ। ਇਸ ਮੌਕੇ ਪਿੰ੍ਸੀਪਲ ਮਨਜੀਤ ਕੌਰ ਨੇ ਅਕਾਦਮਿਕ ਅਤੇ ਗੈਰ ਅਕਾਦਮਿਕ, ਮਿਸ਼ਨ ਸਮਰੱਥ, ਸਕੂਲ ਦੀ 75 ਵਰ੍ਹੇਗੰਢ, ਭੱਵਿਖ ਦੇ ਵਿਕਾਸ ਕਾਰਜ ਤੇ ਇਨਰੋਲਮੈਟ ਦੇ ਵਾਧੇ ਦੇ ਯਤਨਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਪਿੰ੍ਸੀਪਲ, ਸਮਾਜ ਸੇਵੀ ਹਰਨੇਕ ਸਿੰਘ ਗਰੇਵਾਲ, ਜਗਦੇਵ ਸਿੰਘ ਗਰੇਵਾਲ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਪੰਚਾਇਤ ਮੈਂਬਰ, ਨਿਰਮਲਜੀਤ ਕੌਰ ਆਦਿ ਹਾਜ਼ਰ ਸਨ।