Ad-Time-For-Vacation.png

ਯੇਰੂਸ਼ਲੇਮ ਬਾਰੇ ਸਾਡਾ ਫੈਸਲਾ ਨਾ ਮੰਨਣ ਵਾਲਿਆਂ ਤੋਂ ਅਸੀਂ ਬਦਲਾ ਲਵਾਂਗੇ : ਟਰੰਪ

ਵਾਸ਼ਿੰਗਟਨ,: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਉਹ ਯੇਰੂਸ਼ਲੇਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਨਾ ਦੇਣ ਵਾਲੇ ਦੇਸ਼ਾਂ ਨੂੰ ਦਿੱਤੇ ਜਾਣ ਵਾਲੇ ਫੰਡਾਂ ਵਿੱਚ ਕਟੌਤੀ ਕਰਨਗੇ। ਇਸ ਨਾਲ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਇਸ ਸਬੰਧ ਵਿੱਚ ਪੈਣ ਵਾਲੀ ਵੋਟ ਉੱਤੇ ਵੀ ਅਸਰ ਪਵੇਗਾ।
ਇਸ ਦੇ ਨਾਲ ਹੀ ਇਸ ਸਬੰਧ ਵਿੱਚ ਟਰੰਪ ਵੱਲੋਂ ਅਪਣਾਏ ਜਾ ਰਹੇ ਹਥਕੰਢਿਆਂ ਦੀ ਵੀ ਨੁਕਤਾਚੀਨੀ ਕੀਤੀ ਗਈ। ਇੱਕ ਮੁਸਲਿਮ ਜਥੇਬੰਦੀ ਵੱਲੋਂ ਇਸ ਨੂੰ ਧੱਕੇਸ਼ਾਹੀ ਤੇ ਬਲੈਕਮੇਲਿੰਗ ਤੱਕ ਦੱਸਿਆ ਜਾ ਰਿਹਾ ਹੈ। ਅਮਰੀਕਾ ਦੀ ਸਫੀਰ ਨਿੱਕੀ ਹਾਲੇ ਨੇ ਸੰਯੁਕਤ ਰਾਸ਼ਟਰ ਦੇ 193 ਮੈਂਬਰ ਮੁਲਕਾਂ ਨੂੰ ਚਿੱਠੀ ਲਿਖ ਕੇ ਤੇ ਟਵੀਟ ਕਰਕੇ ਇਹ ਸੰਕੇਤ ਦਿੱਤਾ ਸੀ ਕਿ ਜਿਹੜੇ ਦੇਸ਼ ਰਾਸ਼ਟਰਪਤੀ ਦੇ ਫੈਸਲੇ ਨੂੰ ਰੱਦ ਕਰ ਦੇਣ ਦੇ ਜਨਰਲ ਅਸੈਂਬਲੀ ਦੇ ਮਤੇ ਦੇ ਪੱਖ ਵਿੱਚ ਵੋਟ ਕਰਨਗੇ ਉਨ੍ਹਾਂ ਤੋਂ ਅਮਰੀਕਾ ਬਦਲਾ ਲਵੇਗਾ।ਹਾਲੇ ਨੇ ਆਖਿਆ ਕਿ ਟਰੰਪ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਦੇਸ਼ਾਂ ਬਾਰੇ ਉਸ ਨੂੰ ਵਾਪਿਸ ਜਾਣਕਾਰੀ ਦਿੱਤੀ ਜਾਵੇ ਜਿਨ੍ਹਾਂ ਉਨ੍ਹਾਂ ਖਿਲਾਫ ਵੋਟ ਪਾਈ। ਹਾਲੇ ਨੇ ਇਹ ਵੀ ਆਖਿਆ ਕਿ ਅਮਰੀਕਾ ਵੱਲੋਂ ਉਨ੍ਹਾਂ ਦੇ ਨਾਂ ਵੀ ਲਏ ਜਾਣਗੇ। ਬੁੱਧਵਾਰ ਨੂੰ ਵਾਸ਼ਿੰਗਟਨ ਵਿੱਚ ਸ਼ੁਰੂ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹਾਲੇ ਟਰੰਪ ਦੇ ਲਾਗੇ ਹੀ ਬੈਠੀ ਸੀ ਤੇ ਟਰੰਪ ਨੇ ਉਸ ਦੀ ਸਿਫਤ ਕਰਦਿਆਂ ਆਖਿਆ ਕਿ ਉਸ ਨੇ ਵੋਟ ਤੋਂ ਪਹਿਲਾਂ ਸਹੀ ਸੁਨੇਹਾ ਦੇ ਕੇ ਬਹੁਤ ਹੀ ਚੰਗਾ ਕੰਮ ਕੀਤਾ ਹੈ।ਟਰੰਪ ਨੇ ਕੈਬਨਿਟ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆਖਿਆ ਕਿ ਇਨ੍ਹਾਂ ਸਾਰੇ ਮੁਲਕਾਂ ਦਾ ਚੰਗਾ ਢੰਗ ਹੈ ਕਿ ਉਹ ਸਾਡੇ ਤੋਂ ਹੀ ਪੈਸਾ ਲੈਂਦੇ ਹਨ ਤੇ ਫਿਰ ਸਾਡੇ ਖਿਲਾਫ ਹੀ ਵੋਟ ਕਰਨੀ ਚਾਹੁੰਦੇ ਹਨ। ਅਸੀਂ ਵੀ ਇਨ੍ਹਾਂ ਵੋਟਾਂ ਉੱਤੇ ਨਜ਼ਰ ਰੱਖ ਰਹੇ ਹਾਂ ਤੇ ਹੁਣ ਅਸੀਂ ਉਨ੍ਹਾਂ ਨੂੰ ਆਪਣੇ ਖਿਲਾਫ ਵੋਟ ਕਰਦਾ ਵੇਖਣਾ ਚਾਹੁੰਦੇ ਹਾਂ। ਇਸ ਟਿੱਪਣੀ ਤੋਂ ਬਾਅਦ ਕਾਉਂਸਲ ਆਨ ਅਮੈਰੀਕਨ ਇਸਲਾਮਿਕ ਰਿਲੇਸ਼ਨਜ਼ ਦੇ ਕੌਮੀ ਐਗਜੈ਼ਕਟਿਵ ਡਾਇਰੈਕਟਰ ਨਿਹਾਦ ਅਵਦ ਨੇ ਟਵੀਟ ਕਰਕੇ ਆਖਿਆ ਕਿ ਸਾਡੀ ਸਰਕਾਰ ਨੂੰ ਸੰਯੁਕਤ ਰਾਸ਼ਟਰ ਵਿਖੇ ਹੋਰਨਾਂ ਦੇਸ਼ਾਂ, ਜਿਹੜੇ ਯੇਰੂਸ਼ਲੇਮ ਵਿੱਚ ਆਪਣੀ ਆਜ਼ਾਦੀ ਤੇ ਨਿਆਂ ਲਈ ਲੜ ਰਹੇ ਹਨ, ਨੂੰ ਬਲੈਕਮੇਲ ਜਾਂ ਉਨ੍ਹਾਂ ਨਾਲ ਧੱਕੇਸ਼ਾਹੀ ਕਰਨ ਲਈ ਆਪਣੀ ਲੀਡਰਸ਼ਿਪ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.