ਪੈਰਿਸ – ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਐਂਟੀ-ਵਾਇਰਸ ਡਰੱਗ ਰੇਮਡੇਸਿਵਿਰ ਦੇ ਇਸਤੇਮਾਲ ਦੀ ਇਜਾਜ਼ਤ ਯੂਰਪੀ ਸੰਘ ਦੇ ਰੈਗੂਲੇਟਰ ਨੇ ਦੇ ਦਿੱਤੀ ਹੈ। ਯੂਰਪੀ ਸੰਘ ਦੇ ਹੈਲਥ ਕੇਅਰ ਰੈਗੂਲੇਟਰ ‘ਦਿ ਯੂਰਪੀਅਨ ਮੈਡੀਸਿੰਸ ਏਜੰਸੀ’ (ਈ. ਐਮ. ਏ.) ਨੇ ਵੀਰਵਾਰ ਨੂੰ ਆਖਿਆ ਕਿ ਨਿਮੋਨੀਆ ਦੇ ਸ਼ਿਕਾਰ ਲੋਕਾਂ ਨੂੰ ਜਿਨ੍ਹਾਂ ਨੂੰ ਆਕਸੀਜਨ ਸੋਪਰਟ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਇਹ ਦਵਾਈ ਦਿੱਤੀ ਜਾ ਸਕਦੀ ਹੈ। ਪਰ ਮਰੀਜ਼ ਦੀ ਉਮਰ 12 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ।