Skip to content
Tuesday, October 27, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Blog

ਯਾਦਦਾਸ਼ਤ ਵਧਾਉਣ ਲਈ ਅਪਣਾਓ ਇਹ ਉਪਾਅ

By Admin Published 1 min read

ਯਾਦਦਾਸ਼ਤ ਵਧਾਉਣ ਲਈ ਨੰਗੇ ਪੈਰ ਦੌੜਨਾ ਬੂਟ ਪਾ ਕੇ ਦੌੜਣ ਤੋਂ ਜ਼ਿਆਦਾ ਬਿਹਤਰ ਹੁੰਦਾ ਹੈ। ਇਕ ਨਵੇਂ ਅਧਿਐਨ ਤੋਂ ਇਹ ਜਾਣਕਾਰੀ ਮਿਲੀ ਹੈ। ਖੋਜਕਰਤਾਵਾਂ ‘ਚੋਂ ਇਕ ਅਮਰੀਕ ਦੇ ਨਾਰਥ ਫਲੋਰੀਡਾ ਯੂਨੀਵਰਸਿਟੀ ਦੇ ਟ੍ਰਾਸੋ ਐਲੋਵੋ ਦਾ ਕਹਿਣਾ ਹੈ ਕਿ“ਇਹ ਖੋਜ ਉਨ੍ਹਾਂ ਲੋਕਾਂ ਲਈ ਕਾਫੀ ਕੰਮ ਦੀ ਗੱਲ ਹੈ ਜੋ ਆਪਣੀ ਯਾਦਦਾਸ਼ਤ ਵਧਾਉਣ ਦਾ ਤਰੀਕਾ ਲੱਭ ਰਹੇ ਹਨ।”ਇਹ ਅਧਿਐਨ ਪਰਸੇਪਟਿਊਲ ਐਂਡ ਮੋਟਰ ਸਕਿਲਜ਼ ਨਾਮਕ ਮੈਗਜ਼ੀਨ ‘ਚ ਪ੍ਰਕਾਸ਼ਿਤ ਹੋਇਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਨੰਗੇ ਪੈਰ ਦੌੜਣ ਨਾਲ ਸਾਡੀ ਯਾਦਦਾਸ਼ਤ ਤਕਰੀਬਨ 16 ਫੀਸਦੀ ਵੱਧ ਜਾਂਦੀ ਹੈ। ਨਾਰਥ ਫਲੋਰਿਡਾ ਯੂਨੀਵਰਸਿਟੀ ਦੇ ਇਕ ਹੋਰ ਖੋਜਕਰਤਾ ਰੋਜ਼ ਐਲੋਵੇ ਦਾ ਕਹਿਣਾ ਹੈ ਕਿ “ਜੇਕਰ ਅਸੀਂ ਬੂਟ ਉਤਾਰ ਕੇ ਦੌੜਦੇ ਹਾਂ ਤਾਂ ਦੌੜ ਖਤਮ ਕਰਦੇ-ਕਰਦੇ ਅਸੀਂ ਜ਼ਿਆਦਾ ਸਮਾਰਟ ਬਣ ਜਾਂਦੇ ਹਾਂ।” ਉਨ੍ਹਾਂ ਮੁਤਾਬਕ“ਨੰਗੇ ਪੈਰ ਨਾਲ ਦੌੜਣ ਦੌਰਾਨ ਅਸੀਂ ਪੈਰਾਂ ਦਾ ਸੰਚਾਲਨ ਕਾਫੀ ਧਿਆਨ ਲਗਾ ਕੇ ਕਰਦੇ ਹਾਂ। ਦਿਮਾਗ ‘ਚ ਚੌਕਸੀ ਹੁੰਦੀ ਹੈ ਕਿ ਕੋਈ ਚੀਜ਼ ਚੁੱਭ ਨਾ ਜਾਏ ਜਾਂ ਪੈਰ ਕਿਤੇ ਗਲਤ ਜਗ੍ਹਾ ਨਾ ਪੈ ਜਾਏ।” ਰੋਜ਼ ਐਲੋਵੇ ਦੱਸਦੇ ਹਨ ਕਿ ਇਹ ਸੰਭਵ ਹੈ ਕਿ ਨੰਗੇ ਪੈਰ ਦੌੜਦੇ ਸਮੇਂ ਆਪਣੇ ਦਿਮਾਗ ‘ਤੇ ਕਾਫੀ ਧਿਆਨ ਦੇਣਾ ਪੈਂਦਾ ਹੈ। ਇਸ ਦੇ ਚੱਲਦਿਆਂ ਸਾਡੀ ਯਾਦ ਸ਼ਕਤੀ ਤੇਜ਼ ਹੁੰਦੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp