Skip to content
Tuesday, October 27, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਤੱਬੂ ਦੀ ਬੇਟੀ ਬਣ ਗਈ ਹੌਟ ਗਰਲ, ਹੁਣ ਆਮਿਰ ਦੀ ਫਿਲਮ ‘ਚ ਆਵੇਗੀ ਨਜ਼ਰ

By Admin Published 2 min read

ਮੁੰਬਈ—ਫਿਲਮ ‘ਚਾਚੀ 420’ ‘ਚ ਕਮਲ ਹਸਨ ਨੂੰ ਇਕ ਮਹਿਲਾ ਦੇ ਕਿਰਦਾਰ ‘ਚ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ‘ਚ ਲੀਡ ਰੋਲ ‘ਚ ਤੱਬੂ ਸੀ। ਇਸ ‘ਚ ਕਮਲ ਹਸਨ ਨੇ ਲਕਸ਼ਮੀ ਚਾਚੀ ਦਾ ਰੋਲ ਅਦਾ ਕੀਤਾ ਸੀ, ਜੋ ਆਪਣੀ ਬੇਟੀ ਜਾਨਕੀ ਨੂੰ ਵਾਪਸ ਪਾਉਣਾ ਚਾਹੁੰਦੇ ਹਨ। ਅੱਜ ਅਸੀਂ ਫਿਲਮ ‘ਚ ਭਾਰਤੀ ਦੇ ਕਿਰਦਾਰ ਨੂੰ ਨਿਭਾਉਣ ਵਾਲੀ ਫਾਤਿਮਾ ਸਨਾ ਸ਼ੇਖ ਦੇ ਬਾਰੇ ਦੱਸਣ ਜਾ ਰਹੇ ਹਾਂ। ਜੋ ਜਲਦ ਹੀ ਆਮਿਰ ਖਾਨ ਦੀ ਫਿਲਮ ‘ਦੰਗਲ’ ‘ਚ ਉਨ੍ਹਾਂ ਦੀ ਬੇਟੀ ਦਾ ਰੋਲ ‘ਚ ਨਜ਼ਰ ਆਵੇਗੀ।

ਜਾਣਕਾਰੀ ਅਨੁਸਾਰ ਆਮਿਰ ਖਾਨ ਦੀ ਫਿਲਮ ‘ਦੰਗਲ’ ‘ਚ ਉਨ੍ਹਾਂ ਦੀ ਬੇਟੀ ਦੇ ਰੋਲ ‘ਚ ਨਜ਼ਰ ਆਵੇਗੀ। 11 ਜਨਵਰੀ 1992 ਨੂੰ ਹੈਦਰਾਬਾਅਦ ‘ਚ ਜਨਮੀ ਫਾਤਿਮਾ ਕਈ ਬਾਲੀਵੁੱਡ ਅਤੇ ਸਾਊਥ ਇੰਡੀਅਨ ਫਿਲਮਾਂ ‘ਚ ਕੰਮ ਕਰ ਚੁੱਕੀ ਹੈ। ਸ਼ਾਹਰੁਖ ਖਾਨ-ਜੂਹੀ ਚਾਵਲਾ ਸਟਾਰ ‘ਵਨ ਟੂ ਕਾ ਫੋਰ’ , ‘ਤਹਾਨ’ ,’ਬਿਟੂ ਬਾਸ’,’ਅਕਾਸ਼ ਵਾਣੀ’ ਵਰਗੀਆਂ ਫਿਲਮਾਂ ਦੇ ਨਾਲ ਟੀ. ਵੀ ਸ਼ੋਅ ‘ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ’ ‘ਚ ਨਜ਼ਰ ਆਈ ਹੈ। ਅਦਾਕਾਰ ਅਤੇ ਡਾਂਸਰ ਦੇ ਨਾਲ ਫਾਤਿਮਾ ਦੀ ਦਿਲਚਸਪੀ ਫੋਟੋਗ੍ਰਾਫੀ ‘ਚ ਹੈ।

ਜ਼ਿਕਰਯੋਗ ਹੈ ਕਿ ਫਿਲਮ ‘ਦੰਗਲ’ ‘ਚ ਆਮਿਰ ਖਾਨ ਦੀ ਬੇਟੀ ਦਾ ਕਿਰਦਾਰ ਨਿਭਾਉਣ ਲਈ 21000 ਹਜ਼ਾਰ ਤੋਂ ਵੱਧ ਲੜਕੀਆਂ ਦਾ ਆਡੀਸ਼ਨ ਹੋਇਆ ਸੀ। ਆਡੀਸ਼ਨ ਤੋਂ ਬਾਅਦ ਡਾਇਰੈਕਟਰ ਨਿਤੇਸ਼ ਤਿਵਾਰੀ ਨੇ ਫਾਤਿਮਾ ਸਨਾ ਸ਼ੇਖ ਅਤੇ ਸਾਨਿਆ ਮਲਹੌਤਰਾ ਨੂੰ ਆਮਿਰ ਦੀ ਬੇਟੀ ਦੇ ਰੂਪ ‘ਚ ਚੁਣਿਆ ਗਿਆ। ਫਿਲਮ ‘ਦੰਗਲ’ ‘ਚ ਅਮਿਰ ਖਾਨ ਹਰਿਆਣਾ ਦੇ ਪਹਿਲਵਾਨ ਮਹਾਵੀਰ ਸਿੰਘ ਦਾ ਰੋਲ ਨਿਭਾਉਣ ਜਾ ਰਹੇ ਹਨ। ਜੋ ਘਰ ‘ਚ ਅਖਾੜਾ ਬਣਾ ਕੇ ਆਪਣੀ ਬੇਟੀਆਂ ਗੀਤਾ ਫੋਗਟ ਅਤੇ ਬਬੀਤਾ ਕੁਮਾਰੀ ਨੂੰ ਕੋਚਿੰਗ ਦਿੰਦੇ ਹਨ। ਫਿਲਮ ‘ਦੰਗਲ’ ‘ਚ ਫਾਤਿਮਾ ਕਮਲ ਵੇਲਥ ਗੇਮਸ ‘ਚ ਗੋਲਡ ਮੈਡਲ ਜਿੱਤਣ ਵਾਲੀ ਗੀਤਾ ਭਨੋਟ ਦਾ ਰੋਲ ਅਦਾ ਕਰੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp