ਟੋਰਾਂਟੋ, ਆਈਏਐੱਨਐੱਸ : ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਇੱਕ 26 ਸਾਲਾ ਪੰਜਾਬੀ ਨੌਜਵਾਨ ਦੀ ਪਿਛਲੇ ਮਹੀਨੇ ਨਿਊ ਬਰੰਸਵਿਕ ਸੂਬੇ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਬੀਤੀ 26 ਦਸੰਬਰ ਨੂੰ ਸੇਂਟ-ਐਨ-ਡੀ-ਮਾਡਾਵਾਸਕਾ ਹਾਈਵੇਅ-2 ‘ਤੇ ਵਾਪਰੇ ਹਾਦਸੇ ਵਿੱਚ ਮੁਹਾਲੀ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

ਹਰਵਿੰਦਰ ਕੈਨੇਡਾ ‘ਚ ਸੈਟਲ ਹੋਣਾ ਚਾਹੁੰਦਾ ਸੀ

ਇਸ ਦੇ ਨਾਲ ਹੀ ਇਸ ਹਾਦਸੇ ‘ਚ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਰਵਿੰਦਰ ਦੇ ਸਾਥੀਆਂ ਨੇ ਦੱਸਿਆ ਕਿ ਹਰਵਿੰਦਰ ਪਿਛਲੀਆਂ ਗਰਮੀਆਂ ਤੋਂ ਫਰੈਂਡਰਿਕਟਨ ਦੀ ਸਮਾਈਥ ਸਟ੍ਰੀਟ ‘ਤੇ ਪਾਪਾ ਜੌਨਜ਼ ਨਾਂ ਦੇ ਰੈਸਟੋਰੈਂਟ ‘ਚ ਕੰਮ ਕਰ ਰਿਹਾ ਸੀ ਅਤੇ ਉਹ ਆਪਣੀ ਪੀਜ਼ਾ ਦੁਕਾਨ ਖੋਲ੍ਹਣਾ ਚਾਹੁੰਦਾ ਸੀ। ਉਹ ਦੋ ਨੌਕਰੀਆਂ ਕਰ ਕੇ ਦੇਸ਼ ਵਿੱਚ ਪੱਕੀ ਰਿਹਾਇਸ਼ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਰੈਸਟੋਰੈਂਟ ਦੇ ਕਰਮਚਾਰੀਆਂ ਦੀ ਮਦਦ ਲਈ ਪੈਸਾ ਇਕੱਠਾ ਕੀਤਾ

ਹਰਵਿੰਦਰ ਸਿੰਘ ਨੂੰ ਆਪਣਾ ਪਰਿਵਾਰ ਮੰਨਣ ਵਾਲੇ ਰੈਸਟੋਰੈਂਟ ਦੇ ਹੋਰ ਕਰਮਚਾਰੀ ਆਪਣੇ ਮ੍ਰਿਤਕ ਕਰਮਚਾਰੀ ਦੀ ਮੰਗੇਤਰ ਅਤੇ ਪਰਿਵਾਰ ਦੀ ਮਦਦ ਲਈ ਪੈਸੇ ਇਕੱਠੇ ਕਰ ਰਹੇ ਹਨ। ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਯਾਦ ਕਰਦੇ ਹੋਏ ਰੈਸਟੋਰੈਂਟ ਏਰਿਕ ਵਾਲਿਸ ਨੇ ਕਿਹਾ ਕਿ ਉਹ ਬੁੱਧਵਾਰ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਹਰਵਿੰਦਰ ਦੀ ਦੇਹ ਨੂੰ ਭਾਰਤ ਭੇਜਣ ਅਤੇ ਅੰਤਿਮ ਸੰਸਕਾਰ ਕਰਨ ਲਈ ਦਾਨ ਕਰਨਗੇ। ਬੁੱਧਵਾਰ ਨੂੰ ਰੈਸਟੋਰੈਂਟ ‘ਚ ਕਰੀਬ 15 ਹਜ਼ਾਰ ਡਾਲਰ (ਕਰੀਬ 9.33 ਲੱਖ ਰੁਪਏ) ਕਮਾਏ ਗਏ, ਜੋ ਸਿੰਘ ਦੇ ਪਰਿਵਾਰ ਨੂੰ ਸੌਂਪ ਦਿੱਤੇ ਜਾਣਗੇ।