ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਮੰਡੀ ਬਰੀਵਾਲਾ ਵਿਖੇ ਆਉਣ ਵਾਲੀਆਂ ਨਗਰ ਪੰਚਾਇਤ ਚੋਣਾਂ ਸਬੰਧੀ ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਨੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਮਨਜਿੰਦਰ ਸਿੰਘ ਬਿੱਟੂ ਨੇ ਸ਼ੋ੍ਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਨੂੰ ਲਾਮਬੰਦ ਕਰਨ ਅਤੇ ਚੋਣਾਂ ਲਈ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕੀਤੀ। ਉਨਾਂ੍ਹ ਕਿਹਾ ਕਿ ਬਰੀਵਾਲਾ ‘ਚ ਵੱਡੇ ਪੱਧਰ ‘ਤੇ ਵਿਕਾਸ ਕਾਰਜ ਸੋ੍ਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਏ ਹਨ ਜਦਕਿ ਚਾਹੇ ਪਿਛਲੇ ਸਮੇਂ ਦੀਆਂ ਸਰਕਾਰਾਂ ਹੋਣ ਜਾਂ ਮੌਜੂਦਾ ਸਰਕਾਰ ਹੋਵੇ ਹਮੇਸ਼ਾ ਬਰੀਵਾਲਾ ਵਾਸੀਆਂ ਦੀ ਅਣਦੇਖੀ ਹੀ ਹੋਈ ਹੈ। ਉਨਾਂ੍ਹ ਕਿਹਾ ਕਿ ਜਲਦ ਹੀ ਬਰੀਵਾਲਾ ਦੇ ਸਾਰੇ 11 ਵਾਰਡਾਂ ਵਿੱਚ ਕ੍ਰਮਵਾਰ ਮੀਟਿੰਗਾਂ ਰੱਖ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ ਰੰਗਪੁਰੀ, ਚਰਨਦਾਸ ਚੰਨਾ, ਰੋਸ਼ਨ ਲਾਲ ਰੋਸ਼ੀ, ਮੇਜਰ ਸਿੰਘ, ਕ੍ਰਿਸ਼ਨ ਕੁਮਾਰ ਕ੍ਰਾਂਤੀ, ਗੁਰਵਿੰਦਰ ਸਿੰਘ ਮਾਹਲਾ, ਸੰਦੀਪ ਕੁਮਾਰ, ਮਾਸਟਰ ਸੁਖਦੇਵ ਸਿੰਘ, ਸੰਜੀਵ ਚੌਧਰੀ, ਜਗਵੰਤ ਸਿੰਘ ਲੰਬੀਢਾਬ, ਪੂਰਨ ਸਿੰਘ ਲੰਡੇਰੋਡੇ, ਹਰਪਾਲ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਪੀਏ, ਅਵਨੀਤ ਸਿੰਘ ਆਦਿ ਹਾਜਰ ਸਨ।