Skip to content
Thursday, October 29, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਮੌੜ ਕਾਂਡ ਦੀਆਂ ਤਾਰਾਂ ਸਿਰਸੇ ਨਾਲ ਕਿਉਂ ਜੁੜੀਆਂ…?

By Admin Published 4 min read

 

* ਜਸਪਾਲ ਸਿੰਘ ਹੇਰਾਂ

ਜਿਵੇਂ ਆਖ਼ਦੇ ਹਨ ਕਿ ਸੱਚ, ਹਜ਼ਾਰਾਂ ਪਰਦੇ ਪਾੜ ਕੇ ਸਾਹਮਣੇ ਆ ਹੀ ਜਾਂਦਾ ਹੈ, ਪੰਜਾਬ ਦੇ ਅਮਨ-ਚੈਨ ਨੂੰ ਅੱਗ ਲਾਉਣ ਅਤੇ ਸਿੱਖ ਹਿਰਦੇ ਵਲੂੰਧਰਣ ਵਾਲੀਆਂ, ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਭਾਵੇਂ ਪਹਿਲਾ ਵੀ ਕਿਸੇ ਤੋਂ ਲੁੱਕੀਆਂ ਛਿਪੀਆਂ ਨਹੀਂ, ਪ੍ਰੰਤੂ ਹੁਣ ਜਦੋਂ ਮੌੜ ਕਾਂਡ ਦੀਆਂ ਤਾਰਾਂ ਸਿਰਸੇ ਨਾਲ ਜਾ ਜੁੜੀਆਂ ਹਨ ਅਤੇ ਪੁਲਿਸ ਵੀ ਜਾਂਚ ਲਈ ਸਿਰਸੇ ਜਾ ਪੁੱਜੀ ਹੈ। ਉਸ ਤੋਂ ਬਾਅਦ ਬਹੁਤ ਕੁਝ, ਜਿਹੜੇ ਬਾਦਲ ਤੇ ਸੌਦਾ ਸਾਧ ਦੀ ਮਿਲੀਭੁਗਤ ਕਾਰਣ ਲੁੱਕਿਆ ਛਿਪਿਆ ਸੀ, ਉਹ ਜੱਗ ਜਾਹਰ ਹੋਣ ਲੱਗਿਆ ਹੈ। ਪਹਿਲੀ ਜੂਨ 2015 ਨੂੰ ਜਵਾਹਰ ਸਿੰਘ ਵਾਲਾ ਪਿੰਡ, ਜਿਹੜਾ ਸੌਦਾ ਸਾਧ ਦੇ ਪੰਜਾਬ ‘ਚ ਹੈਡਕੁਆਟਰ ਮੰਨੇ ਜਾਂਦੇ ਡੇਰੇ ਸਲਾਬਤਪੁਰਾ ਦੇ ਨੇੜੇ ਹੈ, ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਵਨ ਸਰੂਪ ਚੋਰੀ ਹੁੰਦੇ ਹਨ, ਉਸ ਚੋਰੀ ਕਾਂਡ ਸਬੰਧੀ, ਸਿੱਖਾਂ ਨੂੰ ਵੰਗਾਰਦੇ, ਸੌਦਾ ਸਾਧ ਪੱਖੀ ਪੋਸਟਰ ਲੱਗਦੇ ਹਨ, ਫ਼ਿਰ ਸੌਦਾ ਸਾਧ ਦੇ ਇਕ ਪ੍ਰੇਮੀ ਦਾ ਕਤਲ ਹੁੰਦਾ ਹੈ ਅਤੇ ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰੰਤਰ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਸੌਦਾ ਸਾਧ, ਬਾਦਲਕਿਆਂ ਦੀ ਵੋਟਾਂ ‘ਚ ਬੁਰੀ ਹਾਲਤ ਨੂੰ ਵੇਖਦਿਆਂ, ਉਸਨੂੰ ਖੁੱਲੀ ਹਮਾਇਤ ਦਾ ਐਲਾਨ ਕਰ ਦਿੰਦਾ ਹੈ।

ਹਰ ਸੌਦਾ ਪ੍ਰੇਮੀ ਨੂੰ ‘ਪਿਤਾ ਜੀ’ ਦਾ ਹੁਕਮ ਪਹੁੰਚਾਇਆ ਜਾਂਦਾ ਹੈ, ਸੌਦਾ ਪ੍ਰੇਮੀ ਖੁੱਲ ਕੇ ਬਾਦਲਾਂ ਦੇ ਹੱਕ ‘ਚ ਭੁਗਤਦੇ ਹਨ, ਉਸਤੋਂ ਦਾਲ ‘ਚ ਕੁਝ ਕਾਲਾ ਹੋਣ ਦੀ ਸ਼ੰਕਾ ਹੋਣੀ ਸੁਭਾਵਿਕ ਸੀ। ਪ੍ਰੰਤੂ ਹੁਣ ਜਦੋਂ ਮੌੜ ਕਾਂਡ ‘ਚ ਹੋਏ ਬੰਬ ਧਮਾਕੇ, ਜਿਹੜਾ ਜਾਣ-ਬੁੱਝ ਕੇ ਸੌਦਾ ਸਾਧ ਦੇ ਕੁੜਮ ਤੇ ਕਾਂਗਰਸੀ ਉਮੀਦਵਾਰ ਜੱਸੀ ਦੇ ਚੋਣ ਜਲਸੇ ਨੇੜੇ ਕੀਤਾ ਗਿਆ ਸੀ ਤੇ 6 ਮਾਸੂਮ ਬੱਚੇ ਇਸ ਬੰਬ ਕਾਂਡ ਦੀ ਬਲੀ ਚੜੇ, ਪ੍ਰੰਤੂ ਉਸ ਬੰਬ ਕਾਂਡ ਦਾ ਹਾਲੇਂ ਤੱਕ ਕੋਈ ਸੁਰਾਗ, ਪੁਲਿਸ ਦੇ ਹੱਥ ਨਹੀਂ ਲੱਗਾ। ਹੁਣ ਜਦੋਂ ਇਹ ਸਾਫ਼ ਹੋ ਗਿਆ ਹੈ ਕਿ ਇਸ ਬੰਬ ਕਾਂਡ ‘ਚ ਵਰਤੀ ਬੈਟਰੀ ਸਿਰਸੇ ਤੋਂ ਖਰੀਦੀ ਗਈ ਸੀ, ਬੰਬ ਕਾਂਡ ਸਮੇਂ ਬਹੁਤੀਆਂ ਕਾਲਾਂ ਦਾ ਸਬੰਧ ਵੀ ਸਿਰਸੇ ਨਾਲ ਹੀ ਰਿਹਾ, ਉਸ ਤੋਂ ਇਹ ਅੰਦਾਜ਼ਾ ਭਲੀ-ਭਾਂਤ ਲੱਗ ਸਕਦਾ ਹੈ ਕਿ ਬਾਦਲ ਤੇ ਸੌਦਾ ਸਾਧ ਨੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਲਈ ਪੰਜਾਬ ‘ਚ ਅਸਥਿਰਤਾ ਪੈਦਾ ਕਰਕੇ, ਪੰਜਾਬ ਚੋਣਾਂ ਦਾ ਰੁੱਖ ਬਦਲਣ ਜਾਂ ਮੁਲਤਵੀ ਕਰਵਾਉਣ ਦੀ ਸਾਜ਼ਿਸ ਘੜੀ ਸੀ। ਭਾਵੇਂ ਕਿ ਅਸੀਂ ਸਮਝਦੇ ਹਾਂ ਕਿ ਇਹ ਸਾਰਾ ਕੁਝ ਖੁਫ਼ੀਆਂ ਏਜੰਸੀਆਂ ਦੀ ਜਾਣਕਾਰੀ ਤੇ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਲਈ ਪੰਜਾਬ ਨੂੰ ਲੈ ਕੇ ਕੇਂਦਰ, ਕਿਹੜੇ-ਕਿਹੜੇ ਮੋਹਰਿਆਂ ਨੂੰ ਵਰਤ ਰਿਹਾ ਹੈ, ਉਸਦਾ ਗਿਆਨ ਵੀ ਪੰਜਾਬ ਦੇ ਲੋਕਾਂ ਨੂੰ ਭਲੀ-ਭਾਂਤ ਹੋਣਾ ਚਾਹੀਦਾ ਹੈ।

ਪੰਜਾਬ ‘ਚ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰੰਤਰ ਬੇਅਦਬੀ ਹੋ ਰਹੀ ਹੈ ਅਤੇ ਦੂਜੇ ਪਾਸੇ ਜਗੇੜੇ ਨੇੜੇ ਦੋ ਸੌਦਾ ਪ੍ਰੇਮੀਆਂ ਦਾ ਕਤਲ ਅਤੇ ਇਸ ਕਤਲ ਨੂੰ ਲੈ ਕੇ ਸੌਦਾ ਸਾਧ ਵੱਲੋਂ ਪੰਜਾਬ ‘ਚ ਅਸਥਿਰਤਾ ਪੈਦਾ ਕਰਨ ਦੇ ਯਤਨ, ਸਾਡੇ ਸ਼ੰਕਿਆਂ ਦੀ ਪੂਰਨ ਪੁਸ਼ਟੀ ਕਰਦੇ ਹਨ। ਪੰਜਾਬ ‘ਚ ਜਦੋਂ ਵੀ ਮਾਹੌਲ ਵਿਗਾੜਿਆ ਗਿਆ, ਸਿੱਖ ਨੌਜਵਾਨਾਂ ਦੇ ਖੂਨ ਦੀ ਹੌਲੀ ਖੇਡਣ ਦਾ ਵਾਤਾਵਰਣ ਸਿਰਜਿਆ ਗਿਆ, ਉਸਦੀ ਸ਼ੁਰੂਆਤ ਅਜਿਹੀਆਂ ਘਟਨਾਵਾਂ ਨਾਲ ਹੀ ਕਰਵਾਈ ਗਈ। ਚਾਹੇ ਉਹ ਗੁਰੂ ਘਰਾਂ ‘ਚ ਸਿਗਰਟਾਂ, ਬੀੜੀਆਂ ਸੁੱਟਣ ਦੀ ਹੋਵੇ, ਚਾਹੇ ਉਹ ਮੰਦਿਰਾਂ ‘ਚ ਗੳੂਆਂ ਦੀਆਂ ਪੂਛਾਂ ਵੱਢ ਕੇ ਸੁੱਟਣ ਦੀ ਹੋਵੇ। ਸੱਤਾ ਦੇ ਲਾਲਸੀਆਂ ਨੇ, ਪਾਖੰਡੀ ਡੇਰੇਦਾਰ ਸਾਧਾਂ ਨਾਲ ਮਿਲ ਕੇ ਅਜਿਹੀ ਭਿਆਨਕ ਖੇਡ, ਖੇਡ ਕੇ ਪੰਜਾਬ ਨੂੰ ਅੱਗ ਦੇ ਲਾਂਬੂਆਂ ‘ਚ ਕਈ ਵਾਰ ਸੁੱਟਿਆ ਹੈ ਅਤੇ ਉਨਾਂ ਲਾਂਬੂਆਂ ਨੇ ਪੰਜਾਬ ਨੂੰ ਲੂਹਿਆ ਹੀ ਨਹੀਂ, ਸਾੜ ਕੇ ਸੁਆਹ ਕਰਨ ਦੀ ਹਰ ਕੋਸ਼ਿਸ ਕੀਤੀ ਹੈ। ਹੁਣ ਜਦੋਂ ਪੰਜਾਬ ‘ਚ ਸੱਤਾ ਤਬਦੀਲੀ, ਬੂਹੇ ਤੇ ਦਸਤਕ ਦੇ ਰਹੀ ਹੈ, ਉਸ ਸਮੇਂ ਫਿਰ ਪੰਜਾਬ ਤੇ ਸਿੱਖ ਦੁਸ਼ਮਣ ਤਾਕਤਾਂ ਸਰਗਰਮ ਹਨ।

ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਪੰਜਾਬ ‘ਚ ਫਿਰ ਤੋਂ ਅੱਗ ਦੇ ਲਾਂਬੂ ਬਾਲਣ ਦਾ ਯਤਨ ਹੈ। ਭਾਵੇਂ ਕਿ ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ‘ਕੁੱਤੀ ਤੇ ਚੋਰ’ ਮਿਲੇ ਹੋਏ ਹਨ। ਜਾਂਚਾਂ ‘ਚੋਂ ਕੁਝ ਨਹੀਂ ਨਿਕਲਣਾ। ਇਸ ਲਈ ਅਸੀਂ ਸਮੂੰਹ ਪੰਜਾਬੀਆਂ ਤੇ ਸਿੱਖ ਪੰਥ ਨੂੰ ਸਿੱਖ ਤੇ ਪੰਜਾਬ ਦੁਸ਼ਮਣ ਤਾਕਤਾਂ ਦੇ ਮਨਸੂਬਿਆਂ ਨੂੰ ਦੂਰਅੰਦੇਸ਼ੀ ਨਾਲ ਸਮਝਣ ਅਤੇ ਇਨਾਂ ਤਾਕਤਾਂ ਨੂੰ ਨੰਗਾ ਕਰਨ ਦਾ ਹੋਕਾ ਜ਼ਰੂਰ ਦਿਆਂਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp