ਮਹਿਰਾ, ਖਰੜ : ਤਰਕਸ਼ੀਲ ਸੁਸਾਇਟੀ ਪੰਜਾਬ ਨੇ ਭਾਰਤੀ ਫੁੱਟਬਾਲ ਦੀ ਕੌਮੀ ਟੀਮ ਦੇ ਵਿਦੇਸ਼ੀ ਕੋਚ ਵੱਲੋਂ ਭਾਰਤੀ ਫੁੱਟਬਾਲ ਫੈਡਰੇਸ਼ਨ ਦੇ ਸਕੱਤਰ ਦੇ ਕਹਿਣ ‘ਤੇ ਪਿਛਲੇ ਸਾਲ ਏਸ਼ੀਆ ਫੁੱਟਬਾਲ ਕੱਪ ਦੇ ਪ੍ਰਰੀ ਕੁਆਲੀਫ਼ਾਈ ਮੈਚਾਂ ਲਈ ਕੌਮੀ ਟੀਮ ਦੀ ਚੋਣ ਕਰਨ ਮੌਕੇ ਦਿੱਲੀ ਦੇ ਇਕ ਜੋਤਸ਼ੀ ਦੀਆਂ ਸੇਵਾਵਾਂ ਲੈਣ ਅਤੇ ਇਸਦੇ ਬਦਲੇ ਉਸਨੂੰ 15 ਲੱਖ ਰੁਪਏ ਦਾ ਭੁਗਤਾਨ ਕਰਨ ਦੀ ਲੋਕ ਵਿਰੋਧੀ ਅਤੇ ਗ਼ੈਰ ਵਿਗਿਆਨਕ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੋਂ ਇਸ ਸਮੁੱਚੇ ਘਟਨਾਕ੍ਰਮ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਚਾਈ ਨੂੰ ਮੀਡੀਏ ਰਾਹੀਂ ਜੱਗ ਜ਼ਾਹਰ ਕਰਨ ਵਾਲੇ ਭਾਰਤੀ ਫੁੱਟਬਾਲ ਕੋਚ ਇਗੋਰ ਸਟੀਮਕ ਨੂੰ ਭੇਜਿਆ ਕਾਰਣ ਦਸੋ ਨੋਟਿਸ ਰੱਦ ਕਰਨ ਦੀ ਵੀ ਮੰਗ ਕੀਤੀ ਹੈ।

ਇਸ ਸਬੰਧੀ ਪ੍ਰਰੈੱਸ ਬਿਆਨ ਜਾਰੀ ਕਰਦਿਆਂ ਤਰਕਸ਼ੀਲ ਸੁਸਾਇਟੀ ਦੇ ਜੋਨ ਆਗੂਆਂ ਪਿੰ੍ਸੀਪਲ ਗੁਰਮੀਤ ਖਰੜ, ਕੁਲਵਿੰਦਰ ਨਗਾਰੀ, ਜੋਗਾ ਸਿੰਘ, ਅਜੀਤ ਪਰਦੇਸੀ, ਸਿਲੰਦਰ ਸੋਹਾਲੀ, ਅਸ਼ੋਕ ਕੁਮਾਰ, ਸੁਰਜੀਤ ਮੁਹਾਲੀ, ਮਨਦੀਪ ਮਾਜਰੀ, ਗੁਰਤੇਜ ਮੁਹਾਲੀ ਅਤੇ ਅਵਤਾਰ ਚੰਡੀਗੜ੍ਹ ਨੇ ਦੱਸਿਆ ਕਿ ਅੰਗਰੇਜ਼ੀ ਦੀ ਇਕ ਪ੍ਰਮੁੱਖ ਅਖ਼ਬਾਰ ਇੰਡੀਅਨ ਐਕਸਪ੍ਰਰੈਸ ਨੂੰ ਇੰਟਰਵਿਊ ਦਿੰਦਿਆਂ ਭਾਰਤੀ ਫੁੱਟਬਾਲ ਟੀਮ ਦੇ ਵਿਦੇਸ਼ੀ ਕੋਚ ਇਗੋਰ ਸਟੀਮਕ ਨੇ ਇਹ ਦਾਅਵਾ ਕੀਤਾ ਹੈ ਕਿ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਤਤਕਾਲੀ ਸਕੱਤਰ ਜਨਰਲ ਕੁਸ਼ਲ ਦਾਸ ਨੇ ਹੀ ਉਸਨੂੰ ਦਿੱਲੀ ਦੇ ਜੋਤਸ਼ੀ ਭੂਪੇਸ਼ ਸ਼ਰਮਾ ਦੀਆਂ ਸੇਵਾਵਾਂ ਲੈਣ ਲਈ ਮਜ਼ਬੂਰ ਕੀਤਾ ਸੀ ਜਿਸ ਕਰਕੇ ਮਈ 2022 ‘ਚ ਭਾਰਤੀ ਫੁੱਟਬਾਲ ਟੀਮ ਵਲੋਂ ਖੇਡੇ ਗਏ ਹਰ ਮੈਚ ਤੋਂ ਪਹਿਲਾਂ ਜੋਤਸ਼ੀ ਭੂਪੇਸ਼ ਸ਼ਰਮਾ ਨੂੰ ਸਾਰੇ 11 ਖਿਡਾਰੀਆਂ ਦਾ ਬਿਊਰਾ ਦਿੱਤਾ ਗਿਆ। ਜਿਸ ਵਲੋਂ ਕੱਲੇ ਕੱਲੇ ਖਿਡਾਰੀ ਦੇ ਟੇਵਿਆਂ ਅਨੁਸਾਰ ਤੀਰ ਤੁੱਕੇ ਵਾਂਗ ਭਵਿੱਖਬਾਣੀ ਕਰਕੇ ਭਾਰਤੀ ਕੌਮੀ ਟੀਮ ਦੀ ਚੋਣ ਕਰਨ ਦੀ ਸਲਾਹ ਦਿੱਤੀ ਗਈ ਅਤੇ ਇਸ ਬਦਲੇ ਉਸਨੂੰ 15 ਲੱਖ ਰੁਪਏ ਦਾ ਭੁਗਤਾਨ ਵੀ ਕੀਤਾ ਗਿਆ।

ਤਰਕਸ਼ੀਲ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਹਰ ਖੇਤਰ ‘ਚ ਲਾਗੂ ਕੀਤੇ ਜਾ ਰਹੇ ਿਫ਼ਰਕੂ ਹਿੰਦੂਤਵੀ ਏਜੰਡੇ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਖੇਡਾਂ ‘ਚ ਖਿਡਾਰੀਆਂ ਦੀ ਸਖ਼ਤ ਮਿਹਨਤ, ਬਿਹਤਰ ਖੇਡ ਸਹੂਲਤਾਂ, ਸਟੈਮਨਾ, ਖੇਡ ਭਾਵਨਾ ਅਤੇ ਵਧੀਆ ਪ੍ਰਦਰਸ਼ਨ ਦੇ ਸਿਰ ਤੇ ਹੀ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ। ਪਰ ਮੋਦੀ ਸਰਕਾਰ ਵੱਲੋਂ ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਦੀ ਸਮਰੱਥਾ ਨੂੰ ਰੱਦ ਕਰਕੇ ਗ਼ੈਰ ਵਿਗਿਆਨਕ ਜੋਤਿਸ਼- ਰਾਸ਼ੀ ਫ਼ਲ ਤੇ ਜੰਤਰ ਮੰਤਰ ਦੇ ਤੀਰ ਤੁਕਿਆਂ ਰਾਹੀਂ ਨਾ ਸਿਰਫ਼ ਖਿਡਾਰੀਆਂ, ਕੋਚਾਂ ਅਤੇ ਦੇਸ਼ ਦਾ ਅਪਮਾਨ ਕੀਤਾ ਗਿਆ ਹੈ। ਬਲਕਿ ਸਿੱਖਿਆ, ਸਿਹਤ, ਖੇਡ, ਕਲਾ ਅਤੇ ਇਨ੍ਹਾਂ ਨਾਲ ਸੰਬੰਧਿਤ ਸੰਸਥਾਵਾਂ ਦਾ ਭਗਵਾਂਕਰਨ ਅਤੇ ਵਪਾਰੀਕਰਨ ਕਰਕੇ ਦੇਸ਼ ‘ਚ ਿਫ਼ਰਕੂਵਾਦ ਅਤੇ ਅੰਧ ਵਿਸ਼ਵਾਸ ਫੈਲਾਉਣ ਦੇ ਇਲਾਵਾ ਸਾਮਰਾਜ ਪੱਖੀ ਨੀਤੀਆਂ ਹੇਠ ਆਮ ਲੋਕਾਂ ਨੂੰ ਸ਼ਰੇਆਮ ਲੁੱਟਿਆ ਵੀ ਜਾ ਰਿਹਾ ਹੈ।

ਤਰਕਸ਼ੀਲ ਆਗੂਆਂ ਨੇ ਸਮੂਹ ਲੋਕ ਪੱਖੀ, ਅਗਾਂਹਵਧੂ ਅਤੇ ਜਮਹੂਰੀ ਤਾਕਤਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਸੰਘ ਵਲੋਂ ਦੇਸ਼ ਵਿਚ ਇਕ ਯੋਜਨਾਬੱਧ ਸਾਜਿਸ਼ ਹੇਠ ਿਫ਼ਰਕੂ ਫਾਸ਼ੀਵਾਦੀ, ਅੰਧ ਵਿਸ਼ਵਾਸੀ ਅਤੇ ਗ਼ੈਰ ਸੰਵਿਧਾਨਿਕ ਗਤੀਵਿਧੀਆਂ ਰਾਹੀਂ ਜਨਤਕ ਸਰਮਾਏ ਨੂੰ ਸ਼ਰੇਆਮ ਲੁਟਾਏ ਜਾਣ ਦਾ ਡਟਵਾਂ ਵਿਰੋਧ ਕਰਦੇ ਹੋਏ ਆਮ ਲੋਕਾਂ ਨੂੰ ਜ਼ਿੰਦਗੀ ‘ਚ ਵਿਗਿਆਨਕ ਸੋਚ ਅਤੇ ਜੱਥੇਬੰਦਕ ਸੰਘਰਸ਼ ਦੀ ਭਾਵਨਾ ਅਪਣਾਉਣ ਲਈ ਪੇ੍ਰਿਤ ਕਰਨ।