Ad-Time-For-Vacation.png

ਮੋਦੀ ਰਾਜ ਦੇ ਪਹਿਲੇ ਦੋ ਸਾਲਾਂ ਵਿਚ 26,600 ਵਿਦਿਆਰਥੀਆਂ ਨੇ ਦਿਤੀ ਜਾਨ

ਨਵੀਂ ਦਿੱਲੀ,: ਸਰਕਾਰ ਨੇ ਅੱਜ ਦਸਿਆ ਕਿ ਸਾਲ 2014 ਅਤੇ 2016 ਦਰਮਿਆਨ ਦੇਸ਼ ਭਰ ਵਿਚ 26,600 ਵਿਦਿਆਰਥੀਆਂ ਨੇ ਆਤਮਹਤਿਆ ਕੀਤੀ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਰਾਜ ਸਭਾ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਸਿਆ ਕਿ ਸਾਲ 2016 ਵਿਚ 9474 ਵਿਦਿਆਰਥੀਆਂ ਨੇ, ਸਾਲ 2015 ਵਿਚ 8934 ਅਤੇ ਸਾਲ 2014 ਵਿਚ 8068 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ।  ਸਾਲ 2016 ਵਿਚ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਦੇ ਸੱਭ ਤੋਂ ਵੱਧ ਮਾਮਲੇ 1350 ਸਾਹਮਣੇ ਆਏ। ਇਹ ਗਿਣਤੀ ਮਹਾਰਾਸ਼ਟਰ ਦੀ ਹੈ ਜਦਕਿ ਪਛਮੀ ਬੰਗਾਲ ਵਿਚ ਅਜਿਹੇ 1147 ਮਾਮਲੇ, ਤਾਮਿਲਨਾਡੂ ਵਿਚ 981 ਅਤੇ ਮੱਧ ਪ੍ਰਦੇਸ਼ ਵਿਚ 838 ਮਾਮਲੇ ਸਾਹਮਣੇ ਆਏ। ਸਾਲ 2015 ਵਿਚ ਖ਼ੁਦਕੁਸ਼ੀ ਦੇ ਮਹਾਰਾਸ਼ਟਰ ਵਿਚ 1230 ਮਾਮਲੇ, ਤਾਮਿਲਨਾਡੂ ਵਿਚ 955 ਮਾਮਲੇ, ਛੱਤੀਸਗੜ੍ਹ ਵਿਚ 730 ਮਾਮਲੇ ਅਤੇ ਪਛਮੀ ਬੰਗਾਲ ਵਿਚ 676 ਮਾਮਲੇ ਸਾਹਮਣੇ ਆਏ। ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ 2014 ਵਿਚ ਬਣੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.