ਕੇਵਲ ਅਹੂਜਾ, ਮਖੂ

ਕਾਂਗਰਸ ਪਾਰਟੀ ਵੱਲੋਂ ਮੋਗਾ ਵਿਖੇ ਨਸ਼ਿਆਂ ਦੇ ਖਿਲਾਫ ਕੀਤੀ ਜਾ ਰਹੀ ਰੋਸ ਰੈਲੀ ਲਈ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਖੂ ਤੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਕਾਫ਼ਲਾ ਕਾਂਗਰਸ ਪਾਰਟੀ ਬਲਾਕ ਮਖੂ ਦੇ ਸ਼ਹਿਰੀ ਪ੍ਰਧਾਨ ਸ਼ਿਵ ਸਾਗਰ ਸ਼ਰਮਾ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕੁੰਭਕਰਨ ਦੀ ਨੀਂਦ ਸੁੱਤੀ ਪਈ ‘ਆਪ’ ਸਰਕਾਰ ਨੂੰ ਜਗਾਉਣ ਲਈ ਕਾਂਗਰਸ ਪਾਰਟੀ ਵੱਲੋਂ ਮੋਗਾ ਵਿਖੇ ਨਸ਼ਿਆਂ ਦੇ ਖਿਲਾਫ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਰੋਸ ਰੈਲੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਉੱਚ ਕੋਟੀ ਦੇ ਕਾਂਗਰਸੀ ਲੀਡਰ ਪਹੁੰਚ ਰਹੇ ਹਨ। ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਵਿੱਚ ਲੁੱਟਾਂ ਖੋਹਾਂ ਤੇ ਨਸ਼ਿਆਂ ਦਾ ਕਾਰੋਬਾਰ ਸ਼ਰੇਆਮ ਹੋ ਰਿਹਾ ਹੈ। ਇਸ ਮੌਕੇ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਜਥੇ. ਗੁਰਮੇਜ ਸਿੰਘ ਬਾਹਰਵਾਲੀ, ਬੋਹੜ ਸਿੰਘ ਸੱਧਰ ਵਾਲਾ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਗੱਟਾ ਬਾਦਸ਼ਾਹ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ, ਸ਼ਵਿ ਸਾਗਰ ਸ਼ਰਮਾ ਸ਼ਹਿਰੀ ਪ੍ਰਧਾਨ ਬਲਾਕ ਮਖੂ, ਹਰੀਸ਼ ਜੈਨ ਗੋਗਾ ਸਾਬਕਾ ਚੇਅਰਮੈਨ, ਨਰਿੰਦਰ ਮਹਿਤਾ ਐੱਮਸੀ, ਨਸੀਬ ਸਿੰਘ ਨੰਬਰਦਾਰ, ਬਲਵੀਰ ਸਿੰਘ ਸਰਪੰਚ ਮੋਚੀ ਵਾਲਾ, ਅਜੈਦੀਪ ਸਿੰਘ ਸਿਆਲ, ਗੁਰਸੇਵਕ ਸਿੰਘ ਐਮਸੀ, ਵੀਨੂੰ ਸ਼ਾਹ, ਹਰਵਿੰਦਰ ਸਿੰਘ ਖਹਿਰਾ, ਅਕਾਸ਼, ਸਰਬਜੀਤ ਸਿੰਘ ਵਿੰਝੋਕੇ ਆਦਿ ਹਾਜ਼ਰ ਸਨ।