Skip to content
Saturday, October 31, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਮੈਕਸਿਮ ਹਾਟ 100 ਸੂਚੀ ‘ਚ ਦੀਪਿਕਾ ਪਹਿਲੇ ਨੰਬਰ ‘ਤੇ

By Admin Published 1 min read

ਮੁੰਬਈ,- ਮੈਕਸਿਮ ਮੈਗਜ਼ੀਨ ਵੱਲੋਂ ਕੀਤੇ ਗਏ ਸਰਵੇਖਣ ‘ਚ ਦੀਪਿਕਾ ਪਾਦੂਕੋਣ ਮੈਕਸਿਮ ਹਾਟ 100 ਸੂਚੀ ‘ਚ ਦੁਨੀਆ ‘ਚੋਂ ਪਹਿਲੇ ਸਥਾਨ ‘ਤੇ ਰਹੀ ਹੈ। ਇੰਟਰਨੈਸ਼ਨਲ ਮੈਂਸ ਮਗਜ਼ੀਨ ਨੇ ਦੁਨੀਆ ਭਰ ਦੀਆਂ ਸਰਬੋਤਮ 100 ਹਾਟ ਔਰਤਾਂ ਦੀ ਸੂਚੀ ਜਾਰੀ ਕੀਤੀ। ਇਸ ਸੂਚੀ ‘ਚ ਐਮਾ ਵਾਟਸਨ, ਡਕੋਟਾ ਜਾਨਸਨ, ਕੈਂਡਲ ਜੇਨਰ, ਦੀਪਿਕਾ ਪਾਦੂਕੋਣ ਅਤੇ ਪਿ੍ਅੰਕਾ ਚੋਪੜਾ ਆਦਿ ਕੁਝ ਚੋਣਵੇਂ ਨਾਂਅ ਸਨ। ਪ੍ਰਸਿੱਧ ਮੈਗਜ਼ੀਨ ਨੇ ਆਪਣੇ ਵਿਸ਼ਵ ਪੱਧਰ ‘ਤੇ ਪਾਠਕਾਂ ਦੇ ਆਧਾਰ ‘ਤੇ ਸਰਵੇਖਣ ਜਾਰੀ ਕੀਤਾ। ਇਸ ਵਿਆਪਕ ਸਰਵੇਖਣ ਤੋਂ ਬਾਅਦ ਦੀਪਿਕਾ ਪਾਦੂਕੋਣ ਨੂੰ ਮੈਕਸਿਮ ਹਾਟ 100 ‘ਚ ਸਭ ਤੋਂ ਖੂਬਸੂਰਤ ਔਰਤ ਦਾ ਸਥਾਨ ਮਿਲਿਆ। ਇਨੀਂ ਦਿਨੀਂ ਹਾਲੀਵੁੱਡ ‘ਚ ਛਾਈ ਹੋਈ ਪ੍ਰਿਅੰਕਾ ਚੋਪੜਾ ਅਤੇ ਦੀਪਿਕਾ ਪਾਦੂਕੋਣ ਦੀ ਅਕਸਰ ਆਪਸ ‘ਚ ਤੁਲਨਾ ਕੀਤੀ ਜਾਂਦੀ ਰਹੀ ਹੈ ਅਤੇ ਇਹ ਸੁਣ ਕੇ ਦੀਪਿਕਾ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋਣਗੇ ਕਿ ਇਸ ਸੂਚੀ ‘ਚ ਦੀਪਿਕਾ ਨੇ ਪਿ੍ਅੰਕਾ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਸਰਵੇ ਦਾ ਨਤੀਜਾ ਟਵੀਟ ਕਰਦੇ ਹੋਇਆਂ ਮੈਕਸਿਮ ਨੇ ਲਿਖਿਆ ਕਿ 10 ਲੱਖ ਵੋਟਾਂ ਤੋਂ ਬਾਅਦ ਦੀਪਿਕਾ ਪਾਦੂਕੋਣ ਹੈ ਇਸ ਸੂਚੀ ‘ਚ ਪਹਿਲੇ ਸਥਾਨ ‘ਤੇ ਆਉਣ ਵਾਲੀ ਸਾਡੀ ਖੂਬਸੂਰਤ ਔਰਤ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp