Skip to content
Saturday, October 31, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਚੰਗੇ ਕੰਮ ਨੂੰ ਹਮੇਸ਼ਾ ਹੀ ਪਹਿਲ ਦਿੰਦੇ ਹਨ ‘ਸਾਬ੍ਹ ਬਹਾਦਰ’ ਦੇ ਐਮੀ ਵਿਰਕ

By Admin Published 2 min read

ਪੰਜਾਬੀ ਸਿਨੇਮਾ ‘ਚ ਬਹੁਤ ਸਾਰੇ ਫਿਲਮੀ ਬੈਨਰ ਹੋ ਚੁੱਕੇ ਹਨ। ਅਜਿਹੇ ਕੁਝ ਬੈਨਰਾਂ ‘ਚੋਂ ਇੱਕ ਬੈਨਰ ਹੈ ‘ਵਾਈਟ ਹਿੱਲ ਸਟੂਡੀਓ’, ਜਿਹੜਾ ਲਗਾਤਾਰ ਹਿੱਟ ਫ਼ਿਲਮਾਂ ਬਣਾ ਰਿਹਾ ਹੈ।ਇਸ ਬੈਨਰ ਵੱਲੋਂ ਦਿਲਜੀਤ ਦੋਸਾਂਝ ਦੀਆਂ ਸਫ਼ਲ ਰਹੀਆਂ ਸਾਰੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ। ‘ਜੱਟ ਐਂਡ ਜੂਲੀਅਟ’, ‘ਸਰਦਾਰ ਜੀ’, ‘ਪੰਜਾਬ 1984′ ਤੇ ਕਈ ਹੋਰ ਵੀ ਸ਼ਾਮਲ ਹਨ।’ਵਾਈਟ ਹਿੱਲ ਸਟੂਡੀਓ’ ਬੈਨਰ ਦੀ ਨਵੀਂ ਫ਼ਿਲਮ ‘ਸਾਬ੍ਹ ਬਹਾਦਰ’ 26 ਮਈ ਨੂੰ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਵੱਲੋਂ ਇਹ ਫਿਲਮ ਵਧੀਆ ਪਿਆਰ ਬਟੌਰ ਰਹੀ ਹੈ।ਇਸ ‘ਚ ਐਮੀ ਵਿਰਕ ‘ਸਾਬ੍ਹ ਬਹਾਦਰ’ ਦੇ ਕਿਰਦਾਰ ‘ਚ ਨਜ਼ਰ ਆਉਂਦਾ ਹੈ। ਉਸ ਤੋਂ ਇਲਾਵਾ ਜਸਵਿੰਦਰ ਭੱਲਾ ਤੇ ਰਾਣਾ ਰਣਬੀਰ ਹੈ। ਐਮੀ ਵਿਰਕ ਦਾ ਪਿਛਲੇ ਕੁਝ ਸਾਲਾਂ ‘ਚ ਚੰਗਾ ਸਿੱਕਾ ਚੱਲਿਆ ਹੈ।

ਐਮੀ ਵਿਰਕ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਫਿਲਮ ‘ਅੰਗਰੇਜ਼’ ‘ਚ ਇਕ ਛੋਟੇ ਜਿਹੇ ਕਿਰਦਾਰ ਤੋਂ ਕੀਤੀ ਸੀ। ਐਮੀ ਦੇ ਇਸ ਛੋਟੇ ਕਿਰਦਾਰ ਨੂੰ ਹੀ ਇੰਨ੍ਹਾਂ ਪਿਆਰ ਮਿਲਿਆ ਕਿ ਦਰਸ਼ਕ ਐਮੀ ਨੂੰ ਹੋਰ ਫਿਲਮੀ ਕਿਰਦਾਰਾਂ ‘ਚ ਦੇਖਣਾ ਚਾਹੁੰਣ ਲੱਗੇ।ਖੈਰ ਇਸ ਨੂੰ ਐਮੀ ਦੀ ਚੰਗੀ ਕਿਸਮਤ ਕਹਿ ਸਕਦੇ ਹਾਂ ਜਾਂ ਐਮੀ ਦੀ ਚੰਗੀ ਅਦਾਕਾਰੀ। ਫਿਲਮ ‘ਅੰਗਰੇਜ਼’ ਤੋਂ ਬਾਅਦ ਐਮੀ ਦੀ ਕਮਾਲ ਦੀ ਅਦਾਕਾਰੀ ‘ਅਰਦਾਸ’, ‘ਬੰਬੂਕਾਟ’ ਤੇ ‘ਨਿੱਕਾ ਜ਼ੈਲਦਾਰ’ ‘ਚ ਨਜ਼ਰ ਆਈ। ਐਮੀ ਸਮੇਤ ‘ਸਾਬ੍ਹ ਬਹਾਦਰ’ ਦੀ ਪੂਰੀ ਟੀਮ ਨੂੰ ਆਸ ਸੀ ਕਿ ਇਹ ਫ਼ਿਲਮ ਆਪਣੇ ਵੱਖਰੇ ਵਿਸ਼ੇ ਕਰਕੇ ਕੁਝ ਕਰ ਦਿਖਾਵੇਗੀ।ਵੱਡਾ ਕਾਰਨ ਇਹ ਕਿ ਇਹ ਥ੍ਰੀਏਲ ਫ਼ਿਲਮ ਹੈ, ਜਿਸ ‘ਚ ਹਾਸਾ ਠੱਠਾ ਤਾਂ ਹੈ ਹੀ, ਦਰਸ਼ਕ ਅਖੀਰ ਤੱਕ ਸੋਚਦਾ ਰਹੇਗਾ ਕਿ ਅੱਗੇ ਕੀ ਹੋਣ ਵਾਲਾ ਹੈ?

ਐਮੀ ਵਿਰਕ ਦਾ ਕਹਿਣਾ ਹੈ ਕਿ ਮੈਂ ਇਸ ਤੋਂ ਪਹਿਲਾ ਸਾਰੀਆਂ ਫ਼ਿਲਮਾਂ ‘ਚ ਸਿੱਧਾ ਸਾਦਾ ਪੇਂਡੂ ਨੌਜਵਾਨ ਬਣਿਆ ਹਾਂ। ਮੇਰੇ ਖ਼ਿਆਲ ‘ਚ ਪੰਜਾਬੀ ਫ਼ਿਲਮਾਂ ਨੂੰ ਕਾਮਯਾਬ ਕਰਨ ਲਈ ਹੋਰ ਨਵੇਂ ਵਿਸ਼ੇ ਲੱਭਣੇ ਪੈਣਗੇ, ਨਹੀਂ ਤਾਂ ਅਸੀਂ ਇੱਕੋ ਥਾਂ ‘ਤੇ ਘਿਸੜਦੇ ਰਹਾਂਗੇ। ਹਿੰਦੀ ਸਿਨੇਮਾ ਨਵੇਂ ਤਜਰਬਿਆਂ ਨਾਲ ਭਰਿਆ ਹੋਇਆ ਹੈ, ਸ਼ਾਇਦ ਇਸੇ ਕਰਕੇ ਉੱਥੇ ਹਰ ਵਰ੍ਹੇ ਫ਼ਿਲਮਾਂ ਦੀ ਕੁਲੈਕਸ਼ਨ ਵੱਧਦੀ ਜਾਂਦੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp