Skip to content
Saturday, October 31, 2026 4°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਫ਼ਿਲਮ ਬਾਹੂਬਲੀ-2 ਵਿਚ ਅਹਿਮ ਕਿਰਦਾਰ ਨਿਭਾਉਣ ਵਾਲਾ, ਪੰਜਾਬੀ ਨੌਜਵਾਨ ਲਵੀ ਪਜਨੀ

By Admin Published 2 min read

ਪੰਜਾਬੀ ਦੇ ਮਸ਼ਹੂਰ ਗੀਤ ‘ਸ਼ਿਕਾਰ’ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੇ 6 ਫੁੱਟ 8 ਇੰਚ ਲੰਬੇ ਕੱਦ ਵਾਲੇ ਸੋਹਣੇ ਸੁਨੱਖੇ ਨੌਜਵਾਨ ਲਵੀ ਪਜਨੀ ਨੂੰ ਬਾਲੀਵੁੱਡ ਦੀ ਵੱਡੇ ਬਜਟ ਵਾਲੀ ਫ਼ਿਲਮ ‘ਬਾਹੂਬਲੀ -2’ ਰਾਹੀਂ ਅਜਿਹਾ ਬਰੇਕ ਮਿਲਿਆ, ਜਿਸ ਨਾਲ ਉਸ ਦੀ ਪਹਿਚਾਣ ਵਿਸ਼ਵ ਪੱਧਰ ‘ਤੇ ਹੋ ਗਈ। ਹੁਣ ਤੱਕ ਬਾਕਸ ਆਫਿਸ ‘ਤੇ ਕਮਾਈ ਦੇ ਸਾਰੇ ਰਿਕਾਰਡ ਤੋੜਨ ਵਾਲੀ ਫ਼ਿਲਮ ‘ਬਾਹੂਬਲੀ-2’ ਵਿਚ ਖਲਨਾਇਕ ਦਾ ਮੁੱਖ ਕਿਰਦਾਰ ਨਿਭਾਉਣ ਦਾ ਮੌਕਾ ਮਿਲਣਾ ਉਸ ਲਈ ਅਚੰਭੇ ਵਾਲੀ ਗੱਲ ਸੀ। ਜਿਸ ਲਈ ਉਹ ਆਪਣੇ ਲੰਬੇ ਕੱਦ ਨੂੰ ਪ੍ਰਮੁੱਖ ਮੰਨਦਾ ਹੈ। 25 ਸਾਲਾ ਲਵੀ ਪਜਨੀ ਦਾ ਜਨਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਅਮਲੋਹ ਵਿਚ ਮਾਤਾ ਸੁਨੀਤਾ ਪਜਨੀ ਅਤੇ ਪਿਤਾ ਮਹਿੰਦਰ ਪਜਨੀ ਦੇ ਘਰ ਹੋਇਆ। ਉਸ ਨੇ ਆਪਣੀ ਕਾਲਜ ਤੱਕ ਦੀ ਪੜ੍ਹਾਈ ਜੀ.ਪੀ.ਐਸ. ਮੰਡੀ ਗੋਬਿੰਦਗੜ੍ਹ ਤੋਂ ਕੀਤੀ ਅਤੇ ਬਾਅਦ ਵਿਚ ਥੀਏਟਰ ਦੀ ਐਮ. ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਲਵੀ ਜਿੱਥੇ ਇਕ ਵਧੀਆ ਥੀਏਟਰ ਕਲਾਕਾਰ ਹੈ ਉਥੇ ਹੀ ਅਥਲੈਟਿਕ ਅਤੇ ਡਿਸਕਸ ਥਰੋਅ ਦਾ ਵਧੀਆ ਖਿਡਾਰੀ ਵੀ ਹੈ। ‘ਬਾਹੂਬਲੀ-2’ ਫ਼ਿਲਮ ਦੀ ਸ਼ੂਟਿੰਗ ਤਕਰੀਬਨ ਇਕ ਮਹੀਨਾ ਹੈਦਰਾਬਾਦ ਵਿਚ ਚੱਲੀ। ਉਸ ਨੂੰ ਵੱਡੀ ਫ਼ਿਲਮ ਦੀ ਟੀਮ ਨਾਲ ਕੰਮ ਕਰਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਲਵੀ ਦਾ ਮੰਨਣਾ ਹੈ ਕਿ ਉਸਦਾ ਲੰਬਾ ਕੱਦ ਉਸ ਲਈ ਵਰਦਾਨ ਸਾਬਤ ਹੋਇਆ ਹੈ। ਹੁਣ ਉਸ ਕੋਲ ਤੇਲਗੂ, ਤਾਮਿਲ ਸਮੇਤ ਹੋਰ ਵੱਡੀਆਂ ਹਿੰਦੀ ਫ਼ਿਲਮਾਂ ਅਤੇ ਗੀਤਾਂ ਲਈ ਆਫਰਾਂ ਆ ਰਹੀਆਂ ਹਨ। ਲਵੀ ਦਾ ਕਹਿਣਾ ਹੈ ਕਿ ਉਹ ਭਵਿੱਖ ਵਿਚ ਪੂਰੀ ਤਰ੍ਹਾਂ ਫ਼ਿਲਮਾਂ ਨੂੰ ਸਮਰਪਿਤ ਹੋ ਕੇ ਹੀ ਕੰਮ ਕਰੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp