Skip to content
Saturday, October 31, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਸੁਪਰ ਸਿੰਘ’ 16 ਜੂਨ ਨੂੰ ਸਿਨੇਮਾਘਰਾਂ ‘ਚ ਦੇਵੇਗੀ ਦਸਤਕ

By Admin Published 2 min read

ਚੁਲਬੁਲੇ ਅੰਦਾਜ਼ਾਂ ਨਾਲ ਦਿਲਜੀਤ-ਸੋਨਮ ਲੁੱਟ ਰਹੇ ਹਨ ਲੋਕਾਂ ਦਾ ਦਿਲ

ਪੰਜਾਬੀ ਮਸ਼ਹੂਰ ਅਭਿਨੇਤਰੀ ਸੋਨਮ ਬਾਜਵਾ ਤੇ ਦਿਲਜੀਤ ਦੁਸਾਂਝ ਦੀ ਜੋੜੀ ਪਾਲੀਵੁੱਡ ‘ਚ ਕਾਫੀ ਤਾਰੀਫ ਖੱਟ ਰਹੀ ਹੈ। ਫਿਲਮ ‘ਪੰਜਾਬ 1984’, ‘ਵੀਰਵਾਰ’ ਗੀਤ ਤੇ ਫਿਲਮ ‘ਸਰਦਾਰ ਜੀ 2’ ‘ਚ ਦੋਵੇਂ ਇਕੱਠੇ ਨਜ਼ਰ ਆਏ। ਇਸ ਜੋੜੀ ਦੀ ਫੈਨਜ਼ ਦੇ ਨਾਲ-ਨਾਲ ਫਿਲਮ ਸਮੀਖਿਅਕਾਂ ਨੇ ਵੀ ਕਾਫੀ ਤਾਰੀਫ ਕੀਤੀ।ਹੁਣ ਮੁੜ ਦੋਵਾਂ ਦੀ ਫਿਲਮ ‘ਸੁਪਰ ਸਿੰਘ’ ‘ਚ ਨਜ਼ਰ ਮੁੱਖ ਭੂਮਿਕਾ ‘ਚ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਫਿਲਮ ‘ਚ ਦਿਲਜੀਤ ਦੁਸਾਂਝ ਸੁਪਰਹੀਰੋ ਦੀ ਭੂਮਿਕਾ ‘ਚ ਹਨ। ਸੋਨਮ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ ਕਿਉਂਕਿ ਇਸ ਸੋਨਮ ‘ਸੁਪਰ ਸਿੰਘ’ ‘ਚ ਬਹੁਤ ਜ਼ਿਆਦਾ ਬੋਲਣ ਵਾਲੀ ਤੇ ਦਿਲਜੀਤ ਨਾਲ ਹਰ ਗੱਲ ‘ਤੇ ਲੜਨ ਵਾਲੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ।ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ, ਜੋ ਦਿਲਜੀਤ ਤੇ ਸੋਨਮ ਨੂੰ ਇਕੱਠਿਆਂ ਲੈ ਕੇ ਨੈਸ਼ਨਲ ਐਵਾਰਡ ਜੇਤੂ ‘ਪੰਜਾਬ 1984′ ਫਿਲਮ ਬਣਾ ਚੁਕੇ ਹਨ। ਸੋਨਮ ਦਾ ਇਹ ਵੀ ਕਹਿਣਾ ਹੈ ਕਿ ਅਨੁਰਾਗ ਨਾਲ ਕੰਮ ਕਰਨਾ ਹਮੇਸ਼ਾ ਇਕ ਸੁਪਨੇ ਵਾਂਗ ਹੁੰਦਾ ਹੈ।

ਇਸ ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਹੋਵੇਗੀ। ਫਿਲਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਨੂੰ ਏਕਤਾ ਕਪੂਰ ਦੀ ਕੰਪਨੀ ਬਾਲਾਜੀ ਫਿਲਮਜ਼ ਪ੍ਰੋਡਿਊਸਰ ਕਰ ਰਹੀ ਹੈ।’ਸੁਪਰ ਸਿੰÎਘ’ 16 ਜੂਨ ਨੂੰ ਸਿਨੇਮਾਘਰਾਂ ‘ਚ ਹੋਵੇਗੀ ਰਲੀਜ਼।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp