Ad-Time-For-Vacation.png

ਮੈਂ ਖ਼ੁਦ ਪਿੰਜਰੇ ਤੋਂ ਬਾਹਰ ਨਿਕਲਣਾ ਚਾਹੁੰਦਾ ਹਾਂ-ਇਰਫ਼ਾਨ ਖਾਨ

ਇਰਫ਼ਾਨ ਖਾਨ ਅਭਿਨੇਤਾ ਦੇ ਤੌਰ ‘ਤੇ ਤਾਂ ਰੁੱਝੇ ਹੋਏ ਹਨ ਹੀ, ਹੁਣ ਉਹ ਫ਼ਿਲਮ ਨਿਰਮਾਤਾ ਦੇ ਤੌਰ ‘ਤੇ ਵੀ ਰੁੱਝਦੇ ਜਾ ਰਹੇ ਹਨ। ਨਿਰਮਾਤਾ ਦੇ ਤੌਰ ‘ਤੇ ਪਹਿਲਾਂ ਉਨ੍ਹਾਂ ਨੇ ‘ਲੰਚ ਬੌਕਸ’ ਦੇ ਨਿਰਮਾਣ ਵਿਚ ਹੱਥ ਵੰਡਾਇਆ ਅਤੇ ਹੁਣ ‘ਮਦਾਰੀ’ ਦਾ ਨਿਰਮਾਣ ਕੀਤਾ ਹੈ। ਨਿਸ਼ੀਕਾਂਤ ਕਾਮਤ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਵਿਚ ਇਰਫ਼ਾਨ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ। ਆਪਣੀ ਇਸ ਫ਼ਿਲਮ ਵਿਚ ਕੀ ਖਾਸ ਹੈ ਇਸ ਬਾਰੇ ਉਹ ਇਥੇ ਗੱਲ ਕਰ ਰਹੇ ਹਨ।

ਨਿਰਮਾਤਾ ਦੇ ਤੌਰ ‘ਤੇ ‘ਲੰਚ ਬੌਕਸ’ ਤੁਹਾਡੀ ਪਹਿਲੀ ਫ਼ਿਲਮ ਸੀ। ਉਸ ਫ਼ਿਲਮ ਦਾ ਅਨੁਭਵ ਤੁਹਾਡੇ ਲਈ ਕਿਵੇਂ ਰਿਹਾ ਸੀ?

ਇਹ ਸੱਚ ਹੈ ਕਿ ‘ਲੰਚ ਬੌਕਸ’ ਦੀ ਨਾਮਾਵਾਲੀ ਵਿਚ ਨਿਰਮਾਤਾ ਦੇ ਤੌਰ ‘ਤੇ ਮੇਰਾ ਵੀ ਨਾਂਅ ਹੈ ਪਰ ਉਸ ਫ਼ਿਲਮ ਵਿਚ ਨਿਰਮਾਤਾ ਦੇ ਤੌਰ ‘ਤੇ ਮੇਰਾ ਯੋਗਦਾਨ ਕੁਝ ਨਹੀਂ ਸੀ। ਹੋਇਆ ਇਹ ਸੀ ਕਿ ਅਸੀਂ ਕੁਝ ਲੋਕ ਮਿਲ ਕੇ ਉਹ ਫ਼ਿਲਮ ਬਣਾ ਰਹੇ ਸੀ। ਫ਼ਿਲਮ ਬਾਰੇ ਜਦੋਂ ਚੰਗੀ ਰਿਪੋਰਟ ਫੈਲਣ ਲੱਗੀ ਤਾਂ ਕਰਨ ਜੌਹਰ ਸਮੇਤ ਕੁਝ ਵੱਡੇ ਲੋਕ ਇਸ ਦੇ ਨਿਰਮਾਣ ਵਿਚ ਹੱਥ ਵੰਡਾਉਣ ਲਈ ਅੱਗੇ ਆ ਗਏ ਸਨ। ਇਸੇ ਤਰ੍ਹਾਂ ‘ਲੰਚ ਬੌਕਸ’ ਦੇ ਨਿਰਮਾਣ ਵਿਚ ਵੱਡੇ ਲੋਕ ਵੀ ਸ਼ਾਮਿਲ ਹੋ ਗਏ ਸਨ। ਸੋ, ਉਥੇ ਮੈਂ ਐਕਟਰ ਦੇ ਤੌਰ ‘ਤੇ ਜ਼ਿਆਦਾ ਐਕਟਿਵ ਰਿਹਾ ਸੀ।

ਮਦਾਰੀ ਵਿਚ ਖ਼ਾਸ ਗੱਲ ਕੀ ਹੈ?

ਇਹ ਰੀਅਲਿਸਟਿਕ ਸਿਨੇਮਾ ਹੈ। ਇਸ ਵਿਚ ਇਕ ਆਦਮੀ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਅੱਜ ਦਾ ਆਮ ਆਦਮੀ ਭ੍ਰਿਸ਼ਟਾਚਾਰ ਤੋਂ ਪਰੇਸ਼ਾਨ ਹੈ। ਇਸ ਤਰ੍ਹਾਂ ਹੀ ਇਕ ਆਮ ਆਦਮੀ ਦੇ ਕਰੀਬੀ ਦੀ ਮੌਤ ਉਸ ਪੁਲ ਦੇ ਟੁੱਟਣ ਨਾਲ ਹੋ ਜਾਂਦੀ ਹੈ ਜਿਸ ਦੇ ਨਿਰਮਾਣ ਵਿਚ ਬਹੁਤ ਭ੍ਰਿਸ਼ਟਾਚਾਰ ਹੋਇਆ ਹੁੰਦਾ ਹੈ। ਆਪਣੇ ਨੇੜਲੇ ਦੀ ਮੌਤ ਲਈ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਦੇਣ ਲਈ ਇਹ ਆਦਮੀ ਨਿਕਲ ਪੈਂਦਾ ਹੈ ਅਤੇ ਕਿਸ ਤਰ੍ਹਾਂ ਉਹ ਆਪਣੇ ਮਿਸ਼ਨ ਨੂੰ ਕਾਮਯਾਬ ਕਰਦਾ ਹੈ, ਇਹ ਇਸ ਦੀ ਕਹਾਣੀ ਹੈ।

ਫ਼ਿਲਮ ਦਾ ਟਾਈਟਲ ‘ਮਦਾਰੀ’ ਰੱਖਣ ਦੀ ਕੋਈ ਖ਼ਾਸ ਵਜ੍ਹਾ?

ਇਸ ਵਿਚ ਪੁਲ ਦੇ ਟੁੱਟਣ ਦੀ ਕਹਾਣੀ ਹੈ। ਸੋ, ਫ਼ਿਲਮ ਦਾ ਨਾਂਅ ‘ਗਾਂਧੀ ਬ੍ਰਿਜ’, ‘ਨਹਿਰੂ ਬ੍ਰਿਜ’ ਵਗੈਰਾ ਰੱਖ ਸਕਦੇ ਸੀ। ਪਰ ਇਥੇ ਸਿਰਫ ਇਕ ਪੁਲ ਕਹਾਣੀ ਦੇ ਕੇਂਦਰ ਵਿਚ ਨਹੀਂ ਹੈ। ਕਹਾਣੀ ਵਿਚ ਕਈ ਪਰਤਾਂ ਹਨ। ਇਸ ਵਿਚ ਬਾਪ-ਬੇਟੇ ਦੀ ਭਾਵੁਕਤਾ ਵਾਲੀ ਕਹਾਣੀ ਵੀ ਹੈ। ਇਸ ਵਿਚ ਆਮ ਆਦਮੀ ਦੀ ਕਹਾਣੀ ਵੀ ਹੈ। ਇਕ ਆਮ ਆਦਮੀ ਆਪਣੇ ਘਰ ਵਿਚ ਮਦਾਰੀ ਹੁੰਦਾ ਹੈ ਪਰ ਦਫਤਰ ਪਹੁੰਚਦੇ ਹੀ ਉਹ ਜਮੂਰਾ ਬਣ ਜਾਂਦਾ ਹੈ। ਥੋੜ੍ਹੇ ਸ਼ਬਦਾਂ ਵਿਚ ਹਾਲਾਤ ਦੇ ਚਲਦਿਆਂ ਆਦਮੀ ਕਦੀ ਮਦਾਰੀ ਹੈ ਤੇ ਕਦੀ ਜਮੂਰਾ। ਇਹ ਦੇਖਦੇ ਹੋਏ ਸਾਨੂੰ ਫ਼ਿਲਮ ਦਾ ਨਾਂਅ ‘ਮਦਾਰੀ’ ਰੱਖਣਾ ਸਹੀ ਲੱਗਿਆ।–ਇੰਦਰਮੋਹਨ ਪੰਨੂੰ

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.