Skip to content
Wednesday, October 28, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਅਨੁਸ਼ਕਾ – ਹੁਣ ਕੁੜੀਆਂ ਨੂੰ ਕਮਜ਼ੋਰ ਨਹੀਂ ਮੰਨਿਆ ਜਾਂਦਾ

By Admin Published 2 min read

ਅਨੁਸ਼ਕਾ ਸ਼ਰਮਾ ਉਨ੍ਹਾਂ ਕੁਝ ਅਭਿਨੇਤਰੀਆਂ ਵਿਚੋਂ ਹੈ ਜਿਨ੍ਹਾਂ ਨੂੰ ਤਿੰਨੇ ਟੌਪ ਖਾਨ ਹੀਰੋ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹ ਸ਼ਾਹਰੁਖ ਦੇ ਸਾਹਮਣੇ ‘ਰੱਬ ਨੇ ਬਨਾ ਦੀ ਜੋੜੀ’ ਵਿਚ ਆਈ ਸੀ। ਫਿਰ ਸ਼ਾਹਰੁਖ ਦੇ ਨਾਲ ‘ਜਬ ਤਕ ਹੈ ਜਾਨ’ ਵੀ ਕੀਤੀ। ਆਮਿਰ ਖਾਨ ਨਾਲ ‘ਪੀਕੇ’ ਕੀਤੀ ਅਤੇ ਹੁਣ ਸਲਮਾਨ ਨਾਲ ‘ਸੁਲਤਾਨ’ ਵਿਚ ਕੰਮ ਕੀਤਾ।

ਇਸ ਫ਼ਿਲਮ ਵਿਚ ਅਨੁਸ਼ਕਾ ਦੇ ਕਿਰਦਾਰ ਦਾ ਨਾਂਅ ਆਰਫਾ ਹੈ ਅਤੇ ਉਹ ਇਥੇ ਔਰਤ ਪਹਿਲਵਾਨ ਬਣੀ ਹੈ। ਪਤਲੇ ਜਿਸਮ ਵਾਲੀ ਅਨੁਸ਼ਕਾ ਇਸ ਵਿਚ ਪਹਿਲਵਾਨ ਬਣਨ ਦੇ ਤਜਰਬੇ ਬਾਰੇ ਕਹਿੰਦੀ ਹੈ, ‘ਜਦੋਂ ਨਿਰਦੇਸ਼ਕ ਅਲੀ ਅੱਬਾਸ ਮੇਰੇ ਕੋਲ ਇਸ ਫ਼ਿਲਮ ਦੀ ਪੇਸ਼ਕਸ਼ ਲੈ ਕੇ ਆਏ ਤਾਂ ਮੈਂ ਉਨ੍ਹਾਂ ਨੂੰ ਕਈ ਵਾਰ ਪੁੱਛਿਆ ਸੀ ਕਿ ‘ਕੀ ਵਾਕਈ ਤੁਸੀਂ ਮੈਨੂੰ ਔਰਤ ਪਹਿਲਵਾਨ ਦੀ ਭੂਮਿਕਾ ਪੇਸ਼ਕਸ਼ ਕਰ ਰਹੇ ਹੋ?’ ਕਿਉਂਕਿ ਮੈਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਇਸ ਤਰ੍ਹਾਂ ਦੀ ਭੂਮਿਕਾ ਦੀ ਪੇਸ਼ਕਸ਼ ਹੋਵੇਗੀ। ਫਿਰ ਮੈਨੂੰ ਦੱਸਿਆ ਗਿਆ ਕਿ ਕੁਸ਼ਤੀ ਵਿਚ ਵੱਖ-ਵੱਖ ਵਜ਼ਨ ਦੀ ਕੈਟੇਗਰੀ ਹੁੰਦੀ ਹੈ ਅਤੇ ਇਸ ਵਜ੍ਹਾ ਕਰਕੇ ਔਰਤ ਪਹਿਲਵਾਨ ਪਤਲੀ ਵੀ ਹੁੰਦੀ ਹੈ। ਮੈਨੂੰ ਕਿਹਾ ਗਿਆ ਸੀ ਕਿ ਮੈਂ 58 ਕਿਲੋ ਦੀ ਕੈਟੇਗਰੀ ਲਈ ਸਹੀ ਹਾਂ ਕਿਉਂਕਿ ਇਹ ਫ਼ਿਲਮ ਯਸ਼ਰਾਜ ਬੈਨਰ ਵੱਲੋਂ ਬਣਾਈ ਜਾ ਰਹੀ ਸੀ ਅਤੇ ਮੈਨੂੰ ਫ਼ਿਲਮਾਂ ਵਿਚ ਇਸ ਬੈਨਰ ਰਾਹੀਂ ਮੌਕਾ ਮਿਲਿਆ ਹੈ। ਸੋ, ਇਸ ਪੇਸ਼ਕਸ਼ ਨੂੰ ਨਕਾਰਨ ਦਾ ਸਵਾਲ ਹੀ ਨਹੀਂ ਸੀ। ਮੈਨੂੰ ਲੱਗਿਆ ਕਿ ਕੁਸ਼ਤੀ ਦੇ ਦ੍ਰਿਸ਼ਾਂ ਵਿਚ ਡੁਪਲੀਕੇਟ ਨਾਲ ਕੰਮ ਚਲਾ ਗਿਆ ਜਾਵੇਗਾ। ਇਸ ਲਈ ਮੈਂ ਅਖਾੜੇ ਵਾਲੇ ਦ੍ਰਿਸ਼ਾਂ ਦੀ ਸ਼ੂਟਿੰਗ ਲਈ ਨਿਸਚਿੰਤ ਸੀ ਪਰ ਜਦੋਂ ਅਲੀ ਨੇ ਕਿਹਾ ਕਿ ਇਸ ਵਿਚ ਕਿਸੇ ਡੁਪਲੀਕੇਟ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਤਾਂ ਮੈਂ ਇਸ ਭੂਮਿਕਾ ਲਈ ਲੱਕ ਬੰਨ੍ਹ ਲਿਆ। ਮੈਂ ਕੁਸ਼ਤੀ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਅਤੇ ਫਿਜ਼ਿਓਥੈਰੇਪਿਸਟ ਰਾਹੀਂ ਆਪਣੇ ਸਰੀਰ ‘ਤੇ ਵੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਮੈਂ ਕਦੀ ਕੁਸ਼ਤੀ ਨਹੀਂ ਦੇਖੀ ਸੀ

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp