ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ : ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਪਵਾਤ ਵਿਖੇ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਵਿਦਿਆਰਥੀਆਂ ਦੀ 100 ਫੀਸਦੀ ਹਾਜ਼ਰੀ, ਜ਼ੀਰੋ ਡਰਾਪ ਆਊਟ, ਮਿਸ਼ਨ ਸਮਰੱਥ ਤੇ ਮਾਪਿਆਂ ਦੀ ਵੱਨ-ਟੂ-ਵੱਨ ਫੀਡਬੈਕ ਲੈਣ ਸਬੰਧੀ ਟੀਚਿਆਂ ‘ਤੇ ਚਰਚਾ ਕੀਤੀ ਗਈ। ਇਸ ਮਿਲਣੀ ਦੌਰਾਨ ਮਾਪਿਆਂ ਨੇ ਜਿੱਥੇ ਸਾਰਥਿਕ ਸੁਝਾਅ ਦਿੱਤੇ, ਉੱਥੇ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।

ਬੱਚਿਆਂ ਦੀਆਂ ਕਲਾਤਮਿਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾਂਦੀਆਂ ਸਹਿ-ਵਿੱਦਿਅਕ ਕਿਰਿਆਵਾਂ ਦੌਰਾਨ ਬੱਚਿਆਂ ਵੱਲੋਂ ਤਿਆਰ ਕੀਤੀ ਸਮੱਗਰੀ ਦੀ ਪ੍ਰਦਰਸ਼ਨੀ ਵੀ ਮੁੱਖ ਅਧਿਆਪਕ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਲਗਾਈ ਗਈ। ਇਸ ਪ੍ਰਦਰਸ਼ਨੀ ਨੇ ਹਰੇਕ ਵਿਅਕਤੀ ਨੂੰ ਆਕਰਸ਼ਿਤ ਕੀਤਾ, ਜਿਸ ‘ਚ ਬੱਚਿਆਂ ਦੀ ਕਲਾ ਨੂੰ ਸਲਾਹਿਆ। ਇਸ ਮੌਕੇ ਗੁਰਮੁਖ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਸਿਮਰਜੀਤ ਕੌਰ, ਗੁਰਪ੍ਰਰੀਤ ਕੌਰ, ਰਣਜੀਤ ਕੌਰ ਆਦਿ ਮੌਜੂਦ ਸਨ।