Ad-Time-For-Vacation.png

ਮਾਤਾ ਜੋਗਿੰਦਰ ਕੌਰ ਖੁੱਡੀਆ ਹਜ਼ਾਰਾਂ ਲੋਕਾਂ ਵੱਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਪੰਜਾਬ ਦੀ ਬਿਹਤਰੀ ਲਈ ਲੱਖਾਂ ਮਾਵਾਂ ਮਾਤਾ ਜੋਗਿੰਦਰ ਕੌਰ ਤੋਂ ਹਲੀਮੀ ਤੇ ਗੈਰਤਮੰਦੀ ਦਾ ਸਬਕ ਲੈਣ : ਮਨਪ੍ਰੀਤ ਬਾਦਲ

– ਖੁੱਡੀਆਂ ਖਾਨਦਾਨ ਸਮਾਜ ਅਤੇ ਕੌਮ ਸੇਵਾ ਦੀ ਰੱਬੀ ਬਖਸ਼ਿੱਸ਼ ਵਾਲੇ ਵਿਰਲੇ ਪਰਿਵਾਰਾਂ ’ਚ ਸ਼ੁਮਾਰ : ਜਗਮੀਤ ਬਰਾੜ

– ਪੰਜਾਬ ਸਰਕਾਰ ਵੱਲੋਂ 15 ਲੱਖ ਰੁਪਏ ਨਾਲ ਸਰਕਾਰੀ ਸਕੂਲ ’ਚ ਲਾਇਬ੍ਰੇਰੀ/ਕੰਪਿਊਟਰ ਲੈਬ ਬਣਾਉਣ ਦਾ ਐਲਾਨ

– ਦਰਸ਼ਨ ਕੰਗ, ਦਵਿੰਦਰ ਸ਼ੋਰੀ, ਜਗਰੂਪ ਬਰਾੜ ਅਤੇ ਜਸਵੀਰ ਸੰਧੂ ਵੱਲੋਂ ਹਰਮੀਤ ਖੁੱਡੀਆਂ ਨਾਲ ਦੁੱਖ ਦਾ ਪ੍ਰਗਟਾਵਾ

ਪਿੰਡ ਖੁੱਡੀਆਂ ਵਿਖੇ ਮਾਤਾ ਜੋਗਿੰਦਰ ਕੌਰ ਖੁੱਡੀਆਂ ਨਮਿਤ ਅੰਤਿਮ ਅਰਦਾਸ ਮੌਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜਥੇਦਾਰ ਤੋਤਾ ਸਿੰਘ, ਜਗਮੀਤ ਸਿੰਘ ਬਰਾੜ, ਅਜੈਬ ਸਿੰਘ ਭੱਟੀ, ਐਮ.ਪੀ. ਗੁਰਜੀਤ ਸਿੰਘ ਔਜਲਾ, ਰਾਜਦੇਵ ਸਿੰਘ ਖਾਲਸਾ ਅਤੇ ਬੀਬੀ ਬਲਜਿੰਦਰ ਕੌਰ ਸ਼ਰਧਾਂਜਲੀਆਂ ਭੇਟ ਕਰਦੇ ਹੋਏ। (ਹੇਠਾਂ) ਅੰਤਿਮ ਅਰਦਾਸ ਮੌਕੇ ਸ਼ਾਮਲ ਸੰਗਤਾਂ ਦਾ ਵਿਸ਼ਾਲ ਇਕੱਠ।

ਲੰਬੀ, (ਇਕਬਾਲ ਸਿੰਘ ਸ਼ਾਂਤ)-ਸਿੱਖ ਜਗਤ ਦੀ ਦੁਨੀਆਂ ਪੱਧਰ ’ਤੇ ਸਨਮਾਨਤ ਸ਼ਖਸੀਅਤ ਦਰਵੇਸ਼ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਧਰਮ ਪਤਨੀ ਮਾਤਾ ਜੋਗਿੰਦਰ ਸਿੰਘ ਨਮਿਤ ਭੋਗ ਅਤੇ ਅੰਤਮ ਅਰਦਾਸ ਅਤੇ ਮੌਕੇ ਰਾਜਨੀਤਕ, ਸਮਾਜਿਕ, ਧਾਰਮਿਕ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਭਾਵ-ਭਿੰਨੀਆਂ ਸ਼ਰਧਾਂਜਲੀ ਦਿੱਤੀਆਂ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾਈ ਖਜ਼ਾਨੇ ਦੇ ਵਜ਼ੀਰ ਮਨਪ੍ਰੀਤ ਸਿੰਘ ਬਾਦਲ ਉਚੇਚੇ ਤੌਰ ’ਤੇ ਸ਼ੋਕ ਮਤਾ ਲੈ ਕੇ ਪੁੱਜੇ।

ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ ਮਾਤਾ ਜੋਗਿੰਦਰ ਕੌਰ ਖੁੱਡੀਆਂ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਭਾਵਪੂਰਤ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵਜ਼ੀਰ-ਏ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮਾਤਾ ਜੋਗਿੰਦਰ ਕੌਰ ਹੁਰਾਂ ਤੋਂ ਅਜੋਕੇ ਪੰਜਾਬ ਦੀਆਂ ਲੱਖਾਂ ਮਾਵਾਂ ƒ ਗੈਰਤ ਅਤੇ ਹਲੀਮੀ ਦੀ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ, ਤਾਂ ਜੋ ਪੰਜਾਬ ਅਤੇ ਪੰਜਾਬੀਅਤ ਦੀ ਹਕੀਕੀ ਬਿਹਤਰੀ ਲਈ ਗੁਰਮੀਤ ਸਿੰਘ ਖੁੱਡੀਆਂ ਅਤੇ ਹਰਮੀਤ ਸਿੰਘ ਖੁੱਡੀਆਂ (ਕੈਨੇਡਾ) ਜਿਹੇ ਸਾਦਗੀ, ਨਿਮਰਤਾ, ਨਿੱਘੇ ਸੁਭਾਅ ਦੇ ਪੁੱਤਰ ਪੈਦਾ ਹੋ ਸਕਣ। ਮਾਤਾ ਜੀ ਨੇ ਮਾਣ-ਮੱਤੇ ਪਤੀ ਜਥੇਦਾਰ ਖੁੱਡੀਆਂ ਜੀ ਦਾ ਸਿਰੋਂ ਸਾਇਆ ਉ੍ਨਠਣ ਮਗਰੋਂ ਦਰਦਮੰਦਾਂ ਅਤੇ ਗਰਜ਼ਮੰਦਾਂ ਪ੍ਰਤੀ ਸਮਰਪਿਤ ਜੀਵਨ ਸਮਰਪਿਤ ਹੋਣਾ ਸਿਖਾਇਆ। ਗੁਰਮੀਤ ਸਿੰਘ ਖੁੱਡੀਆਂ ਹੁਰਾਂ ਨੇ ਦੌਲਤਾਂ ਅਤੇ ਸਿਆਸੀ ਰੁਤਬਿਆਂ ਦੇ ਲਾਲਚਾਂ ƒ ਠੋਕਰ ਮਾਰ ਕੇ ਹਮੇਸ਼ਾਂ ਸੱਚ ਦਾ ਸਾਥ ਦਿੱਤਾ ਅਤੇ ਮਾਤਾ-ਪਿਤਾ ਦੇ ਪਾਏ ਪੂਰਣਿਆਂ ’ਤੇ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਹਨ। ਸ੍ਰੀ ਬਾਦਲ ਨੇ ਕਿਹਾ ਭਾਵੇਂ ਅੱਜ ਖੁੱਡੀਆਂ ਪਰਿਵਾਰ ਜਿਸਮਾਨੀ ਤੌਰ ’ਤੇ ਮਾਤਾ ਜੋਗਿੰਦਰ ਕੌਰ ਤੋਂ ਵਾਂਝਾ ਹੋ ਗਿਆ ਪਰ ਇਸ ਪਰਿਵਾਰ ’ਚ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਝਲਕਾਰੇ ਪੀੜ੍ਹੀਆਂ ਤੱਕ ਪੈਂਦੇ ਰਹਿਣਗੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਮਾਤਾ ਜੋਗਿੰਦਰ ਕੌਰ ਦੀ ਯਾਦ ਵਿੱਚ ਸਰਕਾਰੀ ਸਕੂਲ ਖੁੱਡੀਆਂ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ ਉ੍ਨਚ ਮਿਆਰੀ ਲਾਇਬਰੇਰੀ ਅਤੇ ਕੰਪਿਊਟਰ ਲੈਬ ਬਣਾਉਣ ਦਾ ਐਲਾਨ ਕੀਤਾ।

ਸਾਬਕਾ ਐਮ.ਪੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਸਿਰਫ਼ ਗਿਆਨੀ ਕਰਤਾਰ ਸਿੰਘ ਅਤੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ƒ ਹੀ ਦਰਵੇਸ਼ ਸਿਆਸਤਦਾਨ ਅਖਵਾਉਣ ਦਾ ਮਾਣ ਹਾਸਲ ਹੋਇਆ। ਉਨ੍ਹਾਂ ਦੇ ਫਕੀਰਾਨਾ ਲਹਿਜ਼ੇ ਦੀ ਦੁਨੀਆਂ ਕਾਇਲ ਹੈ। ਉਨ੍ਹਾਂ ਦੀ ਧਰਮ ਪਤਨੀ ਮਾਤਾ ਜੋਗਿੰਦਰ ਕੌਰ ਤਨੋਂ-ਮਨੋਂ ਗੁਰਬਾਣੀ ਨਾਲ ਜੁੜੇ ਹੋਏ ਸਨ। ਗੁਰਬਾਣੀ ਦੇ ਲੜ ਲੱਗੇ ਹੋਣ ਕਰਕੇ ਖੁੱਡੀਆਂ ਪਰਿਵਾਰ ਵੀ ਵਾਹਿਗੁਰੂ ਵੱਲੋਂ ਸਮਾਜ-ਕੌਮ ਸੇਵਾ ਦੀ ਬਖਸ਼ਿੱਸ਼ ਹਾਸਲ ਵਿਰਲੇ ਪਰਿਵਾਰਾਂ ਵਿੱਚ ਸ਼ੁਮਾਰ ਹੈ। ਅਜਿਹੇ ਅਵਾਮੀ ਪਰਿਵਾਰਾਂ ƒ ਵੱਡੇ ਸੰਘਰਸ਼ਾਂ ਵਿੱਚੋਂ ਲੰਘਣਾ ਪੈਂਦਾ ਹੈ ਪਰ ਮੇਲੇ ਵੀ ਅਜਿਹੇ ਪਰਿਵਾਰਾਂ ਦੇ ਲੱਗਦ ਹਨ। ਉਨ੍ਹਾਂ ਦੀਆਂ ਪ੍ਰੇਰਨਾਵਾਂ ਸਦਕਾ ਉਨ੍ਹਾਂ ਦਾ ਪੋਤਰਾ ਅਮੀਤ ਸਿੰਘ ਖੁੱਡੀਆਂ ਦੇਸ਼ ਦੀ ਸਿਰਮੌਰ ਦਿੱਲੀ ਯੂਨੀਵਰਸਿਟੀ ਦੀ ਵਕਾਰੀ ਚੋਣ ਲੜ ਕੇ ਲੋਹਾ ਮਨਵਾ ਚੁੱਕਿਆ ਹੈ।

ਪੰਜਾਬ ਵਿਧਾਨਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਖੁੱਡੀਆਂ ਪਰਿਵਾਰ ਦੀ ਤਰੱਕੀ ਅਤੇ ਚੜ੍ਹਦੀ ਕਲਾ ਵਿੱਚ ਮਾਤਾ ਜੋਗਿੰਦਰ ਕੌਰ ਦਾ ਅਹਿਮ ਰੋਲ ਰਿਹਾ। ਉਹ ਨਵੇਂ ਯੁੱਗ ਦੀਆਂ ਔਰਤ ਲਈ ਮਮਤਾ ਅਤੇ ਦ੍ਰਿੜਤਾ ਦੀ ਮਿਸਾਲ ਹਨ। ਸ੍ਰੀ ਅਮ੍ਰਿਤਸਰ ਸਾਹਿਬ ਦੇ ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਮਾਤਾ ਜੋਗਿੰਦਰ ਕੌਰ ਦੇ ਦਿਹਾਂਤ ਨਾਲ ਜਥੇਦਾਰ ਖੁੱਡੀਆਂ ਪਰਿਵਾਰ ਮਮਤਾ ਦੇ ਸੁੱਖ ਤੋਂ ਵਾਂਝਾ ਹੋ ਗਿਆ ਹੈ। ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਜਥੇਦਾਰ ਜਗੇਦਵ ਸਿੰਘ ਖੁੱਡੀਆਂ ਦਾ ਵਿਸ਼ਾਲ ਵਿਰਸਾ ਹੈ। ਉਨ੍ਹਾਂ ਦੀ ਪੰਥ ਪ੍ਰਤੀ ਨਿਰੋਲ ਬੇਦਾਗ ਅਤੇ ਬੇਲਾਗ ਸੇਵਾਵਾਂ ਦਾ ਸਮੁੱਚੀ ਪੰਜਾਬੀਅਤ ਕਦੇ ਦੇਣ ਨਹੀਂ ਮੋੜ ਸਕਦੀ। ਬੀਬੀ ਜੋਗਿੰਦਰ ਕੌਰ ਨੇ 28 ਸਾਲ ਦੇ ਵਿਛੋੜੇ ਦੌਰਾਨ ਖੁੱਡੀਆਂ ਪਰਿਵਾਰ ƒ ਜਥੇਦਾਰ ਜੀ ਦੇ ਪਾਏ ਪੂਰਣਿਆਂ ’ਤੇ ਤੋਰ ਕੇ ਆਪਣਾ ਅਸਲ ਫਰਜ਼ ਨਿਭਾਇਆ।

ਆਮ ਆਦਮੀ ਪਾਰਟੀ (ਮਹਿਲਾ ਵਿੰਗ) ਦੇ ਸੂਬਾ ਪ੍ਰਧਾਨ ਬਲਜਿੰਦਰ ਕੌਰ (ਵਿਧਾਇਕ) ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਾਤਾ ਜੋਗਿੰਦਰ ਕੌਰ ਦੇ ਦਿਹਾਂਤ ਨਾਲ ਖੁੱਡੀਆਂ ਪਰਿਵਾਰ ਦਾ ਅਹਿਮ ਕੋਨਾ ਖਾਲੀ ਹੋ ਗਿਆ ਹੈ। ਉਨ੍ਹਾਂ ਖੁੱਡੀਆਂ ਪਰਿਵਾਰ ਦੀਆਂ ਪੰਥ ਅਤੇ ਕੌਮ ਪ੍ਰਤੀ ਸੇਵਾਵਾਂ ƒ ਸਿਜਦਾ ਕੀਤਾ। ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਮਾਤਾ ਖੁੱਡੀਆਂ ƒ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਜਥੇਦਾਰ ਜਗੇਦਵ ਸਿੰਘ ਖੁੱਡੀਆਂ ਨਾਲ ਬਿਤਾਏ ਪਲਾਂ ƒ ਸਾਂਝਾ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾਵਾਂ ਕਿਸਾਨ ਆਗੂ ਮੇਘਰਾਜ ਬੁੱਟਰ ਨੇ ਨਿਭਾਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ, ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਬਾਦਲ, ਵਿਧਾਇਕ ਨੱਥੂ ਰਾਮ, ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਅਮਰਿੰਦਰ ਸਿੰਘ ‘ਰਾਜਾ ਵੜਿੰਗ’, ਸਾਬਕਾ ਵਿਧਾਇਕ ਕਰਣ ਕੌਰ ਬਰਾੜ, ਸਾਬਕਾ ਵਿਧਾਇਕ ਰਘੁਵੀਰ ਸਿੰਘ ਗਿੱਦੜਬਾਹਾ, ਸਾਬਕਾ ਵਿਧਾਇਕ ਮੁੰਹਮਦ ਸਦੀਕ, ਸਾਬਕਾ ਵਿਧਾਇਕ ਹੰਸ ਰਾਜ ਜੋਸ਼ਨ, ਸਾਬਕਾ ਵਿਧਾਇਕ ਦਰਸ਼ਨ ਸਿੰਘ ਮਰਾੜ੍ਹ, ਸਾਬਕਾ ਵਿਧਾਇਕ ਮਹਿੰਦਰ ਰਿਣਵਾ, ਸਾਬਕਾ ਵਿਧਾਇਕ ਹਰਨਿਰਪਾਲ ਸਿੰਘ ਕੁੱਕੂ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸੇਵਾਮੁਕਤ ਐਸ.ਐਸ.ਪੀ. ਹਰਦੇਵ ਸਿੰਘ ਧਾਲੀਵਾਲ, ਸੇਵਾ ਮੁਕਤ ਐਸ.ਪੀ. ਗਿਆਨੀ ਗੁਰਬਚਨ ਸਿੰਘ, ਕੇਸਰ ਸਿੰਘ ਧਾਲੀਵਾਲ ਐਸ.ਪੀ. (ਪਟਿਆਲਾ), ਜੋਗਿੰਦਰ ਸਿੰਘ ਐਸ.ਪੀ (ਲੁਧਿਆਣਾ), ਡੀ.ਐਸ.ਪੀ. ਮਲੋਟ ਭੁਪਿੰਦਰ ਸਿੰਘ ਗੁਰਪ੍ਰੀਤ ਕੌਰ ਗਾਗੋਵਾਲ, ਹਰਵਿੰਦਰ ਸਿੰਘ ਲਾਡੀ, ਯੁਵਰਾਜ ਰਣਇੰਦਰ ਸਿੰਘ ਦੇ ਰਾਜਸੀ ਸਕੱਤਰ ਪੱਪੀ ਮਾਨ, ਅਮਰਿੰਦਰ ਸਿੰਘ ਰਿੰਕੂ, ਸੰਤ ਸਿੰਘ ਬਰਾੜ, ਕੋਕੀ ਬਾਵਾ ਮੁਕਤਸਰ, ਸੰਤ ਬਾਬਾ ਦਲਬੀਰ ਸਿੰਘ ਤਰਮਾਲਾ, ਬਲਵੀਰ ਸਿੰਘ ਸਿੱਧੂ, ਰਮਿੰਦਰ ਸਿੰਘ ਆਂਵਲਾ, ਸੰਦੀਪ ਜਾਖੜ, ਨਰਿੰਦਰ ਸਿੰਘ ਭਲੇਰੀਆ, ਮੋਹਣ ਲਾਲ ਝੂੰਬਾ, ਵਿਕਰਮ ਸਿੰਘ ਮੋਫਰ ਸਿੰਘ, ਚਮਕੌਰ ਸਿੰਘ ਢੀਂਡਸਾ, ਕੁਲਬੀਰ ਸਿੰਘ ਸਿੱਧੂ ਬਠਿੰਡਾ, ਡਾ. ਤਾਰਾ ਸਿੰਘ ਮੋਗਾ, ਹਨੀ ਫੱਤਣਵਾਲਾ, ਗੁਰਪਾਲ ਸਿੰਘ ਗੋਰਾ, ਜਗਸੀਰ ਸਿੰਘ ਮਾਂਗੇਆਣਾ, ਵੀਰਪਾਲ ਕੌਰ ਤਰਮਾਲਾ, ਸੁਖਰਾਜ ਸਿੰਘ ਨੱਤ, ਨਿੰਦਰ ਸਿੰਘ ਕਾਉਣੀ, ਮਲਕੀਤ ਸਿੰਘ ਗੰਗਾ, ਕੁਲਦੀਪ ਸਿੰਘ ਗੁਦਰਾਨਾ, ਹਰਕਿਸ਼ਨ ਸਿੰਘ ਮੱਖਣ, ਭਿੰਦਰ ਸ਼ਰਮਾ, ਦੀਪਕ ਗਰਗ, ਸੁਖਮੰਦਰ ਸਿੰਘ ਸੁਖਣਾ, ਗੁਰਵਿੰਦਰ ਸਿੰਘ ਲੰਬੀ, ਗੁਰਬਾਜ ਸਿੰਘ ਬਨਵਾਲਾ, ਮੋਹਣ ਸਿੰਘ ਕੱਟਿਆਂਵਾਲੀ, ਸੁੱਖਾ ਗੁਰੂਸਰ, ਗੁਰਸੇਵਕ ਸਿੰਘ ਲੰਬੀ, ਗਗਨਦੀਪ ਸਿੰਘ ‘ਬੌਬੀ ਮੁਕਤਸਰ’, ਡਾ. ਸੁਰਿੰਦਰ ਪਾਲ ਜੱਸੀ, ਬਾਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਗੁਰਸਾਹਿਬ ਸਿੰਘ ਬਰਾੜ, ਜਨਮਜੀਤ ਸਿੰਘ ‘ਜਿੰਮੀ ਭੁੱਲਰ’, ਕੁਲਦੀਪ ਸਿੰਘ ਦਾਨੇਵਾਲਾ, ਵਰਿੰਦਰ ਮੱਕੜ, ਬਲਜਿੰਦਰ ਸਿੰਘ ਬੁਰਜ ਸਿੰਧਵਾਂ ਵੀ ਮੌਜੂਦ ਸਨ।

ਕੈਨੀਡੀਅਨ ਸਿਆਸਤਦਾਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ: ਕੈਨੇਡੀਅਨ ਐਮ.ਪੀ ਦਰਸ਼ਨ ਸਿੰਘ ਕੰਗ, ਵਿਧਾਇਕ (ਬੀ.ਸੀ.) ਜਗਰੂਪ ਬਰਾੜ, ਸਾਬਕਾ ਐਮ.ਪੀ ਦਵਿੰਦਰ ਸ਼ੋਰੀ ਅਤੇ ਸਾਬਕਾ ਐਮ.ਪੀ ਜਸਬੀਰ ਸੰਧੂ ਨੇ ਹਰਮੀਤ ਸਿੰਘ ਖੁੱਡੀਆਂ ਨਾਲ ਫੋਨ ’ਤੇ ਮਾਤਾ ਜੋਗਿੰਦਰ ਕੌਰ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਆਗੂਆਂ ਨੇ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀਆਂ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਸੇਵਾਵਾਂ ƒ ਚੇਤੇ ਕਰਦਿਆਂ ਆਖਿਆ ਕਿ ਮਾਤਾ ਜੋਗਿੰਦਰ ਕੌਰ ਦੇ ਜਾਣ ਨਾਲ ਖੁੱਡੀਆਂ ਪਰਿਵਾਰ ƒ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.