ਆਨਲਾਈਨ ਡੈਸਕ, ਨਵੀਂ ਦਿੱਲੀ : ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨ ਤੇ ਮਿਨਰਲਸ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਜੇ ਹੈਲਦੀ ਚੀਜ਼ਾਂ ਖਾਂਦੇ ਹੋ ਤਾਂ ਇਨ੍ਹਾਂ ਤੋਂ ਪੋਸ਼ਕ ਤੱਤ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਲਈ ਮਾਹਰ ਵੀ ਨਿਯਮਿਕ ਰੂਪ ਤੋਂ ਪੌਸ਼ਟਿਕ ਭੋਜਨ ਕਰਨ ਦੀ ਸਲਾਹ ਦਿੰਦੇ ਹਨ। ਜਿਸ ਨਾਲ ਤੁਸੀਂ ਕਈ ਤਰ੍ਹਾ ਦੀਆਂ ਗੰਭੀਰ ਬਿਮਾਰੀਆ ਤੋਂ ਬਚ ਸਕਦੇ ਹੋ।ਮੈਗਨੀਸ਼ੀਅਮ ਇਕ ਅਜਿਹਾ ਪੌਸ਼ਕ ਤੱਤ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਹੈ। ਸਰੀਰ ’ਚ ਇਸ ਦੀ ਕਮੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆ ਹਨ। ਮੈਗਨੀਸ਼ੀਅਮ ਦਿਲ, ਬਲੱਡ ਸ਼ੂਗਰ ਦੇ ਨਾਲ-ਨਾਲ ਕਈ ਬਿਮਾਰੀਆਂ ਨੂੰ ਘੱਟ ਕਰਨ ’ਚ ਕਾਰਗਰ ਹੈ। ਆਓ ਜਾਣਦੇ ਹਾਂ, ਇਹ ਸਿਹਤ ਲਈ ਕਿਉਂ ਫ਼ਾਇਦੇਮੰਦ ਹੈ ਤੇ ਇਸ ਨੂੰ ਕਿਹੜੇ ਫੂਡਜ਼ ਜ਼ਰੀਏ ਪ੍ਰਾਪਤ ਕੀਤਾ ਜਾ ਸਕਦਾ ਹੈ।
ਹੱਡੀਆਂ ਲਈ ਫ਼ਾਇਦੇਮੰਦ
ਹੱਡੀਆਂ ਨੂੰ ਤੰਦਰੁਸਤ ਰੱਖਣ ’ਚ ਮੈਗਨੀਸ਼ੀਅਮ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਖ਼ੁਰਾਕ ’ਚ ਮੈਗਨੀਸ਼ੀਅਨ ਰਿਚ ਫਡੂਜ਼ ਸ਼ਾਮਲ ਕਰਨ ਨਾਲ ਔਰਤਾਂ ’ਚ ਓਸਟੀਓਪਰੋਸਿਸ ਦਾ ਖ਼ਤਰਾ ਘੱਟ ਹੋ ਸਕਦਾ ਹੈ।
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਮਦਦਗਾਰ
ਜਿਨ੍ਹਾਂ ਲੋਕਾਂ ਦੇ ਸਰੀਰ ’ਚ ਮੈਗਨੀਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ, ਉਨ੍ਹਾਂ ’ਚ ਟਾਈਪ-2 ਸ਼ੂਗਰ ਦਾ ਖ਼ਤਰਾ ਬਣਿਆ ਰਹਿੰਦਾ ਹੈ ਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਆਸਾਨ ਨਹੀਂ ਹੁੰਦਾ।
ਦਿਲ ਦੀ ਸਿਹਤ ਲਈ ਫ਼ਾਇਦੇਮੰਦ
ਮੈਗਨੀਸ਼ੀਅਮ ਦਿਲ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦਾ ਹੈ। ਮੈਗਨੀਸ਼ੀਅਮ ਨਾਲ ਭਰਪੂਰ ਖ਼ਾਦ-ਪਦਾਰਥ ਖਾਣ ਨਾਲ ਹਾਈ ਬੀਪੀ ਨੂੰ ਕੰਟਰੋਲ ਕਰਨ ’ਚ ਮਦਦ ਮਿਲ ਸਕਦੀ ਹੈ।
ਬਿਹਤਰ ਨੀਂਦ ਪਾਉਣ ਲਈ ਫ਼ਾਇਦੇਮੰਦ
ਉਨੀਦਰਾ ਦੇ ਉਪਚਾਰ ਦੇ ਰੂਪ ’ਚ ਮੈਗਨੀਸ਼ੀਅਮ ਨੂੰ ਕਾਰਗਰ ਮੰਨਿਆ ਜਾਂਦਾ ਹੈ। ਇਕ ਰਿਸਰਚ ਅਨੁਸਾਰ, ਮੈਗਨੀਸ਼ੀਅਨ ਦੀ ਖ਼ੁਰਾਕ ਨਾਲ ਉਨੀਦਰਾ ਦੇ ਮਰੀਜ਼ ਜਲਦੀ ਸੌ ਜਾਂਦੇ ਹਨ।
ਮਾਈਗ੍ਰੇਨ ਦੇ ਦਰਦ ਨੂੰ ਘੱਟ ਕਰਨ ’ਚ ਸਹਾਇਕ
ਮਾਈਗ੍ਰੇਨ ਦੇ ਮਰੀਜ਼ਾਂ ’ਚ ਮੈਗਨੀਸ਼ੀਅਮ ਦੀ ਕਮੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਪੌਸ਼ਕ ਤੱਤਾਂ ਨਾਲ ਭਰਪੂਰ ਖ਼ੁਰਾਕ ਲੈ ਕੇ ਮਾਈਗ੍ਰੇਨ ਦੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ।
ਸਰੀਰ ’ਚ ਮੈਗਨੀਸ਼ੀਅਮ ਦੀ ਪੂਰਤੀ ਲਈ ਖਾਓ ਇਹ ਫੂਡਜ਼
ਐਵੋਕਾਡੋ ਮੈਗਨੀਸ਼ੀਅਮ ਦਾ ਸਰੋਤ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪੋਟਾਸ਼ੀਅਮ, ਵਿਟਾਮਿਨ-ਬੀ ਤੇ ਵਿਟਾਮਿਨ-ਕੇ ਨਾਲ ਵੀ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਪਾਚਨ ਤੇ ਦਿਲ ਤੰਦਰੁਸਤ ਰਹਿੰਦਾ ਹੈ।
ਡਾਰਕ ਚਾਕਲੇਟ ’ਚ ਮੈਗਨੀਸ਼ੀਅਮ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਜੋ ਅੰਤ ’ਚ ਚੰਗੇ ਬੈਕਟੀਰੀਆ ਨੂੰ ਵਧਾਉਣ ’ਚ ਮਦਦਗਾਰ ਹੁੰਦਾ ਹੈ।
ਨਟਸ ’ਚ ਵੀ ਮੈਗਨੀਸ਼ੀਅਮ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਸ ਲਈ ਤੁਸੀਂ ਬਦਾਮ ਤੇ ਕਾਜੂ ਦਾ ਸੇਵਨ ਕਰ ਸਕਦੇ ਹਨ।
ਕਵਿਨੋਆ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ’ਚ ਮੈਗਨੀਸ਼ੀਅਮ ਤੇ ਬਹੁਤ ਸਾਰੇ ਐਂਟੀਆਕਸੀਡੈਂਟ ਵੀ ਹੁੰਦੇ ਹਨ। ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ।



