ਮਹਾਰਾਸ਼ਟਰ: ਦਲਿਤਾਂ ਤੇ ਮਰਾਠਿਆਂ ‘ਚ ਝੜਪਾਂ ਤੋਂ ਬਾਅਦ ਭੜਕੀ ਹਿੰਸਾ

ਪੁਣੇ ਕੋਲ ਭੀਮਾ ਕੋਰੇਗਾਂਵ ਪਿੰਡ ਵਿੱਚ ਹਿੰਸਾ ਦੇ ਇੱਕ ਦਿਨ ਬਾਅਦ ਮੁੰਬਈ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਵੀ ਪੱਥਰਬਾਜ਼ੀ ਦੇ ਮਾਮਲੇ ਸਾਹਮਣੇ ਆਏ।ਮੁਜ਼ਾਹਰਾਕਾਰੀ ਮੁੰਬਈ ਵਿੱਚ ਸੜਕਾਂ ਉੱਤੇ ਨਿਤਰੇ। ਮੁੰਬਈ ਦੇ ਪੂਰਬੀ ਅਰਧ-ਸ਼ਹਿਰੀ ਖੇਤਰ ਜ਼ਿਆਦਾਤਰ ਪ੍ਰਭਾਵਿਤ ਹੋਏ।ਚੇਂਬੂਰ, ਗੋਵੰਡੀ ਦੀਆਂ ਦੁਕਾਨਾਂ ਅਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ।ਗੋਵੰਡੀ ਨੇੜੇ ਪੱਥਰਬਾਜ਼ੀ ਤੋਂ ਬਾਅਦ ਹਾਰਬਰ ਲਾਈਨ ਉੱਤੇ ਰੇਲ ਸੇਵਾ ਠੱਪ ਹੋ ਗਈ।ਮੁੰਬਈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੜਬੜੀ ਦੀ ਲੋੜ ਨਹੀਂ ਅਤੇ ਸੋਸ਼ਲ ਮੀਡੀਆ ਉੱਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਸੁਚੇਤ ਰਹੋ।ਭਾਰਿਪ ਬਹੁਜਨ ਮਹਾਸੰਘ ਦੇ ਆਗੂ ਪ੍ਰਕਾਸ਼ ਅੰਬੇਡਕਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ਵਿੱਚ ਸ਼ਾਮਿਲ ਹੋਣ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਸੂਬੇ ਭਰ ਵਿੱਚ ਬੁੱਧਵਾਰ ਨੂੰ ਬੰਦ ਦਾ ਐਲਾਨ ਕੀਤਾ ਹੈ।ਉੱਧਰ ਭੀਮਾ ਕੋਰੇਗਾਂਵ ਵਿੱਚ ਹੋਈ ਹਿੰਸਾ ਦੀ ਨਿਆਂਇਕ ਜਾਂਚ ਦੇ ਨਿਰਦੇਸ਼ ਮੁੱਖ ਮੰਤਰੀ ਫਡਨਵੀਸ ਨੇ ਦੇ ਦਿੱਤੇ ਹਨ।ਦਰਅਸਲ ਭੀਮਾ ਕੋਰੇਗਾਂਵ ਦੀ ਲੜਾਈ ਦੇ 200 ਸਾਲ ਪੂਰੇ ਹੋਣ ਉੱਤੇ ਹਜ਼ਾਰਾਂ ਦਲਿਤ ਸੋਮਵਾਰ ਨੂੰ ਇਕੱਠੇ ਹੋਏ ਸੀ।
ਉਸੇ ਵੇਲੇ ਪੱਥਰਬਾਜ਼ੀ ਦੀ ਘਟਨਾ ਹੋਈ ਜਿਸ ਦੌਰਾਨ ਕੁਝ ਲੋਕ ਜ਼ਖਮੀ ਹੋ ਗਏ। ਕੁਝ ਗੱਡੀਆਂ ਦੀ ਭੰਨਤੋੜ ਵੀ ਹੋਈ।ਇਸ ਦੌਰਾਨ ਇੱਕ ਸ਼ਖ਼ਸ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਨੇ ਜਾਂਚ ਨੇ ਹੁਕਮ ਦਿੱਤੇ ਹਨ। ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਦੀ ਮਦਦ ਦੇਣ ਦਾ ਐਲਾਨ ਵੀ ਸੀਐੱਮ ਨੇ ਕੀਤਾ ਹੈ।ਫਡਨਵੀਸ ਨੇ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਉੱਤੇ ਜਨਤਾ ਧਿਆਨ ਨਾ ਦੇਵੇ ਅਤੇ ਅਫ਼ਵਾਹ ਫੈਲਾਉਣ ਵਾਲਿਆਂ ਉੱਤੇ ਸਖ਼ਤ ਕਾਰਵਾਈ ਹੋਵੇਗੀ।
ਇਸ ਤੋਂ ਬਾਅਦ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਰਾਹ ਰੋਕੇ ਗਏ।ਔਰੰਗਾਬਾਦ ਵਿੱਚ ਭੀੜ ਇਕੱਠੀ ਕੀਤੀ ਗਈ।ਮੁੰਬਈ ਵਿੱਚ ਚੇਂਬੂਰ ਵਿੱਚ ਰਾਹ ਰੋਕਿਆ ਗਿਆ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਭੀਮਾ-ਕੋਰੇਗਾਂਵ ਦਲਿਤ ਪ੍ਰਤੀਰੋਧ ਦਾ ਇੱਕ ਪ੍ਰਤੀਕ ਹੈ।
ਚੇਤੇ ਰਹੇ 1 ਜਨਵਰੀ 1818 ਨੂੰ ਕੋਰੇਗਾਂਵ ਭੀਮਾ ਦੀ ਲੜਾਈ ਮਹਾਰ ਅਤੇ ਪੇਸ਼ਵਾ ਫ਼ੌਜੀਆਂ ਵਿਚਕਾਰ ਲੜੀ ਗਈ ਸੀ। ਅੰਗਰੇਜ਼ਾਂ ਕੋਲ 500 ਮਹਾਰ ਫ਼ੌਜੀ ਸਨ ਅਤੇ ਪੇਸ਼ਵਾ ਬਾਜ਼ੀਰਾਉ ਦੇ 28000 ਪੇਸ਼ਵਾ ਫ਼ੌਜੀ ਸਨ। ਮਹਿਜ਼ 500 ਮਹਾਰ ਫ਼ੌਜੀਆਂ ਨੇ ਪੇਸ਼ਵਾ ਦੀ ਸ਼ਕਤੀਸ਼ਾਲੀ ਮਰਾਠਾ ਫ਼ੌਜ ਨੂੰ ਹਰਾ ਦਿਤਾ ਸੀ। ਅੰਗਰੇਜ਼ਾਂ ਨੇ ਅਪਣੀ ਜਿੱਤ ਦੀ ਯਾਦ ਵਿਚ ਕੋਰੇਗਾਂਵ ਵਿਚ ਯਾਦਗਾਰ ਬਣਾਈ ਸੀ। ਬਾਅਦ ਵਿਚ ਇਹ ਦਲਿਤਾਂ ਦੀ ਜਿੱਤ ਦਾ ਪ੍ਰਤੀਕ ਬਣ ਗਈ। ਡਾ. ਭੀਮ ਰਾਉ ਅੰਬੇਦਕਰ 1927 ਵਿਚ ਇਸ ਯਾਦਗਾਰ ‘ਤੇ ਆਏ ਸਨ। ਹਰ ਸਾਲ ਹਜ਼ਾਰਾਂ ਦਲਿਤ ਇਸ ਯਾਦਗਾਰ ‘ਤੇ ਸ਼ਰਧਾਂਜਲੀ ਦਿੰਦੇ ਹਨ। ਕਲ ਰਿਪਬਲਿਕ ਪਾਰਟੀ ਆਫ਼ ਇੰਡੀਆ (ਅਠਾਵਲੇ) ਨੇ ਜੰਗ ਦੀ 200ਵੀਂ ਬਰਸੀ ‘ਤੇ ਪ੍ਰੋਗਰਾਮ ਕਰਾਇਆ ਸੀ ਜਿਸ ਵਿਚ ਸੁਬੇ ਦੇ ਮੰਤਰੀ ਵੀ ਸ਼ਾਮਲ ਹੋਏ ਅਤੇ ਦੇਸ਼ ਭਰ ਤੋਂ ਕਰੀਬ 2 ਲੱਖ ਦਲਿਤ ਪੁੱਜੇ। ਉਧਰ, ਮਰਾਠਾ ਲੋਕ ਇਸ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.