ਚੇਤਨ ਭੂਰਾ, ਲੰਬੀ : ਮਲੋਟ ਟ੍ਰੈਫਿਕ ਪੁਲਿਸ ਨੇ ਅੱਜ ਮਿੱਟੀ ਦੇ ਭਰੇ ਹੋਏ ਟਿੱਪਰ ਅਤੇ ਟਰਾਲੀਆਂ ਆਦਿ ਦੇ ਚਲਾਨ ਕੱਟੇ ਜੋ ਨਿਰਧਾਰਤ ਨਾਲੋਂ ਜਿਆਦਾ ਮਿੱਟੀ ਦੇ ਭਰੇ ਹੋਏ ਸਨ। ਇਸਤੋਂ ਇਲਾਵਾ ਜੋ ਮਿੱਟੀ ਲਿਜਾਂਦੇ ਟਰਾਲੇ ਜਿਹੜੇ ਉਪਰੋਂ ਢਕੇ ਨਹੀਂ ਸਨ ਉਨਾਂ੍ਹ ਦੇ ਵੀ ਚਲਾਨ ਕੱਟੇ ਗਏ। ਇਸ ਮੌਕੇ ਮਲੋਟ ਦੇ ਟ੍ਰੈਫਿਕ ਇੰਚਾਰਜ ਥਾਣੇਦਾਰ ਬਲਜਿੰਦਰ ਸਿੰਘ ਸਿੱਧੂ ਦੀ ਰਹਿਨਮਈ ਹੇਠ ਦਾਨੇਵਾਲਾ ਚੌਕ ਵਿਖੇ ਨਾਕੇ ਦੌਰਾਨ ਇਹ ਚਲਾਨ ਕੱਟੇ। ਇਸ ਮੌਕੇ ਟ੍ਰੈਫਿਕ ਇੰਚਾਰਜ ਬਲਜਿੰਦਰ ਸਿੰਘ ਤੋਂ ਇਲਾਵਾ ਥਾਣੇਦਾਰ ਗੁਰਮੀਤ ਸਿੰਘ ਖੁੱਡੀਆਂ, ਥਾਣੇਦਾਰ ਰਮੇਸ਼ ਕੁਮਾਰ, ਥਾਣੇਦਾਰ ਪਰਮਜੀਤ ਸਿੰਘ ਅਤੇ ਮੁੱਖ ਮੁਨਸ਼ੀ ਥਾਣੇਦਾਰ ਗੁਰਮੀਤ ਸਿੰਘ ਰਾਣੀ ਵਾਲਾ ਨੇ ਲੋੜ ਤੋਂ ਵੱਧ ਮਿੱਟੀ ਭਰਨ ਵਾਲੇ ਲੋਡਰਾਂ ਦੇ ਚਲਾਨ ਕੱਟਦਿਆਂ ਹਦਾਇਤਾਂ ਵੀ ਜਾਰੀ ਕੀਤੀਆਂ ਕਿ ਜੇਕਰ ਉਨਾਂ੍ਹ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਉਨਾਂ੍ਹ ਨੂੰ ਹੋਰ ਵੀ ਭਾਰੀ ਜੁਰਮਾਨੇ ਭਰਨੇ ਪੈ ਸਕਦੇ ਹਨ। ਇੰਚਾਰਜ ਬਲਜਿੰਦਰ ਸਿੰਘ ਸਿੱਧੂ ਅਤੇ ਟ੍ਰੈਫਿਕ ਟੀਮ ਨੇ ਇਸ ਮੌਕੇ ਜੁੜੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਹੀਕਲਾਂ ਦੀ ਰਜਿਸਟੇ੍ਸ਼ਨ, ਡਰਾਈਵਿੰਗ ਲਾਇਸੰਸ, ਬੀਮਾ ਅਤੇ ਹੋਰ ਜ਼ਰੂਰੀ ਲੋੜੀਂਦੇ ਕਾਗਜ਼ਾਤ ਗੱਡੀਆਂ ਚਲਾਉਂਦੇ ਸਮੇਂ ਨਾਲ ਰੱਖਣ ਤਾਂ ਜੋ ਉਨਾਂ੍ਹ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪੁਲਿਸ ਨੇ ਗਲਤ ਸਾਈਡ ਤੇ ਗੱਡੀ ਚਲਾਉਣ ਅਤੇ ਗ.ਲਤ ਥਾਂ ਤੇ ਪਾਰਕਿੰਗ ਕਰਨ ਵਾਲਿਆਂ ਨੂੰ ਵੀ ਸਖਤ ਤਾੜਨਾ ਕੀਤੀ ਹੈ ਕਿ ਉਹ ਅਜਿਹਾ ਕੰਮ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਨਾ ਕਰਨ ਨਹੀ ਤਾਂ ਪੁਲਿਸ ਨਿਯਮਾਂ ਅਨੁਸਾਰ ਪੂਰੀ ਸਖ਼ਤੀ ਨਾਲ ਕਾਰਵਾਈ ਕਰੇਗੀ। ਟ੍ਰੈਫਿਕ ਪੁਲਿਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਨਿਰਦੇਸ਼ ਵੀ ਲੋਕਾਂ ਨੂੰ ਦੱਸੇ ਕਿ ਕਿਸ ਤਰਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਜ਼ਰੂਰੀ ਹੈ। ਇੰਚਾਰਜ ਬਲਜਿੰਦਰ ਸਿੰਘ ਸਿੱਧੂ ਅਤੇ ਟਰੈਫਿਕ ਦੀ ਪੂਰੀ ਟੀਮ ਨੇ ਲੋਕਾਂ ਨੂੰ ਮੁੜ ਟ੍ਰੈਫਿਕ ਦੀ ਪੂਰੀ ਪੂਰੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਆਸ ਕੀਤੀ ਕਿ ਲੋਕ ਪੁਲਿਸ ਦਾ ਸਾਥ ਦੇਣ।