Skip to content
Wednesday, October 28, 2026 6°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਭਾਰਤ ਵਿਚ ਵੀ ‘ਚਾਰਲੀਜ਼ ਏਂਜਲਸ’ ਵਰਗੀਆਂ ਫ਼ਿਲਮਾਂ ਬਣਨ: ਅਨੁਸ਼ਕਾ ਸ਼ਰਮਾ

By Admin Published 1 min read

ਮੁੰਬਈ: ਅਦਾਕਾਰ ਅਨੁਸ਼ਕਾ ਸ਼ਰਮਾ ਦਾ ਮੰਨਣਾ ਹੈ ਕਿ ਇਹ ਵੇਖਣਾ ਰੋਚਕ ਹੋਵੇਗਾ ਜੇਕਰ ਬਾਲੀਵੁਡ ਵਿਚ ਵੀ ਅਭਿਨੇਤਰੀਆਂ ‘ਚਾਰਲੀਜ ਏਂਜਲਸ’ ਵਰਗੀਆਂ ਫ਼ਿਲਮਾਂ ਦੀ ਤਰਜ ‘ਤੇ ਐਕਸ਼ਨ ਕਰਦੀਆਂ ਨਜ਼ਰ ਆਉਣ। ‘ਐਨਐਚ 10’ ਦੀ ਅਦਾਕਾਰਾ ਨੇ ਅਪਣੀ ਆਗਾਮੀ ਫ਼ਿਲਮ ‘ਸੁਲਤਾਨ’ ਵਿਚ ਇਕ ਪਹਿਲਵਾਨ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਐਕਸ਼ਨ ਫ਼ਿਲਮ ਵਿਚ ਸਿਰਫ਼ ਮਹਿਲਾ ਅਭਿਨੇਤਰੀਆਂ ਨੂੰ ਲੈਣਾ ਰੌਚਕ ਹੋਵੇਗਾ।

ਅਨੁਸ਼ਕਾ ਨੇ ਮੁੰਬਈ ਵਿਚ ਇਕ ਮਿਲਣੀ ਦੌਰਾਨ ਕਿਹਾ ਕਿ ਕੁਸ਼ਤੀ ਕੋਈ ਐਕਸ਼ਨ ਨਹੀਂ ਹੈ ਬਲਕਿ ਇਹ ਖੇਡ ਹੈ। ਮੈਨੂੰ ਉਮੀਦ ਹੈ ਕਿ ਅਜਿਹਾ ਕਰਨ ਨਾਲ ਅਭਿਨੇਤਰੀਆਂ ਨੂੰ ਹੋਰ ਐਕਸ਼ਨ ਫ਼ਿਲਮਾਂ ਮਿਲਣਗੀਆਂ। ਮੈਂ ਕੁਸ਼ਤੀ ਬਹੁਤ ਜ਼ਿਆਦਾ ਵੇਖੀ ਨਹੀਂ ਹੈ। ਫ਼ਿਲਮ ਵਿਚ ਮੈਂ ਇਕ ਮਹਿਲਾ ਪਹਿਲਵਾਨ ਦੀ ਭੂਮਿਕਾ ਨਿਭਾ ਰਹੀ ਹਾਂ ਅਤੇ ਇਸ ਵਿਚ ਨਵਾਂਪਨ ਹੈ।

ਉਨ੍ਹਾਂ ਕਿਹਾ ਕਿ ਜਦੋਂ ਮਂੈ ਖੋਜ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਇਸ ਵਿਚ ਵੱਖ-ਵੱਖ ਭਾਰ ਦੇ ਵਰਗ ਹੁੰਦੇ ਹਨ। ਮਂੈ ਕੁੱਝ ਅਜਿਹੇ ਅੰਤਰਰਾਸ਼ਟਰੀ ਪਹਿਲਵਾਨ ਵੀ ਵੇਖੇ ਜੋ ਮੇਰੀ ਹੀ ਤਰ੍ਹਾਂ ਲੰਬੇ ਅਤੇ ਟੋਂਡ ਬਾਡੀ ਵਾਲੇ ਸਨ ਜਿਸ ਨਾਲ ਮੈਨੂੰ ਥੋੜੀ ਰਾਹਤ ਮਿਲੀ। ਹਰਿਆਣਾ ਦੀ ਪਹਿਲਵਾਨ ਦੀ ਭੂਮਿਕਾ ਨਿਭਾਉਣ ਲਈ ਅਨੁਸ਼ਕਾ ਨੂੰ ਬਕਾਇਦਾ ਪੇਸ਼ੇਵਰ ਸਿਖਲਾਈ ਲੈਣੀ ਪਈ ਅਤੇ ਸਥਾਨਕ ਭਾਸ਼ਾ ਵੀ ਸਿਖਣੀ ਪਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp