ਟੋਰਾਂਟੋ:- ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਜੰਗੀ ਹਾਲਾਤ ਤੋਂ ਵਿਦੇਸ਼ਾਂ ਵਿਚਲੇ ਪੰਜਾਬੀ ਵੀ ਫ਼ਿਕਰਮੰਦ ਹਨ। ਇਸ ਕਾਰਨ ਵੱਡੇ ਪੱਧਰ ‘ਤੇ ਜੰਗ ਵਿਰੁੱਧ ਲੋਕ ਆਵਾਜ਼ ਉਠੀ ਹੈ। ਟੋਰਾਂਟੋ ਵਿੱਚ ਦੋਹਾਂ ਮੁਲਕਾਂ ਦੀਆਂ ਦਰਜਨ ਸਾਹਿਤਕ, ਸੱਭਿਆਚਾਰਕ ਤੇ ਲੋਕ ਪੱਖੀ ਸੰਸਥਾਵਾਂ ਨੇ ਇਕੱਠੇ ਹੋਕੇ ਅਮਨ ਦਾ ਹੋਕਾ ਦੇਣ ਅਤੇ ਲੋਕ ਚੇਤਨਾ ਜਗਾਉਣ ਦਾ ਬੀੜਾ ਚੁੱਕਿਆ ਹੈ। ਇਸ ਨਵੀਂ ਜਥੇਬੰਦੀ ‘ਫੋਰਮ ਫਾਰ ਜਸਟਿਸ ਐਂਡ ਈਕੁਐਲਿਟੀ’ ਵੱਲੋਂ ਨਾਹਰ ਔਜਲਾ, ਸੁਰਜੀਤ ਕੌਰ ਅਤੇ ਕੁਲਵਿੰਦਰ ਖਹਿਰਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਬੈਠਕ ਵਿੱਚ ਦੱਸਿਆ ਕਿ 30 ਅਕਤੂਬਰ ਨੂੰ ਬਰੈਂਪਟਨ ‘ਚ ਜਨਤਕ ਜਾਗਰੂਕਤਾ ਰੈਲੀ ਸੱਦੀ ਜਾਵੇਗੀ, ਜਿਸ ਵਿੱਚ ਜੰਗਾਂ ਦੇ ਨਤੀਜੇ, ਦੋਹਾਂ ਦੇਸ਼ਾਂ ਦੀ ਫੌਜੀ ਤਾਕਤ, ਖਰਚੇ ਅਤੇ ਮੀਡੀਆ ਦਾ ਰੋਲ ਵਿਸ਼ਿਆਂ ‘ਤੇ ਵਿਚਾਰ ਰੱਖੇ ਜਾਣਗੇ। ਸ੍ਰੀ ਔਜਲਾ ਨੇ ਕਿਹਾ ਕਿ ਹੋਰ ਸੰਸਥਾਵਾਂ ਨੂੰ ਨਾਲ ਜੋੜਿਆ ਜਾਵੇਗਾ ਅਤੇ ਦੋਹਾਂ ਦੇਸ਼ਾਂ ਦੇ ਕੌਂਸਲਖਾਨਿਆਂ ਨੂੰ ਮੈਮੋਰੰਡਮ ਦਿੱਤੇ ਜਾਣਗੇ। ਸ੍ਰੀ ਖਹਿਰਾ ਅਨੁਸਾਰ ਦੋਹੀਂ ਪਾਸੀਂ ਗਲਤ ਅਨਸਰ ਨਿੱਜੀ ਮੁਫ਼ਾਦ ਕਾਰਨ ਨਫ਼ਰਤ ਪੈਦਾ ਕਰਦੇ ਹਨ, ਜਿਸ ਦਾ ਖ਼ਮਿਆਜ਼ਾ ਆਵਾਮ ਭੁਗਤਦਾ ਹੈ। ਸਰਕਾਰਾਂ ਨੂੰ ਹਥਿਆਰਾਂ ਦੀ ਬਜਾਏ ਲੋਕਾਂ ਦੀ ਬਿਹਤਰੀ ਲਈ ਪੈਸਾ ਖਰਚਣਾ ਚਾਹੀਦਾ ਹੈ। ਬੈਠਕ ਵਿੱਚ ਆਰਿਫ਼ਾ ਮੁਜ਼ੱਫ਼ਰ, ਸ਼ਮੀਲ, ਕੁਲਦੀਪ ਦੀਪਕ, ਤਾਹਿਰ ਅਸਲਮ ਗੋਰਾ, ਸ਼ਮਸ਼ਾਦ ਇਲਾਹੀ, ਇਕਬਾਲ ਸੁੰਬਲ, ਸੁਖਦੇਵ ਸਿੰਘ, ਚਰਨਜੀਤ ਬਰਾੜ, ਹਰਬੰਸ ਸਿੰਘ, ਹਰਿੰਦਰ ਹੁੰਦਲ, ਤਲਵਿੰਦਰ ਮੰਡ, ਅਤੇ ਕੁਲਜੀਤ ਮਾਨ ਨੇ ਵਿਚਾਰ ਰੱਖੇ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


