Ad-Time-For-Vacation.png

ਭਾਰਤ ਨੂੰ ਬਾਹਰੋਂ ਨਹੀਂ, ਅੰਦਰੋਂ ਖ਼ਤਰਾ : ਮੈਨਨ

ਵਾਸ਼ਿੰਗਟਨ,: ਭਾਰਤ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ ਨੇ ਕਿਹਾ ਹੈ ਕਿ ਭਾਰਤ ਨੂੰ ਖ਼ਤਰਾ ਪਾਕਿਸਤਾਨ ਜਾਂ ਚੀਨ ਵਰਗੀਆਂ ਬਾਹਰੀ ਤਾਕਤਾਂ ਤੋਂ ਨਹੀਂ, ਸਗੋਂ ਉਸ ਦੇ ਸਾਹਮਣੇ ਮੌਜੂਦ ਖ਼ਤਰੇ ‘ਅੰਦਰੂਨੀ’ ਹਨ ਅਤੇ ਇਹ ਫ਼ਿਰਕਾਪ੍ਰਸਤ ਅਤੇ ਸਮਾਜਕ ਹਿੰਸਾ ਤੋਂ ਪੈਦਾ ਹੁੰਦੇ ਹਨ।ਜਦੋਂ ਮੈਨਨ ਤੋਂ ਪੁਛਿਆ ਗਿਆ ਕਿ ਕੀ ਪਾਕਿਸਤਾਨ ਜਾਂ ਚੀਨ ਭਾਰਤ ਲਈ ਹੋਂਦ ਸਬੰਧੀ ਕੋਈ ਖ਼ਤਰਾ ਪੇ²ਸ ਕਰਦੇ ਹਨ ਤਾਂ ਉਨ੍ਹਾਂ ਕਿਹਾ, ”ਨਹੀਂ।”

ਮੈਨਨ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ”ਕੌਮੀ ਸੁਰੱਖਿਆ ਦੇ ਸਬੰਧ ਵਿਚ, ਮੇਰਾ ਮੰਨਣਾ ਹੈ ਕਿ ਖ਼ਤਰੇ ਅੰਦਰੂਨੀ ਹਨ।” ਮੈਨਨ ਦਾ ਲੰਮਾ ਕਰੀਅਰ ਕੂਟਨੀਤੀ, ਕੌਮੀ ਸੁਰੱਖਿਆ ਅਤੇ ਗੁਆਂਢੀ ਮੁਲਕਾਂ ਅਤੇ ਵੱਡੀਆਂ ਆਲਮੀ ਸ਼ਕਤੀਆਂ ਨਾਲ ਭਾਰਤ ਦੇ ਸਬੰਧਾਂ ਨਾਲ ਜੁੜਿਆ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਮੈਨਨ ਜਨਵਰੀ 2010 ਤੋਂ ਮਈ 2014 ਤਕ ਕੌਮੀ ਸੁਰੱਖਿਆ ਸਲਾਹਕਾਰ ਰਹੇ ਹਨ। ਸੇਵਾਮੁਕਤੀ ਤੋਂ ਬਾਅਦ ਮੈਨਨ ਦੀ ਪਹਿਲੀ ਕਿਤਾਬ ‘ਚੁਆਇਸਿਜ਼-ਇਨਸਾਇਡ ਦ ਮੇਕਿੰਗ ਆਫ਼ ਹਿੰਡੀਆਜ਼ ਫ਼ਾਰੇਨ ਪਾਲਿਸੀ’ ਅਗਲੇ ਹਫ਼ਤੇ ਉਪਲਬਧ ਹੋਵੇਗੀ।

ਮੈਨਨ ਨੇ ਕਿਹਾ ਕਿ ਜੇਕਰ ਤੁਸੀਂ ਭਾਰਤ ਵਿਚ ਹਿੰਸਾ ਨੂੰ ਵੇਖਦੇ ਹੋ ਤਾਂ ਅਤਿਵਾਦ ਅਤੇ ਅਤਿ ਖੱਬੇਪੱਖੀ ੰਿਹਸ ਤੋਂ ਹੋਣ ਵਾਲੀਆਂ ਮੌਤਾਂ ਵਿਚ 21ਵੀਂ ਸਦੀ ਵਿਚ ਸਾਲ 2014-15 ਤਕ ਲਗਾਤਾਰ ਗਿਰਾਵਟ ਆਈ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਔਰਤਾਂ ਵਿਰੁਧ ਹਿੰਸਾ, ਫ਼ਿਰਕਾਪ੍ਰਸਤ ਹਿੰਸਾ, ਜਾਤੀ ਆਧਾਰਤ ਹਿੰਸਾ ਨੂੰ ਵੇਖੋ। ਅਜਿਹੀ ਹਿੰਸਾ ਨਾਲ ਨਜਿੱਠਣਾ ਅਜੇ ਬਾਕੀ ਹੈ। ਮੈਨਨ ਨੇ ਕਿਹਾ ਕਿ ਇਹ ਅਜਿਹੇ ਖ਼ਤਰੇ ਹਨ ਜੋ ਲੰਮੇ ਸਮੇਂ ਤਕ ‘ਅਸਲ ਫ਼ਰਕ ਲਿਆਉਣ ਦੀ ਸਮਰੱਥਾ’ ਰਖਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.