Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਭਾਰਤ ਦੇਸ਼ ਵਿੱਚ ਅਰਾਜਕਤਾ ਦਾ ਉਭਾਰ ਖ਼ਤਰੇ ਦੀ ਘੰਟੀ: ਗੋਬਿੰਦ ਠੁਕਰਾਲ

By Admin Published 2 min read

ਚੰਡੀਗੜ੍ਹ, (ਪੀ.ਟੀ. ਨਿਊਜ ) ਉਘੇ ਪੱਤਰਕਾਰ ਗੋਬਿੰਦ ਠੁਕਰਾਲ ਨੇ ਆਖਿਆ ਕਿ ਜਦੋਂ ਦੀ ਕੇਂਦਰੀ ਸੱਤਾ ਵਿੱਚ ਤਬਦੀਲੀ ਆਈ ਹੈ, ਉਦੋਂ ਤੋਂ ਲੋਕਾਂ ਦੀ ਨਿੱਜੀ ਜ਼ਿੰਦਗੀ ਦੀ ਆਜ਼ਾਦੀ ਕਥਿਤ ਖ਼ਤਰੇ ‘ਚ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਅਤੇ ਧਰਮ ਨਿਰਪੇਖਤਾ ਦੀਆਂ ਜੜ੍ਹਾਂ ਇਤਿਹਾਸ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਆਪਣੀ ਨਿੱਜੀ ਜ਼ਿੰਦਗੀ’ ਚ ਲੋਕਤੰਤਰ ਦੀ ਜ਼ਰੂਰਤ ਹੈ। ਦੇਸ਼ ‘ਚ ਅਰਾਜਕਤਾ ਉੱਭਰ ਰਹੀ ਹੈ, ਜੋ ਧਰਮ ਨਿਰਪੇਖ ਲੋਕਤੰਤਰ ਲਈ ਖ਼ਤਰਾ ਹੈ। ਲੋਕਾਂ ਦੇ ਧਾਰਮਿਕ ਸੱਭਿਆਚਾਰ ‘ਤੇ ਹੋ ਰਹੇ ਹਮਲਿਆਂ ਪਿੱਛੇ ਆਰਐਸਐਸ ਦਾ ਹੱਥ ਹੈ। ਸ੍ਰੀ ਠੁਕਰਾਲ ਨੇ ਖੱਬੇ ਪੱਖੀ ਪਾਰਟੀਆਂ ਦੇ ਕਮਜ਼ੋਰ ਪੱੱਖ ਨੂੰ ਗੰਭੀਰਤਾ ਨਾਲ ਲੈਂਦਿਆਂ ਆਖਿਆ ਕਿ ਆਰਐਸਐਸ ਦਾ ਏਜੰਡੇ ਖ਼ਿਲਾਫ਼ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ।

ਪੱਤਰਕਾਰ ਗੋਬਿੰਦ ਠੁਕਰਾਲ ਰੈਵੌਲਿਊਸ਼ਨਰੀ ਮਾਰਕਿਸਟ ਪਾਰਟੀ ਆਫ਼ ਇੰਡੀਆ (ਆਰਐਮਪੀਆਈ) ਵੱਲੋਂ ਇਥੇ ਕਰਵਾਏ ਸੈਮੀਨਾਰ ਦੌਰਾਨ ਸੰਬੋਧਨ ਕਰ ਰਹੇ ਸਨ। ਸੈਮੀਨਾਰ ‘ਚ ਸੰਬੋਧਨ ਕਰਦਿਆਂ ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਫਿਰਕੂ ਤਾਕਤਾਂ ਖ਼ਿਲਾਫ਼ ਅਤੇ ਬੁਨਿਆਦੀ ਅਧਿਕਾਰਾਂ ਦਾ ਸੁਰੱਖਿਆ ਵਾਸਤੇ ਲੋਕਤੰਤਰਿਕ ਅਤੇ ਧਰਮ ਨਿਰਪੇਖ ਤਾਕਤਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਘੱਟ ਗਿਣਤੀਆਂ ‘ਤੇ ਹੋ ਰਹੇ ਲਗਾਤਾਰ ਹਮਲਿਆਂ ਕਾਰਨ ਧਰਮ ਨਿਰਪੇਖਤਾ, ਲੋਕਤੰਤਰ ਅਤੇ ਅਸਲੀ ਰਾਸ਼ਟਰਵਾਦ ਖਤਰੇ ‘ਚ ਹੈ। ਆਏ ਦਿਨ ਘੱਟ ਗਿਣਤੀਆਂ ‘ਤੇ ਹਮਲੇ ਹੋ ਰਹੇ ਹਨ। ਇਸ ਲਈ ਆਮ ਲੋਕਾਂ ਅਤੇ ਖੱਬੇ ਪੱਖੀਆਂ ਨੂੰ ਇਨ੍ਹਾਂ ਫਿਰਕੂ ਤਾਕਤਾਂ ਖ਼ਿਲਾਫ਼ ਇਕੱਠੇ ਹੋਣ ਦੀ ਲੋੜ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp