ਜਾਸ, ਪੁਲਵਾਮਾ: ਬੀਐੱਸਐੱਫ਼ ਦੇ ਜਨਰਲ ਡਾਇਰੈਕਟਰ ਅਸ਼ੋਕ ਯਾਦਵ ਨੇ ਵੀਰਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਪੱਤਰਕਾਰਾਂ ਨਾਂਲ ਗੱਲਬਾਤ ਕਰਦੇ ਹੋਏ ਕਿ ਖੁਫ਼ੀਆ ਸੂਚਨਾਵਾਂ ਹਨ ਕਿ 250-300 ਅੱਤਵਾਦੀ ਲਾਂਚਪੈਡ ‘ਤੇ ਇੰਤਜਾਰ ਰਹੇ ਹਨ, ਪਰ ਅਸੀਂ ਅਤੇ ਫ਼ੌਜ ਨੇ ਸਾਰੇ ਸੰਵੇਦਨਸ਼ੀਲ ਇਲਾਕਿਆਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਚੌਕਸ ਹਾਂ।

ਘੁਸਪੈਠ ਦੀ ਕਿਸੇ ਵੀ ਕੋਸ਼ਿਸ ਕਰਾਂਗੇ ਨਾਕਾਮ: ਬੀਐੱਸਐੱਫ

ਉਨ੍ਹਾਂ ਕਿਹਾ ਕਿ ਬੀਐੱਸਐੱਫ਼ ਅਤੇ ਫ਼ੌਜ ਦੇ ਬਹਾਦਰ ਜਵਾਨ ਸਰਹੱਦੀ ਇਲਾਕਿਆਂ ਵਿੱਚ ਚੌਕਸ ਹਨ ਅਤੇ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰ ਦੇਣਗੇ। ਯਾਦਵ ਨੇ ਅੱਗੇ ਕਿਹਾ ਕਿ ਅਸੀਂ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਨੂੰ ਲੈ ਕੇ ਚੌਕਸ ਹਾਂ।

ਪਿਛਲੇ ਕੁੱਝ ਸਾਲਾਂ ‘ਚ ਸੁਰੱਖਿਆ ਬਲਾਂ-ਕਸ਼ਮੀਰ ਦੇ ਲੋਕਾਂ ਵਿਚਕਾਰ ਵਧਿਆ ਤਾਲਮੇਲ

ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਸੁਰੱਖਿਆ ਬਲਾਂ ਅਤੇ ਕਸ਼ਮੀਰ ਦੇ ਲੋਕਾਂ ਵਿਚਕਾਰ ਤਾਲਮੇਲ ਵਧਿਆ ਹੈ। ਜੇਕਰ ਲੋਕ ਸਾਡਾ ਸਹਿਯੋਗ ਦੇਣ ਤਾਂ ਅਸੀ. ਵਿਕਾਸਮੁਖੀ ਗਤੀਵਿਧੀਆਂ ਨੂੰ ਬਿਹਤਰ ਤਰੀਕੇ ਨਾਲ ਅੱਗੇ ਵਧਾ ਸਕਦੇ ਹਾਂ।