ਕਾਬਲ (ਏਜੰਸੀਆਂ) ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਭਾਰਤੀ ਸਫਾਰਤਖਾਨੇ ਨੇੜੇ ਜ਼ੋਰਦਾਰ ਬੰਬ ਧਮਾਕਾ ਹੋਣ ਨਾਲ ਪੂਰਾ ਸ਼ਹਿਰ ਕੰਬ ਉੱਠਿਆ। ਅਫ਼ਗ਼ਾਨ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜ਼ੋਰਦਾਰ ਬੰਬ ਧਮਾਕੇ ‘ਚ 80 ਤੋਂ ਵੱਧ ਲੋਕ ਦੀ ਮੌਤ ਹੋ ਗਈ। ਜਦਕਿ ਸਿਹਤ ਮੰਤਰਾਲੇ ਦੇ ਬੁਲਾਰੇ ਮੁਤਾਬਕ ਜ਼ਖਮੀ ਹੋਣ ਵਾਲੇ ਲੋਕਾਂ ਦੀ ਗਿਣਤੀ 400 ਕਰੀਬ ਹੈ ਜਿਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਅਫਗਾਨ ਸਮੇਂ ਮੁਤਾਬਕ ਸਵੇਰੇ 8:25 ਵਜੇ ਕਾਰ ਬੰਬ ਧਮਾਕਾ ਹੋਇਆ।ਇਸ ਨਾਲ ਸਫਾਰਤਖਾਨੇ ਦੇ ਆਸਪਾਸ ਦੀਆਂ ਇਮਾਰਤਾਂ ਵੀ ਹਿੱਲ ਗਈਆਂ। ਰਿਪੋਰਟਾਂ ਮੁਤਾਬਕ ਇਹ ਬੰਬ ਧਮਾਕਾ ਇਰਾਨੀ ਸਫਾਰਤਖਾਨੇ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ। ਇਸ ਬੰਬ ਧਮਾਕੇ ‘ਚ ਭਾਰਤੀ ਸਫਾਰਤਖਾਨੇ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ ਤੇ ਭਾਰਤੀ ਮੁਲਾਜ਼ਮ ਸਲਾਮਤ ਹਨ। ਇਸ ਬੰਬ ਧਮਾਕੇ ‘ਚ ਭਾਰਤੀ ਸਫਾਰਤਖ਼ਾਨੇ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ। ਭਾਰਤੀ ਮੁਲਾਜ਼ਮ ਸੁਰੱਖਿਅਤ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਕਾਬੁਲ ‘ਚ ਅੱਜ ਸਵੇਰੇ ਹੋਏ ਭਿਆਨਕ ਬੰਬ ਧਮਾਕੇ ‘ਚ ਭਾਰਤੀ ਸਫਾਰਤਖਾਨੇ ਦੇ ਸਾਰੇ ਮੁਲਾਜ਼ਮ ਤੇ ਅਫਸਰਾਨ ਸਲਾਮਤ ਹਨ। ਇਸ ਸਬੰਧੀ ਉਨਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ‘ਰੱਬ ਦਾ ਸ਼ੁਕਰ ਹੈ ਕਿ ਸਾਰੇ ਭਾਰਤੀ ਕਰਮਚਾਰੀ ਸੁਰੱਖਿਅਤ’ ਹਨ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


