Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਭਾਰਤੀ ਰੇਲਵੇ ‘ਚ ਨਿਕਲੀਆਂ 1 ਲੱਖ ਪੋਸਟਾਂ, 2 ਕਰੋੜ ਲੋਕਾਂ ਨੇ ਕੀਤਾ ਅਪਲਾਈ

By Admin Published 1 min read

ਨਵੀਂ ਦਿੱਲੀ — ਰੇਲਵੇ ਨੇ ਕਿਹਾ ਕਿ ਉਸ ਨੂੰ ਕਰੀਬ 1 ਲੱਖ ਪੋਸਟਾਂ ਲਈ 2 ਕਰੋੜ ਤੋਂ ਜ਼ਿਆਦਾ ਅਰਜ਼ੀਆਂ ਹਾਸਲ ਹੋਈਆਂ ਹਨ। ਆਨਲਾਈਨ ਰਜਿਸ਼ਟ੍ਰੇਸ਼ਨ ਲਈ ਹਲੇਂ ਵੀ 5 ਦਿਨ ਬਚੇ ਹੋਏ ਹਨ। ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਰਜਿਸ਼ਟ੍ਰੇਸ਼ਨ ਕਰਨ ਵਾਲਿਆਂ ਦੀ ਗਿਣਤੀ 3 ਕਰੋੜ ਤੱਕ ਪਹੁੰਚ ਸਕਦੀ ਹੈ।

ਗਰੁੱਪ ‘ਸੀ’ ਦੀਆਂ 90,000 ਪੋਸਟਾਂ ਅਤੇ ਗਰੁੱਪ ‘ਡੀ’ ਦੀਆਂ 9,500 ਪੋਸਟਾਂ ਲਈ ਆਨਲਾਈਨ ਪ੍ਰੀਖਿਆ ਹੋਵੇਗੀ। ਰੇਲ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਤੱਕ 2 ਕਰੋੜ ਤੋਂ ਵਧ ਉਮੀਦਵਾਰਾਂ ਨੇ ਇਨ੍ਹਾਂ ਅਹੁਦਿਆਂ ਲਈ ਅਪਲਾਈ ਕੀਤਾ ਹੈ, ਇਹ ਗਿਣਤੀ ਹਲੇਂ ਹੋਰ ਵਧੇਗੀ।

ਅਧਿਕਾਰੀ ਨੇ ਕਿਹਾ ਕਿ ਸਹਾਇਕ ਲੋਕੋ ਪਾਇਲਟ ਅਤੇ ਟੈਕਨੀਸ਼ੀਅਨ ਦੇ ਲਈ ਹੀ 50 ਲੱਖ ਤੋਂ ਜ਼ਿਆਦਾ ਆਨਲਾਈਨ ਅਰਜ਼ੀਆਂ ਹਾਸਲ ਹੋਈਆਂ ਹਨ। ਜਦਕਿ ਲੋਕੋ ਪਾਇਲਟ ਅਤੇ ਟੈਕਨੀਸ਼ੀਅਨ ਦੇ 26,502 ਅਤੇ ਗਰੁੱਪ ‘ਸੀ’ ਦੇ 62,907 ਪੋਸਟਾਂ ਲਈ ਪ੍ਰੀਖਿਆ ਹੋਣੀ ਹੈ। ਦੇਸ਼ ਭਰ ‘ਚ ਵਿਦਿਆਰਥੀਆਂ ਨੂੰ ਬਰਾਬਰ ਮੌਕਾ ਦੇਣ ਲਈ ਭਰਤੀ ਪ੍ਰੀਖਿਆ ‘ਚ ਹਿੰਦੀ ਅਤੇ ਅੰਗ੍ਰੇਜ਼ੀ ਸਮੇਤ 15 ਭਾਸ਼ਾਵਾਂ ‘ਚ ਸਵਾਲ ਪੁੱਛੇ ਜਾਣਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp