ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਦਾ ਕਹਿਣਾ ਹੈ ਕਿ ਆਗਾਮੀ ਵਨ ਡੇ ਵਿਸ਼ਵ ਕੱਪ ’ਚ ਘਰੇਲੂ ਮੈਦਾਨ ’ਤੇ ਖੇਡਣ ਨਾਲ ਭਾਰਤੀ ਟੀਮ ਦੇ ਕੋਲ ਬੜ੍ਹਤ ਰਹੇਗੀ। ਇਹ ਟੀਮ ਲਈ ਚੰਗਾ ਹੈ ਕਿ ਸਾਰੇ ਖਿਡਾਰੀ ਫਾਰਮ ਵਿਚ ਹਨ। ਵਿਸ਼ਵ ਕੱਪ ਅਤੇ ਭਵਿੱਖ ਦੀਆਂ ਯੋਜਨਾਵਾਂ ’ਤੇ ਦੀਪਕ ਚਾਹਰ ਨਾਲ ਅਭਿਸ਼ੇਕ ਤ੍ਰਿਪਾਠੀ ਨੇ ਖਾਸ ਗੱਲਬਾਤ ਕੀਤੀ।
ਪੇਸ਼ ਹਨ ਪ੍ਰਮੁੱਖ ਅੰਸ਼ : –
-ਤੁਸੀਂ ਖੁਦ ਇਕ ਤੇਜ਼ ਗੇਂਦਬਾਜ਼ ਹੋ। ਗੇਂਦਬਾਜ਼ਾਂ ਨੂੰ ਲਗਾਤਾਰ ਸੱਟ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਤੌਰ ’ਤੇ ਆਫ ਸੀਜ਼ਨ ਵਿਚ ਸੱਟ ਨਾਲ ਨਜਿੱਠਣ ਵਿਚ ਗੇਂਦਬਾਜ਼ਾਂ ਨੂੰ ਕੀ ਦਿੱਕਤ ਆਉਂਦੀ ਹੈ?
-ਸਿਰਫ਼ ਭਾਰਤੀ ਗੇਂਦਬਾਜ਼ ਹੀ ਨਹੀਂ ਬਲਕਿ ਹਰ ਤੇਜ਼ ਗੇਂਦਬਾਜ਼ ਨੂੰ ਇਹ ਸਮੱਸਿਆ ਆਉਂਦੀ ਹੈ। ਜਦੋਂ ਅਸੀਂ ਗੇਂਦਬਾਜ਼ੀ ਕਰਦੇ ਹਾਂ ਤਾਂ ਸਰੀਰ ’ਤੇ ਬਹੁਤ ਦਬਾਅ ਪੈਂਦਾ ਹੈ, ਇਸ ਲਈ ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਤੁਹਾਨੂੰ ਆਪਣੀ ਤਾਕਤ ਨਾਲ ਕੰਮ ਕਰਨਾ ਚਾਹੀਦਾ ਹੈ। ਜੋ ਖਿਡਾਰੀ ਲਗਾਤਾਰ ਖੇਡਦੇ ਹਨ, ਉਨ੍ਹਾਂ ਦੇ ਜ਼ਖਮੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜੋ ਖਿਡਾਰੀ ਘੱਟ ਖੇਡਦੇ ਹਨ, ਉਨ੍ਹਾਂ ਨੂੰ ਸੱਟ ਲੱਗਣ ਦਾ ਖ਼ਤਰਾ ਘੱਟ ਹੁੰਦਾ ਹੈ, ਇਸ ਲਈ ਤੇਜ਼ ਗੇਂਦਬਾਜ਼ਾਂ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਨਿਯਮਤ ਅੰਤਰਾਲਾਂ ’ਤੇ ਬ੍ਰੇਕ ਮਿਲੇ ਤਾਂ ਜੋ ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਤਿਆਰ ਕਰ ਸਕਣ। ਸਧਾਰਨ ਗੱਲ ਇਹ ਹੈ ਕਿ ਜੇਕਰ ਮਸ਼ੀਨ ਲਗਾਤਾਰ ਚਲਾਈ ਜਾਵੇ ਤਾਂ ਉਹ ਵੀ ਜਲਦੀ ਖਰਾਬ ਹੋ ਜਾਵੇਗੀ। ਤੇਜ਼ ਗੇਂਦਬਾਜ਼ ਵੀ ਇਕ ਮਹਿੰਗੀ ਕਾਰ ਵਾਂਗ ਹੁੰਦਾ ਹੈ, ਜਿਸ ਨੂੰ ਤੁਸੀਂ ਹਰ ਰੋਜ਼ ਨਹੀਂ ਰਗੜ ਸਕਦੇ। ਤੁਹਾਨੂੰ ਇਸ ਦੀ ਸਾਂਭ-ਸੰਭਾਲ ਕਰਨੀ ਪਵੇਗੀ।
-ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨਸੀਏ) ਦੀ ਮੈਡੀਕਲ ਟੀਮ ਹੈ ਉਸ ਦੇ ਵਿਤ ਕੀ ਕਹੋਗੇ। ਤੁਸੀਂ ਵੀ ਖੁਦ ਕਾਫੀ ਉਥੇ ਰਹੇ ਹੋ?
-ਐੱਨਸੀਏ ਵਿਚ ਫਿਜ਼ੀਓਜ਼ ਦਾ ਇਕੋ ਹੀ ਕੰਮ ਹੈ। ਉੱਥੇ ਟਰੇਨਰ ਅਤੇ ਫਿਜ਼ੀਓ ਹਮੇਸ਼ਾ ਬਦਲਦੇ ਰਹਿੰਦੇ ਹਨ। ਜੋ ਵੀ ਇਕਰਾਰਨਾਮੇ ਵਾਲਾ ਖਿਡਾਰੀ ਹੈ ਅਤੇ ਜੇਕਰ ਉਹ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਨੂੰ ਉੱਥੇ ਦੀ ਵਿਧੀ ਅਨੁਸਾਰ ਇਲਾਜ ਕਰਵਾਉਣਾ ਪੈਂਦਾ ਹੈ।
-ਇਸ ਵਾਰ ਵਿਸ਼ਵ ਕੱਪ ਵਨਡੇ ਫਾਰਮੈਟ ਵਿਚ ਹੋ ਰਿਹਾ ਹੈ। ਤੁਸੀਂ ਟੀਮ ਵਿਚ ਨਹੀਂ ਹੋ। ਹੁਣ ਅਗਲਾ ਟੀ-20 ਵਿਸ਼ਵ ਕੱਪ ਵੈਸਟਇੰਡੀਜ਼ ’ਚ ਹੋਣਾ ਹੈ, ਜਿੱਥੇ ਪਿੱਚ ਧੀਮੀ ਹੁੰਦੀ ਹੈ। ਉੱਥੇ ਹਾਲਾਤ ਤੁਹਾਡੇ ਲਈ ਅਨੁਕੂਲ ਹੋਣਗੇ। ਇਸ ਵਿਸ਼ਵ ਕੱਪ ਲਈ ਟੀਮ ਵਿਚ ਨਹੀਂ ਹੈ ਅਤੇ ਤੁਹਾਡੇ ਕੋਲ ਟੀ-20 ਵਿਸ਼ਵ ਕੱਪ ਲਈ ਮੌਕਾ ਹੋਵੇਗਾ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
-ਮੈਨੂੰ ਪਿੱਚ ਨਾਲ ਫਰਕ ਨਹੀਂ ਪੈਂਦਾ। ਮੈਂ ਆਈਪੀਐੱਲ ਵਿਚ ਚੇਨਈ ਵਿਚ ਖੇਡਦਾ ਹਾਂ, ਜਿੱਥੇ ਪਿੱਚ ਹੌਲੀ ਹੈ। ਉੱਥੇ ਮੇਰਾ ਰਿਕਾਰਡ ਕਿਸੇ ਵੀ ਹੋਰ ਮੈਦਾਨ ਨਾਲੋਂ ਬਹੁਤ ਵਧੀਆ ਹੈ। ਮੈਨੂੰ ਹੌਲੀ ਅਤੇ ਫਲੈਟ ਪਿੱਚ ’ਤੇ ਕੋਈ ਫਰਕ ਨਹੀਂ ਪੈਂਦਾ। ਮੈਂ ਪੂਰੀ ਤਰ੍ਹਾਂ ਫਿੱਟ ਹਾਂ। ਮੈਂ ਪੂਰੀ ਲੈਅ ਵਿਚ ਹਾਂ ਤੇ ਵਧੀਆ ਖੇਡ ਰਿਹਾ ਹਾਂ। ਮੈਂ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਨਾਲ ਟੀਮ ਲਈ ਯੋਗਦਾਨ ਦੇ ਸਕਦਾ ਹਾਂ।
-ਤੁਸੀ ਆਪਣੀ ਬੱਲੇਬਾਜ਼ੀ ਵਿਚ ਜੋ ਸੁਧਾਰ ਕਰ ਰਹੇ ਹੋ, ਉਸ ਬਾਰੇ ਕੁਝ ਦੱਸੋ?
-ਮੈਂ ਹੁਣ ਤੋਂ ਨਹੀਂ ਬਲਕਿ ਲੰਬੇ ਸਮੇਂ ਤੋਂ ਬੱਲੇਬਾਜ਼ੀ ’ਤੇ ਧਿਆਨ ਦੇ ਰਿਹਾ ਹਾਂ। ਹਾਲ ਹੀ ’ਚ ਜਦੋਂ ਮੈਨੂੰ ਬੱਲੇਬਾਜ਼ੀ ਦਾ ਮੌਕਾ ਮਿਲਿਆ ਤਾਂ ਮੈਂ ਕਾਫੀ ਦੌੜਾਂ ਬਣਾਈਆਂ ਹਨ। ਮੈਂ ਆਪਣੀ ਬੱਲੇਬਾਜ਼ੀ ਨਾਲ ਟੀਮ ਲਈ ਮੈਚ ਜਿੱਤਣ ਦੀ ਕੋਸ਼ਿਸ਼ ਕੀਤੀ। ਜੇਕਰ ਭਵਿੱਖ ਵਿਚ ਮੈਨੂੰ ਮੌਕਾ ਮਿਲਿਆ ਤਾਂ ਮੈਂ ਬੱਲੇਬਾਜ਼ੀ ਨਾਲ ਟੀਮ ਦੀ ਜਿੱਤ ਵਿਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗਾ।
-ਕਈ ਵਾਰ ਖਿਡਾਰੀ ’ਤੇ ‘ਟੈਗ’ ਲਗਾ ਦਿੱਤਾ ਜਾਂਦਾ ਹੈ। ਐੱਮਐੱਸ ਧੋਨੀ ਤੁਹਾਨੂੰ ਨਵੀਂ ਗੇਂਦ ਨਾਲ ਜ਼ਿਆਦਾ ਗੇਂਦਬਾਜ਼ੀ ਕਰਨ ਲਈ ਮਜਬੂਰ ਕਰਦਾ ਹੈ। ਡੈੱਥ ਓਵਰਾਂ ਵਿਚ ਘੱਟ ਇਸਤੇਮਾਲ ਕਰਦੇ ਹਨ। ਤੁਸੀਂ ਇਸ ’ਤੇ ਕੀ ਕਹੋਗੇ?
-ਇਸ ਸਵਾਲ ਦਾ ਜਵਾਬ ਸਿਰਫ਼ ਧੋਨੀ ਹੀ ਦੇ ਸਕਦੇ ਹਨ। ਜਦੋਂ ਮੈਂ ਇਕ ਵਾਰ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਜਦੋਂ ਮੈਂ ਨਵੀਂ ਗੇਂਦ ਨਾਲ ਤਿੰਨ ਓਵਰ ਸੁੱਟਦਾ ਹਾਂ ਅਤੇ ਦੋ-ਤਿੰਨ ਵਿਕਟਾਂ ਲੈਂਦਾ ਹਾਂ ਤਾਂ ਮੈਚ ਉਥੇ ਹੀ ਸਾਡੇ ਹੱਕ ਵਿਚ ਹੋ ਜਾਂਦਾ ਹੈ। ਜੇਕਰ ਮੇਰੇ ਕੋਲ ਬਦਲ ਹੈ ਤਾਂ ਮੇਰਾ ਇਸਤੇਮਾਲ ਕਿਉਂ ਨਾ ਕਰੇ। ਧੋਨੀ ਬਾਕੀ ਗੇਂਦਬਾਜ਼ਾਂ ਤੋਂ ਡੈੱਥ ਓਵਰਾਂ ਵਿਚ ਗੇਂਦ ਕਰਵਾਉਂਦਾ ਹੈ। ਧੋਨੀ ਹਰ ਖਿਡਾਰੀ ਨੂੰ ਨਿਸ਼ਚਿਤ ਭੂਮਿਕਾ ਦਿੰਦਾ ਹੈ। ਪਿਛਲੇ ਸਾਲ ਮੈਂ ਆਈਪੀਐੱਲ ਨਹੀਂ ਖੇਡਿਆ ਸੀ, ਇਸ ਲਈ ਧੋਨੀ ਨੇ ਨਵੀਂ ਗੇਂਦ ਨਾਲ ਮੁਕੇਸ਼ ਚੌਧਰੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ। ਅਗਲੇ ਸਾਲ ਜਦੋਂ ਮੈਂ ਅਤੇ ਮੁਕੇਸ਼ ਦੋਵੇਂ ਖੇਡਾਂਗੇ ਤਾਂ ਸੰਭਵ ਹੈ ਕਿ ਮੈਂ ਡੈੱਥ ਓਵਰਾਂ ਵਿਚ ਜ਼ਿਆਦਾ ਗੇਂਦਬਾਜ਼ੀ ਕਰਾਂਗਾ ਅਤੇ ਮੁਕੇਸ਼ ਨਵੀਂ ਗੇਂਦ ਨਾਲ ਓਵਰਾਂ ਦੀ ਗੇਂਦਬਾਜ਼ੀ ਕਰੇਗਾ। ਧੋਨੀ ਹਮੇਸ਼ਾ ਟੀਮ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਸੋਚਦਾ ਹੈ। ਉਹ ਗੇਂਦਬਾਜ਼ਾਂ ਨੂੰ ਉਨ੍ਹਾਂ ਦੀ ਤਾਕਤ ਦੇ ਹਿਸਾਬ ਨਾਲ ਗੇਂਦਬਾਜ਼ੀ ਕਰਵਾਉਂਦਾ ਹੈ।
ਤੁਸੀਂ ਵਿਸ਼ਵ ਕੱਪ ਨਹੀਂ ਖੇਡੋਗੇ ਤਾਂ ਤੁਸੀਂ ਇਸ ਸਮੇਂ ਨੂੰ ਕਿਸ ਤਰ੍ਹਾਂ ਇਸਤੇਮਾਰ ਕਰੋਗੇ? ਤੁਹਾਡੀ ਕੀ ਯੋਜਨਾ ਰਹੇਗੀ?
-ਹੁਣ ਜੋ ਵੀ ਘਰੇਲੂ ਟੂਰਨਾਮੈਂਟ ਹੋਵੇਗਾ। ਉਨ੍ਹਾਂ ਵਿਚ ਖੇਡਣਾ ਹੈ। ਦੋ ਹਫ਼ਤਿਆਂ ਬਾਅਦ ਮੁਸ਼ਤਾਕ ਅਲੀ ਟਰਾਫੀ ਹੈ, ਉਸ ਵਿਚ ਖੇਡਾਂਗਾ। ਇਸ ਤੋਂ ਬਾਅਦ ਵਿਜੇ ਹਜ਼ਾਰੇ ਟਰਾਫੀ ਹੋਵੇਗੀ। ਜਿਵੇਂ ਹੀ ਮੌਕਾ ਮਿਲੇਗਾ, ਮੈਂ ਆਪਣੇ ਆਪ ਨੂੰ ਭਵਿੱਖ ਲਈ ਤਿਆਰ ਰੱਖਾਂਗਾ। ਮੈਨੂੰ ਜੋ ਵੀ ਟੂਰਨਾਮੈਂਟ ਖੇਡਣ ਦਾ ਮੌਕਾ ਮਿਲੇਗਾ, ਮੈਂ ਉਸ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ।
– ਤੁਹਾਨੂੰ ਟੀ-20 ਦਾ ਗੇਂਦਬਾਜ਼ ਮੰਨਿਆ ਜਾਂਦਾ ਹੈ। ਅਜਿਹੇ ’ਚ ਤੁਸੀਂ ਖੁਦ ਨੂੰ ਵਨਡੇ ਜਾਂ ਟੈਸਟ ਫਾਰਮੈੱਟ ’ਚ ਕਿਵੇਂ ਦੇਖਦੇ ਹੋ। ਕੀ ਤੁਸੀਂ 50 ਓਵਰ ਦੇ ਫਾਰਮੈਟ ਲਈ ਤਿਆਰ ਹੋ?
–ਜੇਕਰ ਤੁਸੀਂ ਮੇਰੇ ਵਨਡੇ ਅੰਕੜਿਆਂ ਦੇਖਦੇ ਹੋ, ਤਾਂ ਉਹ ਕਾਫੀ ਚੰਗੇ ਹਨ। ਮੇਰੀ ਬੱਲੇਬਾਜ਼ੀ ਵਿਚ ਔਸਤ 40 ਅਤੇ ਗੇਂਦਬਾਜ਼ੀ ਵਿਚ ਵੀ 21 ਦੇ ਆਸ-ਪਾਸ ਹੈ। ਵਨਡੇ ਫਾਰਮੈਟ ’ਚ ਵਿਕਟਾਂ ਲੈਣ ਦੇ ਨਾਲ-ਨਾਲ ਮੈਂ ਦੌੜਾਂ ਵੀ ਬਣਾਈਆਂ ਹਨ। ਮੈਂ ਟੀ-20 ਦੇ ਮੁਕਾਬਲੇ ਵਨਡੇ ਫਾਰਮੈਟ ’ਚ ਜ਼ਿਆਦਾ ਪ੍ਰਦਰਸ਼ਨ ਕੀਤਾ ਹੈ। ਜੇਕਰ ਕੋਈ ਸੋਚਦਾ ਹੈ ਕਿ ਮੈਂ ਵਨਡੇ ਖਿਡਾਰੀ ਨਹੀਂ ਹਾਂ, ਸਿਰਫ ਟੀ-20 ਖਿਡਾਰੀ ਹਾਂ, ਤਾਂ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦਾ।
– ਜਦੋਂ ਏਸ਼ੀਆ ਕੱਪ ਸ਼ੁਰੂ ਹੋਇਆ ਤਾਂ ਕੁਝ ਖਿਡਾਰੀ ਅਜਿਹੇ ਸੀ ਜੋ ਸੱਟ ਤੋਂ ਵਾਪਸੀ ਕਰ ਰਹੇ ਸੀ। ਹੁਣ ਜਦੋਂ ਕਿ ਏਸ਼ੀਆ ਕੱਪ ਖਤਮ ਹੋ ਗਿਆ ਹੈ, ਭਾਰਤੀ ਟੀਮ ਕਾਫੀ ਸੰਤੁਲਿਤ ਨਜ਼ਰ ਆ ਰਹੀ ਹੈ। ਤੁਸੀਂ ਇਕ ਖਿਡਾਰੀ ਵਜੋਂ ਵਿਸ਼ਵ ਕੱਪ ਟੀਮ ਨੂੰ ਕਿਵੇਂ ਦੇਖ ਰਹੇ ਹੋ?
– ਸਾਰੇ ਖਿਡਾਰੀਆਂ ਦਾ ਪ੍ਰਦਰਸ਼ਨ ਟੀਮ ਲਈ ਬਹੁਤ ਵਧੀਆ ਹੈ। ਟੀਮ ਦਾ ਸੁਮੇਲ ਬਿਹਤਰ ਹੈ। ਅਸੀਂ ਘਰ ਵਿਚ ਵਿਸ਼ਵ ਕੱਪ ਖੇਡਾਂਗੇ, ਸਾਨੂੰ ਘਰੇਲੂ ਦਰਸ਼ਕਾਂ ਦਾ ਪੂਰਾ ਸਮਰੱਥਨ ਮਿਲੇਗਾ। ਸਾਡੇ ਕੋਲ ਵਿਸ਼ਵ ਕੱਪ ਟਰਾਫੀ ਜਿੱਤਣ ਦੀ ਪੂਰੀ ਸੰਭਾਵਨਾ ਹੈ।
– ਭਾਰਤੀ ਟੀਮ ਵਿਚ ਬੁਮਰਾਹ, ਸਿਰਾਜ, ਸ਼ਾਰਦੁਲ ਤੇ ਸ਼ਮੀ ਹਨ। ਤੁਸੀਂ ਤੇਜ਼ ਗੇਂਦਬਾਜ਼ੀ ਦੇ ਸੁਮੇਲ ਨੂੰ ਕਿਵੇਂ ਦੇਖ ਰਹੇ ਹੋ?
-ਸਾਰੇ ਗੇਂਦਬਾਜ਼ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਾਰਿਆਂ ਨੇ ਵਿਕਟਾਂ ਲਈਆਂ ਹਨ। ਸਾਡੀ ਗੇਂਦਬਾਜ਼ੀ ਕਾਫੀ ਚੰਗੀ ਲੱਗ ਰਹੀ ਹੈ ਭਾਵੇਂ ਅਸੀਂ ਸਪਿੰਨਰਾਂ ਦੀ ਗੱਲ ਕਰੀਏ ਜਾਂ ਤੇਜ਼ ਗੇਂਦਬਾਜ਼ਾਂ ਦੀ। ਟੀਮ ਲਈ ਇਹ ਬਹੁਤ ਚੰਗੀ ਗੱਲ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਸਾਰੇ ਖਿਡਾਰੀਆਂ ਨੇ ਲੈਅ ਹਾਸਲ ਕਰ ਲਈ ਹੈ।
– ਹਾਰਦਿਕ ਪਾਂਡਿਆ ਤੇ ਸ਼ਾਰਦੁਲ ਠਾਕੁਰ ਨੂੰ ਤੇਜ਼ ਗੇਂਦਬਾਜ਼ੀ ਆਲਰਾਊਂਡਰ ਵਜੋਂ ਦੇਖਿਆ ਜਾ ਰਿਹਾ ਹੈ। ਕੀ ਤੁਸੀਂ ਵੀ ਆਪਣੇ ਆਪ ਨੂੰ ਸਿਰਫ ਇਕ ਤੇਜ਼ ਗੇਂਦਬਾਜ਼ ਦੇ ਰੂਪ ਵਿਚ ਦੇਖਣਾ ਚਾਹੋਗੇ ਜਾਂ ਇਕ ਗੇਂਦਬਾਜ਼ੀ ਆਲਰਾਊਂਡਰ ਦੇ ਰੂਪ ਵਿਚ?
– ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਦੋਂ ਵੀ ਬੱਲੇਬਾਜ਼ੀ ਦਾ ਮੌਕਾ ਮਿਲੇ ਤਾਂ ਦੌੜਾਂ ਬਣਾਓ। ਮੈਚ ਜਿੱਤਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਵੀ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਕੋਸ਼ਿਸ਼ ਰਹਿੰਦੀ ਹੈ ਕਿ ਟੀਮ ਦੀ ਜਿੱਤ ਵਿਚ ਯੋਗਦਾਨ ਦੇਵਾਂ। ਮੈਂ ਕਿਸੇ ਨੂੰ ਦੱਸ ਕੇ ਪ੍ਰਦਰਸ਼ਨ ਨਹੀਂ ਕਰਦਾ। ਆਲਰਾਊਂਡਰ ਹੋਣਾ ਜਾਂ ਨਹੀਂ ਹੋਣਾ ਮੇਰੇ ਹੱਥ ਵਿਚ ਨਹੀਂ ਹੈ। ਮੇਰੀ ਕੋਸ਼ਿਸ਼ ਸਿਰਫ ਚੰਗਾ ਪ੍ਰਦਰਸ਼ਨ ਕਰਨ ਦੀ ਹੁੰਦੀ ਹੈ।



