Ad-Time-For-Vacation.png

ਭਾਰਤ:ਮੰਦਰ ‘ਚ ਔਰਤਾਂਂ ਦੀ ਐਂਟਰੀ ਕਰਕੇ ਆਇਆ ਕੇਰਲਾ ‘ਚ ਕਹਿਰ !

ਤਿਰੂਵਨੰਤਪੁਰਮ: ਕੇਰਲ ਵਿੱਚ ਆਏ ਜਾਨਲੇਵਾ ਹੜ੍ਹ ਤੇ ਬਾਰਸ਼ ਦੀ ਵਜ੍ਹਾ ਕਰਕੇ ਹੁਣ ਤਕ 400 ਮੌਤਾਂ ਹੋ ਚੁੱਕੀਆਂ ਹਨ। ਲੱਖਾਂ ਲੋਕਾਂ ਨੂੰ ਰਾਹਤ ਕਾਰਜਾਂ ਤਹਿਤ ਬਚਾਇਆ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਲੋਕ ਮਦਦ ਲਈ ਅੱਗੇ ਆ ਰਹੇ ਹਨ। ਇਸ ਸਭ ਵਿੱਚ ਕੁਝ ਆਮ ਤੇ ਖਾਸ ਲੋਕਾਂ ਨੂੰ ਲੱਗਦਾ ਹੈ ਕਿ ਇਹ ਕਹਿਰ ਮਹਿਲਾਵਾਂ ਨੂੰ ਸਬਰੀਮਾਲਾ ਮੰਦਰ ਵਿੱਚ ਜਾਣ ਦੀ ਆਗਿਆ ਦਿੱਤੇ ਜਾਣ ਦੇ ਫੈਸਲੇ ‘ਤੇ ਇਸ ਨਾਲ ਗੁੱਸੇ ਵਿੱਚ ਆਏ ਭਗਵਾਨ ਦੇ ਪ੍ਰਕੋਪ ਕਰਕੇ ਹੋ ਰਿਹਾ ਹੈ।
ਹੈਰਾਨੀ ਵਾਲੀ ਗੱਲ ਹੈ ਕਿ ਉਕਤ ਮੰਨਣ ਵਾਲਿਆਂ ਵਿੱਚ ੍ਰਸ਼ਸ਼ ਦੇ ਵਿਚਾਰਕ ਤੇ ਭਾਰਤੀ ਰਿਜ਼ਰਵ ਬੈਂਕ ਦੇ ਪਾਰਟ ਟਾਈਮ ਨਿਰਦੇਸ਼ਕ ਐਸ ਗੁਰੂਮੂਰਤੀ ਵੀ ਸ਼ਾਮਲ ਹਨ। ਆਪਣੇ ਇੱਕ ਟਵੀਟ ਵਿੱਚ ਗੁਰੂਮੂਰਤੀ ਨੇ ਲਿਖਿਆ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੇਖਣਾ ਚਾਹੀਦਾ ਹੈ ਕਿ ਕੇਰਲ ਵਿੱਚ ਜੋ ਹੋ ਰਿਹਾ ਹੈ, ਉਸ ਦਾ ਸਬਰੀਮਾਲਾ ਨਾਲ ਕੋਈ ਸਬੰਧ ਹੈ ਜਾਂ ਨਹੀਂ। ਜੇ ਇਸ ਦੀ ਰੱਤੀ ਭਰ ਵੀ ਸੰਭਾਵਨਾ ਹੈ ਤਾਂ ਲੋਕਾਂ ਨੂੰ ਅੱਯਾਪਨ ਖਿਲਾਫ ਕੀਤਾ ਇਹ ਫੈਸਲਾ ਪਸੰਦ ਨਹੀਂ ਆਏਗਾ।
ਗੁਰੂਮੂਰਤੀ ਨੇ ਇਸ ਟਵੀਟ ਵਿੱਚ ਇੱਕ ਟਵਿੱਟਰ ਯੂਜ਼ਰ ਹਰੀ ਪ੍ਰਭਾਕਰਣ ਨੂੰ ਵੀ ਟੈਗ ਕੀਤਾ ਕਿਉਂਕਿ ਉਨ੍ਹਾਂ ਤੋਂ ਪਹਿਲਾਂ ਪ੍ਰਭਾਕਰਣ ਨੇ ਇਸ ਸਬੰਧੀ ਟਵੀਟ ਕੀਤਾ ਸੀ ਕਿ ਇਹ ਸਬਰੀਮਾਲਾ ਅੱਯਾਪਨ ਮੰਦਰ ਹੈ। ਕੋਈ ਕਾਨੂੰਨ ਭਗਵਾਨ ਤੋਂ ਉੱਤੇ ਨਹੀਂ। ਜੇ ਹਰ ਕਿਸੇ ਨੂੰ ਅੰਦਰ ਆਉਣ ਦੀ ਆਗਿਆ ਦਿੱਤੀ ਜਾਏਗੀ ਤਾਂ ਭਗਵਾਨ ਹਰ ਕਿਸੇ ਨੂੰ ਅੰਦਰ ਆਉਣ ਤੋਂ ਮਨ੍ਹਾ ਕਰ ਦਏਗਾ।ਅਜਿਹੇ ਟਵੀਟ ਦੇ ਸਮਰਥਨ ਲਈ ਗੁਰੂਮੂਰਤੀ ਦੀ ਟਵਿੱਟਰ ‘ਤੇ ਰੱਜ ਕੇ ਆਲੋਚਨਾ ਕੀਤੀ ਜਾ ਰਹੀ ਹੈ। ਚੋਣ ਵਿਸ਼ਲੇਸ਼ਕ ਯਸ਼ਵੰਤ ਦੇਸ਼ਮੁਖ ਨੇ ਉਨ੍ਹਾਂ ਦੀ ਟਵੀਟ ਨੂੰ ਬਕਵਾਸ ਕਹਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰੂਮੂਰਤੀ ਵਰਗੇ ਬੰਦੇ ਤੋਂ ਅਜਿਹੀ ਬਕਵਾਸ ਦੀ ਉਮੀਦ ਨਹੀਂ ਸੀ। ਉਨ੍ਹਾਂ ਇਸ ਨੂੰ ਨਾਕਾਬਿਲੇ ਬਰਦਾਸ਼ਤ ਤੇ ਬਿਲਕੁਲ ਗ਼ਲਤ ਕਿਹਾ। ਉਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਆਮ ਲੋਕਾਂ ਨੇ ਵੀ ਗੁਰੂਮੂਰਤੀ ਦੇ ਇਸ ਟਵੀਟ ਲਈ ਆਲੋਚਨਾ ਕੀਤੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.