ਮਾਂਟਰੀਅਲ, :ਜਸਟਿਨ ਟਰੂਡੋ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 2019 ਦੀਆਂ ਫੈਡਰਲ ਚੋਣਾਂ ਵਿੱਚ ਉਹ ਮੁੜ ਖੜ੍ਹੇ ਹੋਣਗੇ। ਮਾਂਟਰੀਅਲ ਦੇ ਪੈਪੀਨਿਊ ਹਲਕੇ ਵਿੱਚ ਇੱਕ ਪਾਰਟੀ ਮੌਕੇ ਲਿਬਰਲ ਆਗੂ ਨੇ ਰਸਮੀ ਤੌਰ ਉੱਤੇ ਆਪਣੇ ਇਸ ਫੈਸਲੇ ਦਾ ਐਲਾਨ ਕੀਤਾ। ਜਦੋਂ ਟਰੂਡੋ ਨੇ ਸਕਾਰਾਤਮਕ ਸਿਆਸਤ ਦੀ ਗੱਲ ਆਖੀ ਤਾਂ ਉੱਥੇ ਮੌਜੂਦ ਲੋਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸੇ ਦੌਰਾਨ ਟਰੂਡੋ ਨੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਉੱਤੇ ਡਰ ਤੇ ਵੰਡੀਆਂ ਪਾਉਣ ਦਾ ਦੋਸ਼ ਵੀ ਲਾਇਆ। ਇਸ ਮੌਕੇ ਟਰੂਡੋ ਨੇ ਕੈਨੇਡਾ ਦੇ ਸਮੁੰਦਰਾਂ, ਮੂਲਵਾਸੀ ਲੋਕਾਂ ਦੇ ਜਿੰæਦਗੀ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਅਮੀਰ ਤੇ ਗਰੀਬ ਵਿਚਲੇ ਪਾੜੇ ਨੂੰ ਘਟਾਉਣ ਦਾ ਵਾਅਦਾ ਵੀ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਟਰੂਡੋ ਦੀ ਪਹਿਲੀ ਵਾਰੀ ਚੋਣ ਪੈਪੀਨਿਊ ਦੀ ਅਗਵਾਈ ਲਈ 2008 ਵਿੱਚ ਕੀਤੀ ਗਈ ਸੀ ਤੇ ਫਿਰ 2011 ਤੇ 2015 ਵਿੱਚ ਉਹ ਮੁੜ ਚੁਣੇ ਗਏ। ਲਿਬਰਲ ਪਿਛਲੇ 50 ਸਾਲਾਂ ਤੋਂ ਇਸ ਇਲਾਕੇ ਉੱਤੇ ਕਾਬਜ ਹਨ। ਇਸ ਦੌਰਾਨ ਸਿਰਫ 2006 ਤੋਂ 2008 ਵਿੱਚ ਇੱਕ ਵਾਰੀ ਇਸ ਥਾਂ ਉੱਤੇ ਬਲੌਕ ਕਿਊਬਿਕੌਇਸ ਪਾਰਟੀ ਕਾਬਜ ਰਹੀ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


