ਲੰਡਨ—ਬਰਤਾਨੀਆ ਦੇ ਮੀਡੀਆ ਨੇ ਮੰਨਿਆ ਹੈ ਕਿ ਭਾਰਤ ਦੇ ਸਭ ਤੋਂ ਲੋੜੀਂਦੇ ਅੱਤਵਾਦੀ ਦਾਊਦ ਇਬਰਾਹਿਮ ਕੋਲ ਪੂਰੇ ਬਰਤਾਨੀਆ ‘ਚ ਕਈ ਜਾਇਦਾਦਾਂ ਹਨ। 62 ਸਾਲਾਂ ਮਾਫੀਆ ਡੌਨ ਦਾਊਦ 1993 ਦੇ ਮੁੰਬਈ ਬੰਬ ਧਮਾਕਿਆਂ ਦਾ ਵੀ ਮਾਸਟਰਮਾਈਂਡ ਹੈ। ਮੈਚ ਫਿਕਸਿੰਗ ਅਤੇ ਧਮਕੀ ਦੇ ਕੇ ਰਕਮ ਬਟੋਰਨ ਜਿਹੇ ਦੋਸ਼ਾਂ ਰਾਹੀਂ ਡੌਨ ਬਣੇ ਦਾਊਦ ਦੀ ਨਾ ਸਿਰਫ਼ ਬਰਤਾਨੀਆ, ਸਗੋਂ ਭਾਰਤ, ਯੂਏਈ, ਸਪੇਨ, ਮੋਰੱਕੋ, ਤੁਰਕੀ, ਸਾਇਪਰਸ ਅਤੇ ਆਸਟਰੇਲੀਆ ਵਰਗੇ ਦੇਸ਼ਾਂ ‘ਚ ਵੀ ਅਪਾਰ ਅਚੱਲ ਜਾਇਦਾਦ ਹੈ । ਇਕ ਨਿਊਜ਼ ਏਜੰਸੀ ਨੇ ਦਾਊਦ ਇਬਰਾਹਿਮ ‘ਤੇ ਬਣੀ ਇੱਕ ਡਾਕੁਮੈਂਟਰੀ ਲੜੀ ‘ਮੈਕ ਮਾਫੀਆ’ ‘ਤੇ ਆਪਣੀ ਪ੍ਰਕਾਸ਼ਿਤ ਰਿਪੋਰਟ ‘ਚ ਭਾਰਤੀ ਪ੍ਰਸ਼ਾਸਨ ਦੇ ਉਸ ਡੋਜੀਅਰ ਨੂੰ ਵੀ ਦਿਖਾਇਆ ਗਿਆ ਹੈ, ਜਿਸ ‘ਚ ਯੂ.ਕੇ ਦੇ ਕੰਪਨੀਜ਼ ਹਾਊਸ ਅਤੇ ਜ਼ਮੀਨ ਦੀ ਰਜਿਸਟਰੀ ਦਾ ਮਿਲਾਨ ਕੀਤਾ ਗਿਆ ਹੈ। ਪਾਕਿਸਤਾਨ ‘ਚ ਛੁਪੇ ਦਾਊਦ ਦੀ ਬਰਤਾਨੀਆ ਦੇ ਦੱਖਣ ‘ਚ ਸਥਿਤ ਕਾਨੂੰਟੀ ਜਿਹੇ ਅਸੈਕਸ ਅਤੇ ਕੈਂਟ ‘ਚ ਜਾਇਦਾਦਾਂ ਹਨ। ਬਰਤਾਨੀਆ ਸਰਕਾਰ ਨੇ ਹਿਸਾਬ ਲਾਇਆ ਹੈ ਕਿ ਉਸ ਦੇ ਦੇਸ਼ ‘ਚ ਗੈਰ-ਕਾਨੂੰਨੀ ਤੌਰ ‘ਤੇ ਹਰ ਸਾਲ ਲਗਭਗ 90 ਅਰਬ ਪੌਂਡ ਦਾ ਕਾਲਾ ਧਨ (ਮਨੀ ਲਾਂਡਰਿੰਗ) ਆਉਂਦਾ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


