ਜੇਐੱਨਐੱਨ, ਰਾਜਗੜ੍ਹ-ਪਿਪਲਿਆ ਰਸੋੜਾ: ਮੰਗਲਵਾਰ ਨੂੰ ਰਾਜਗੜ੍ਹ ਜ਼ਿਲ੍ਹੇ ਦੇ ਪਿਪਲਿਆ ਰਸੋੜਾ ਪਿੰਡ ‘ਚ ਪੰਜ ਸਾਲ ਦੀ ਬੱਚੀ ਇਕ ਖੁੱਲ੍ਹੇ ਬੋਰਵੈੱਲ (Girl Fell In Borewell Rajgarh) ‘ਚ ਡਿੱਗ ਗਈ, ਜਿਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਭੋਪਾਲ ਦੇ ਹਮੀਦੀਆ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਬੱਚੀ ਦੇ ਖੁੱਲ੍ਹੇ ਬੋਰਵੈੱਲ ‘ਚ ਡਿੱਗਣ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਬੱਚੀ ਨੂੰ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਬੋਰ ਦੇ ਅੰਦਰੋਂ ਲੜਕੀ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਡੀਆਰਐਫ ਦੀ ਟੀਮ, ਕਲੈਕਟਰ, ਐਸਪੀ ਅਤੇ ਵਿਧਾਇਕ ਵੀ ਮੌਕੇ ’ਤੇ ਪਹੁੰਚ ਗਏ।

ਪਿੰਡ ਪਟਾੜੀਆ ਧਾਕੜ ਵਾਸੀ ਰਵੀ ਭਿਲਾਲਾ ਦੀ ਪੰਜ ਸਾਲਾ ਧੀ ਆਪਣੇ ਨਾਨਕੇ ਪਿੰਡ ਪਿਪਲਿਆ ਰਸੋੜਾ ਗਈ ਹੋਈ ਸੀ। ਇੱਥੇ ਲੜਕੀ ਦੇ ਨਾਨੇ ਇੰਦਰ ਭਿਲਾਲਾ ਦੇ ਖੇਤ ‘ਚ ਇੱਕ ਬੋਰਵੈੱਲ ਹੈ। ਮੰਗਲਵਾਰ ਦੇਰ ਸ਼ਾਮ ਖੇਡਦੇ ਹੋਏ ਬੱਚੀ ਖੁੱਲ੍ਹੇ ਬੋਰਵੈੱਲ ‘ਚ ਡਿੱਗ ਗਈ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਥਾਣਾ ਬੋੜਾ ਨੂੰ ਦਿੱਤੀ ਗਈ।

ਬੋੜਾ ਥਾਣਾ ਇੰਚਾਰਜ ਫੋਰਸ ਸਮੇਤ ਪਿੰਡ ਪਹੁੰਚੇ। ਟੀਮ ਨੂੰ ਵੀ ਆਕਸੀਜਨ ਦੇਣ ਲਈ ਮੌਕੇ ‘ਤੇ ਬੁਲਾਇਆ। ਟੀਮ ਨੇ ਬੋਰਵੈੱਲ ‘ਚ ਰੱਸੀ ਪਾ ਕੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਕੁੜੀ ਦੀ ਆਵਾਜ਼ ਆ ਰਹੀ ਸੀ। ਲੜਕੀ ਰੱਸੀ ਨੂੰ ਫੜਨ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹ ਵਾਰ-ਵਾਰ ਛੁੱਟ ਰਹੀ ਸੀ। ਅਖ਼ੀਰ ਉਸ ਨੂੰ ਗੰਭੀਰ ਹਾਲਤ ‘ਚ ਬਾਹਰ ਕੱਢ ਕੇ ਭੋਪਾਲ ਰੈਫ਼ਰ ਕਰ ਦਿੱਤਾ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।