ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਸਰੀ (ਕੈਨੇਡਾ) ਦਾ ਵਸਨੀਕ ਤੇ ਧਲੇਤਾ ਦੇ ਜੰਮਪਲ ਬੁੱਧ ਸਿੰਘ ਕੈਨੇਡੀਅਨ ਦਾ ਸਿਆਟਲ ਪਹੁੰਚਣ ‘ਤੇ ਦੋਸਤਾਂ-ਮਿੱਤਰਾਂ ਤੇ ਸਨੇਹੀਆਂ ਨੇ ਨਿੱਘਾ ਸਵਾਗਤ ਕੀਤਾ ਹੈ, ਜੋ ਕੈਨੇਡਾ ਤੋਂ ਵਾਪਸ ਆ ਕੇ ਧਲੇਤਾ ਵਿਚ ਜਾ ਕੇ ਕੁਸ਼ਤੀ ਦਾ ਅਖਾੜਾ ਚਲਾ ਰਿਹਾ ਹੈ। ਉਸ ਕੋਲ 50-60 ਪਹਿਲਵਾਨ ਹਰ ਰੋਜ਼ ਅਭਿਆਸ ਕਰਦੇ ਹਨ ਅਤੇ ਕੁਸ਼ਤੀ ਦੇ ਦਾਅ-ਪੇਚ ਸਿੱਖਦੇ ਹਨ। ਬੁੱਧ ਸਿੰਘ ਨੇ ਆਪਣੇ ਪਿੰਡ ਧਲੇਤਾ ਵਿਚ 3 ਕਰੋੜ ਰੁਪਏ ਦੀ ਲਾਗਤ ਨਾਲ ਕੁਸ਼ਤੀ ਦਾ ਸੈਂਟਰ ਤਿਆਰ ਕੀਤਾ ਹੈ, ਜਿਥੇ ਹਰੇਕ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਤਿਆਰ ਕਰਨ ਦਾ ਟੀਚਾ ਮਿੱਥਿਆ ਹੈ। ਛੋਟੇ-ਵੱਡੇ ਪਹਿਲਵਾਨਾਂ ਨੂੰ ਇਕੱਠੇ ਕਰਕੇ ਕੁਆਲੀਫਾਈਡ ਕੁਸ਼ਤੀ ਕੋਚਾਂ ਤੇ ਟ੍ਰੇਨਿੰਗ ਮੁਹੱਈਆ ਕਰਕੇ ਇਲਾਕੇ ਵਿਚ ਬੱਚਿਆਂ ਨੂੰ ਕੁਸ਼ਤੀ ਵੱਲ ਉਤਸ਼ਾਹਿਤ ਤੇ ਪ੍ਰੇਰਿਤ ਕਰਨ ਦਾ ਸ਼ਾਨਦਾਰ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਦਰਸ਼ਨ ਸਿੰਘ ਬੱਬੀ ਬੜਾ ਪਿੰਡ, ਕਸ਼ਮੀਰ ਸਿੰਘ ਕੰਦੋਲਾ, ਕੁਲਵਰਨ ਸਿੰਘ, ਕਾਕਾ ਤਨਵੀਰ, ਸੋਨੋ, ਗੁਰਸ਼ਰਨ ਬੱਲ ਤੇ ਹੋਰ ਦੋਸਤ-ਮਿੱਤਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ ਅਤੇ ਬੁੱਧ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


