ਵਿਕਟੋਰੀਆ: ਬ੍ਰਿਟਿਸ਼ ਕੋਲੰਬੀਆ ਵਿੱਚ ਗ੍ਰੀਨ ਪਾਰਟੀ ਦੀ ਮਦਦ ਨਾਲ ਹੁਣ ਐਨਡੀਪੀ ਦੇ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ।ਐਨਡੀਪੀ ਆਗੂ ਜੌਹਨ ਹੌਰਗਨ ਤੇ ਗ੍ਰੀਨ ਪਾਰਟੀ ਦੇ ਐਂਡਰਿਊ ਵੀਵਰ ਨੇ ਇਸ ਸਬੰਧ ਵਿੱਚ ਐਲਾਨ ਕਰਦਿਆਂ ਆਖਿਆ ਕਿ ਅਗਲੇ ਚਾਰ ਸਾਲਾਂ ਲਈ ਦੋਵੇਂ ਪਾਰਟੀਆਂ ਰਲ ਕੇ ਸਥਿਰ ਘੱਟ ਗਿਣਤੀ ਸਰਕਾਰ ਬਣਾਉਣਗੀਆਂ। ਹੌਰਗਨ ਨਾਲ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੀਵਰ ਨੇ ਆਖਿਆ ਕਿ ਗ੍ਰੀਨਜ਼ ਅਗਲੇ ਚਾਰ ਸਾਲਾਂ ਲਈ ਐਨਡੀਪੀ ਨੂੰ ਸਮਰਥਨ ਦੇਣਗੇ ਤੇ ਅਸੀਂ ਇਹ ਵਿਖਾ ਦਿਆਂਗੇ ਕਿ ਘੱਟ ਗਿਣਤੀ ਸਰਕਾਰ ਵੀ ਕੰਮ ਕਰ ਸਕਦੀ ਹੈ।ਵੀਵਰ ਨੇ ਆਖਿਆ ਕਿ ਗ੍ਰੀਨ ਪਾਰਟੀ ਨੇ ਇਸ ਸਮਝੌਤੇ ਉੱਤੇ ਰਜ਼ਾਮੰਦੀ ਪ੍ਰਗਟਾਈ ਹੈ ਤੇ ਐਨਡੀਪੀ ਇਸ ਸਬੰਧ ਵਿੱਚ ਮੰਗਲਵਾਰ ਨੂੰ ਵੋਟ ਕਰਵਾਉਣ ਜਾ ਰਹੀ ਹੈ। ਪਰ ਹੌਰਗਨ ਨੂੰ ਨਹੀਂ ਲੱਗਦਾ ਕਿ ਇਸ ਫੈਸਲੇ ਦਾ ਐਨਡੀਪੀ ਵਿੱਚੋਂ ਕੋਈ ਵਿਰੋਧ ਕਰੇਗਾ। ਹੌਰਗਨ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਸਾਡੀ ਟੀਮ ਵੱਲੋਂ ਸਰਬਸੰਮਤੀ ਨਾਲ ਇਸ ਫੈਸਲੇ ਦਾ ਸਮਰਥਨ ਕੀਤਾ ਜਾਵੇਗਾ। ਜਦੋਂ ਤੱਕ ਐਨਡੀਪੀ ਇਸ ਫੈਸਲੇ ਨੂੰ ਮਨਜ਼ੂਰੀ ਨਹੀਂ ਦਿੰਦੀ ਉਦੋਂ ਤੱਕ ਸਮਝੌਤੇ ਦੇ ਵੇਰਵੇ ਜਾਰੀ ਨਹੀਂ ਕੀਤੇ ਜਾਣਗੇ।ਜ਼ਿਕਰਯੋਗ ਹੈ ਕਿ ਇੱਥੇ 16 ਸਾਲਾਂ ਤੱਕ ਲਿਬਰਲ ਸੱਤਾ ਉੱਤੇ ਕਾਬਜ ਰਹੇ ਤੇ 9 ਮਈ ਨੂੰ ਹੋਈਆਂ ਚੋਣਾਂ ਦੌਰਾਨ ਉਨ੍ਹਾਂ ਬਹੁਤੀਆਂ ਸੀਟਾਂ ਉੱਤੇ ਜਿੱਤ ਵੀ ਹਾਸਲ ਕੀਤੀ।ਪਰ 87 ਸੀਟਾਂ ਵਾਲੀ ਵਿਧਾਨਸਭਾ ਵਿੱਚ ਉਹ ਬਹੁਗਿਣਤੀ ਹਾਸਲ ਨਹੀਂ ਕਰ ਸਕੇ। ਉਨ੍ਹਾਂ ਦੇ ਹਿੱਸੇ 43 ਸੀਟਾਂ ਆਈਆਂ ਜਦਕਿ ਐਨਡੀਪੀ ਨੂੰ 41 ਸੀਟਾਂ ਹਾਸਲ ਹੋਈਆਂ ਤੇ ਗ੍ਰੀਨਜ਼ ਦੇ ਪੱਲੇ ਤਿੰਨ ਸੀਟਾਂ ਪਈਆਂ। ਕੈਨੇਡੀਅਨ ਇਤਿਹਾਸ ਵਿੱਚ ਪਹਿਲੀ ਵਾਰੀ ਸਰਕਾਰ ਬਣਾਉਣ ਲਈ ਗ੍ਰੀਨ ਪਾਰਟੀ ਦੀ ਮਦਦ ਲਈ ਜਾਣੀ ਜ਼ਰੂਰੀ ਹੋ ਗਈ। ਪ੍ਰੀਮੀਅਰ ਕ੍ਰਿਸਟੀ ਕਲਾਰਕ ਹਾਰ ਸਵੀਕਾਰਨ ਲਈ ਤਿਆਰ ਹੀ ਨਹੀਂ ਸੀ। ਕਲਾਰਕ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਅੱਜ ਬੀਸੀ ਵਿੱਚ ਐਨਡੀਪੀ ਤੇ ਗ੍ਰੀਨ ਪਾਰਟੀ ਦੇ ਆਗੂਆਂ ਵਿਚਾਲੇ ਹੋਏ ਸਮਝੌਤੇ ਸਬੰਧੀ ਐਲਾਨ ਨੂੰ ਬ੍ਰਿਟਿਸ਼ ਕੋਲੰਬੀਆ ਵਾਸੀ ਚੰਗੀ ਤਰ੍ਹਾਂ ਸਮਝ ਲੈਣ ਕਿਉਂਕਿ ਇਸ ਦੇ ਪ੍ਰੋਵਿੰਸ ਦੇ ਭਵਿੱਖ ਵਿੱਚ ਚੰਗੇ ਨਤੀਜੇ ਨਹੀਂ ਨਿਕਲਣਗੇ। ਵਿਧਾਨਸਭਾ ਵਿੱਚ ਸੱਭ ਤੋਂ ਵੱਧ ਸੀਟਾਂ ਹਾਸਲ ਕਰਨ ਵਾਲੀ ਪਾਰਟੀ ਵਜੋਂ ਇਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਅਗਲਾ ਕਦਮ ਧਿਆਨ ਨਾਲ ਚੁੱਕੀਏ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


