ਜਾਸ, ਜੈਪੁਰ: ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਪਿੰਡ ਮਾਨਕਾਸਰ ਵਿੱਚ ਕਰੀਬ 50 ਮੋਰ ਮਰੇ ਹੋਏ ਪਾਏ ਗਏ। ਜੰਗਲਾਤ ਵਿਭਾਗ ਵਿਚ ਉਸ ਸਮੇਂ ਖਲਬਲੀ ਮਚ ਗਈ ਜਦੋਂ ਇਕ ਸਮੇਂ ਇੰਨੀ ਵੱਡੀ ਗਿਣਤੀ ਵਿਚ ਰਾਸ਼ਟਰੀ ਪੰਛੀ ਮੋਰ ਮਰੇ ਹੋਏ ਪਾਏ ਗਏ।

ਇਸ ਕਾਰਨ ਹੋਈ ਮੋਰਾਂ ਦੀ ਮੌਤ

ਪਸ਼ੂਆਂ ਦੇ ਡਾਕਟਰਾਂ ਦੀ ਮੁੱਢਲੀ ਜਾਂਚ ਅਨੁਸਾਰ, ਮੋਰਾਂ ਦੀ ਮੌਤ ਦਾ ਕਾਰਨ ਜ਼ਹਿਰੀਲਾ ਪਦਾਰਥ ਲੈਣਾ ਮੰਨਿਆ ਜਾ ਰਿਹਾ ਹੈ। ਮੋਰ ਦੇ ਨਾਲ-ਨਾਲ ਕਾਂ, ਤਿੱਤਰ, ਕਬੂਤਰ ਅਤੇ ਪੰਛੀ ਵੀ ਵੱਡੀ ਗਿਣਤੀ ਵਿਚ ਮਰੇ ਹੋਏ ਪਾਏ ਗਏ ਹਨ। ਸ਼ਨੀਵਾਰ ਸਵੇਰੇ ਪਿੰਡ ਵਾਸੀਆਂ ਨੇ ਮੋਰਾਂ ਅਤੇ ਹੋਰ ਪੰਛੀਆਂ ਨੂੰ ਮਰਿਆ ਦੇਖ ਕੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਬਾਅਦ ‘ਚ ਪਸ਼ੂਆਂ ਦੇ ਡਾਕਟਰਾਂ ਸਮੇਤ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਮੌਕੇ ‘ਤੇ ਪਹੁੰਚ ਗਈ।