ਲੰਡਨ,: ਮਨੁੱਖਤਾ ਦੀ ਸੇਵਾ ਲਈ ਲੰਡਨ ਨਾਲ ਸਬੰਧਤ ਸੰਸਥਾ ਨੇ ਪਟਨਾ ਦੇ ਸਿੱਖ ਸੇਵਕ ਗੁਰਮੀਤ ਸਿੰਘ ਨੂੰ ‘ਸਿੱਖ ਸੇਵਾ’ ਤਹਿਤ ਵਰਲਡ ਸਿੱਖ ਐਵਾਰਡ ਦੇਣ ਲਈ ਸੱਦਾ ਦਿੱਤਾ ਹੈ। ਇੱਥੇ ਵਰਣਨਯੋਗ ਹੈ ਕਿ ਬਿਹਾਰ ਸਰਕਾਰ ਉਨ•ਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 350 ਪ੍ਰਕਾਸ਼ ਪੁਰਵ ਵਿਚ ਸੱਦਾ ਦੇਣ ਵਿਚ ਨਾਕਾਮ ਰਹੀ ਸੀ। ਗੁਰਮੀਤ ਸਿੰਘ (58) ਪਿਛਲੇ 25 ਸਾਲ ਤੋਂ ਪਟਨਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਲਵਾਰਿਸ ਵਾਰਡ ਜਿੱਥੇ ਡਾਕਟਰ ਵੀ ਜਾਣ ਤੋਂ ਘਬਰਾਉਂਦੇ ਹਨ, ਉੱਥੇ ਮਰੀਜ਼ਾਂ ਦੀ ਸੇਵਾ ਕਰਦੇ ਆ ਰਹੇ ਹਨ। ਇਹ ਹਸਪਤਾਲ ਰਾਜ ਦਾ ਪ੍ਰਮੁੱਖ ਸਿਹਤ ਕੇਂਦਰ ਹੈ। ਉਹ ਮੁਫਤ ਵਿਚ ਮਰੀਜ਼ਾਂ ਨੂੰ ਖਾਣਾ ਅਤੇ ਦਵਾਈਆਂ ਉਪਲੱਬਧ ਕਰਵਾਉਂਦੇ ਹਨ। ਉਨ•ਾਂ ਦਾ ਮੰਨਣਾ ਹੈ ਕਿ ਗਰੀਬਾਂ ਦੀ ਸੇਵਾ ਕਰਨਾ ਅਤੇ ਉਨ•ਾਂ ਨੂੰ ਖਾਣਾ ਉਪਲੱਬਧ ਕਰਵਾਉਣਾ ਮਨੁੱਖਤਾ ਦਾ ਮੁੱਖ ਫਰਜ਼ ਹੈ। ਉਨ•ਾਂ ਨੇ 19 ਨਵੰਬਰ ਨੂੰ ਲੰਡਨ ਵਿਚ ਵਰਲਡ ਐਵਾਰਡ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਉਨ•ਾਂ ਦੇ ਜਾਣ ਤੋਂ ਬਾਅਦ ਮਰੀਜ਼ਾਂ ਦੀ ਦੇਖਰੇਖ ਕੌਣ ਕਰੇਗਾ। ਉਨ•ਾਂ ਦੇ ਚਾਰ ਭਰਾਵਾਂ ਅਤੇ ਬੇਟੇ ਵੱਲੋਂ ਸੇਵਾ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਉਹ ਜਾਣ ਲਈ ਮੰਨੇ ਹਨ। ਇਸ ਤੋਂ ਬਾਅਦ ਉਨ•ਾਂ ਨੇ ਲੰਡਨ ਜਾਣ ਲਈ ਪਾਸਪੋਰਟ ਬਣਾਉਣ ਦੀ ਅਰਜ਼ੀ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਆਪਣੀ ਪੂਰੀ ਆਸਥਾ ਰੱਖਣ ਵਾਲੇ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਨ•ਾਂ ਦੀ ਸਿੱਖਿਆ ਮਨੁੱਖੀਤਾ ਦੀ ਸੇਵਾ ਨੂੰ ਉਤਸ਼ਾਹਿਤ ਕਰਦੀ ਹੈ। ਉਹ ਲਾਵਾਰਿਸਾਂ ਦੇ ਮੂੰਹ ਨੂੰ ਹੀ ਦਾਨ ਦੀ ਪੇਟੀ ਮੰਨਦੇ ਹਨ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


