ਕੰਚਨ ਕਿਸ਼ੋਰ, ਆਰਾ : ਅਯੁੱਧਿਆ ’ਚ 22 ਜਨਵਰੀ ਨੂੰ ਸ੍ਰੀਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਅਨੁਸ਼ਠਾਨ ’ਚ ਰਾਮਲਲਾ ਲਈ ਬਿਹਾਰ ਦੇ ਭੋਜਪੁਰ ਤੋਂ ਤੁਲਸੀ ਜੀ ਦੀ ਮਾਲਾ ਜਾਵੇਗੀ। ਇਸ ਲਈ ਜ਼ਿਲ੍ਹੇ ਦੇ ਸੰਦੇਸ਼ ਬਲਾਕ ਦੇ ਪੰਡੁਰਾ ਪਿੰਡ ’ਚ ਤੁਲਸੀ ਜੀ ਦੀਆਂ 10 ਮਾਲਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ 16 ਜਨਵਰੀ ਤੋਂ ਮੰਦਿਰ ’ਚ ਸ਼ੁਰੂ ਹੋ ਰਹੇ ਅਨੁਸ਼ਠਾਨ ਲਈ ਸੋਮਵਾਰ ਤੋਂ ਰੋਜ਼ਾਨਾ ਇੱਥੋਂ ਤੁਲਸੀ ਦੀਆਂ ਤਾਜ਼ਾ ਪੱਤੀਆਂ ਦੀ ਇਕ ਮਾਲਾ ਫਰੱਕਾ ਐਕਸਪ੍ਰੈੱਸ ਰਾਹੀਂ ਭੇਜੀ ਜਾਵੇਗੀ। ਹਰ ਮਾਲਾ ਦਾ ਵਜ਼ਨ ਔਸਤਨ ਇਕ ਕਿੱਲੋ ਹੋਵੇਗਾ। ਮਾਲਾ ਨਾਲ ਅਨੁਸ਼ਠਾਨ ਦੇ ਮਹਾਪ੍ਰਸਾਦ ਲਈ ਵੀ ਤੁਲਸੀ ਦਾ ਪੱਤਾ ਇੱਥੋਂ ਹੀ ਜਾਵੇਗਾ। ਮਾਲਾ ਨਾਲ ਅਨੁਸ਼ਠਾਨ ਪਿੰਡ ’ਚ ਵਿਸ਼ੇਸ਼ ਤੌਰ ’ਤੇ ਇਕ ਅਧਿਆਪਕ ਨੇ ਇਕ ਵੀਘੇ ’ਚ ਤੁਲਸੀ ਦੀ ਖੇਤੀ ਕੀਤੀ ਸੀ। ਇਕ ਹਫ਼ਤਾ ਪਹਿਲਾਂ ਅਯੁੱਧਿਆ ਮੰਦਿਰ ਟਰੱਸਟ ਵੱਲੋਂ ਬੈਂਗਲੁਰੂ ਤੋਂ ਤਿੰਨ ਕਾਰੀਗਰ ਨਾਰਾਇਣ ਸਵਾਮੀ, ਗਿਰੀਸ਼ ਤੇ ਮੋਰੱਪਾ ਨੂੰ ਇੱਥੇ ਪੱਤੀਆਂ ਦੀ ਤੁੜਵਾਈ ਤੇ ਮਾਲਾ ਬਣਾਉਣ ਲਈ ਭੇਜਿਆ ਗਿਆ ਹੈ।

ਤੁਲਸੀ ਜੀ ਦੀ ਖੇਤੀ ਕਰਨ ਵਾਲੇ ਪੰਡੁਰਾ ਪਿੰਡ ਦੇ ਅਭਿਜੀਤ ਸਿੰਘ ਇਕ ਵਾਰੀ ਪ੍ਰਾਇਮਰੀ ਸਕੂਲ ’ਚ ਅਧਿਆਪਕ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਸਮੂਹ ਨਾਲ ਜੁੜੇ ਹੋਏ ਹਨ। ਉਸੇ ਸਮੂਹ ਨਾਲ ਜੁੜੇ ਰਘੂ ਜੀ ਨੇ ਬੀਤੇ ਸਾਲ ਜੁਲਾਈ ’ਚ ਉਨ੍ਹਾਂ ਤੋਂ ਸ਼੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਲਈ ਤੁਲਸੀ ਜੀ ਦੀ ਮਾਲ ਦੀ ਜ਼ਰੂਰਤ ਦੱਸਦੇ ਹੋਏ ਇਸ ਦੀ ਖੇਤੀ ਕਰਨ ਦੀ ਤਜਵੀਜ਼ ਦਿੱਤੀ ਸੀ। ਰਘੂ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਅਯੁੱਧਿਆ ਮੰਦਿਰ ਦੇ ਮਹੰਤ ਗੋਪਾਲ ਦਾਸ ਜੀ ਦੇ ਸੰਪਰਕ ’ਚ ਹਨ, ਉਨ੍ਹਾਂ ਦੀ ਇੱਛਾ ਹੈ ਕਿ ਭੋਜਪੁਰ ਤੋਂ ਹੀ ਸ੍ਰੀਰਾਮਲਲਾ ਲਈ ਤੁਲਸੀ ਜੀ ਦੀ ਮਾਲਾ ਆਏ। ਮੈਸੂਰ ਤੋਂ ਸ਼ਿਆਮਾ ਕਿਸਮ ਦੀ ਤੁਲਸੀ ਜੀ ਦਾ ਇਕ ਕਿੱਲੋ ਬੀਅ ਮੰਗਵਾ ਕੇ ਪਹਿਲਾਂ ਆਪਣੀ ਨਰਸਰੀ ਤਿਆਰ ਕੀਤੀ, ਫਿਰ ਇਕ ਵੀਘਾ ਖੇਤ ’ਚ ਉਹ ਲਗਾਈ ਗਈ।

ਵਿਸ਼ਵ ਹਿੰਦੂ ਦੇ ਅਹੁਦੇਦਾਰਾਂ ਦਾ ਜ਼ਿੰਮਾ

ਤੁਲਸੀ ਜੀ ਦੀ ਮਾਲਾ ਰੋਜ਼ਾਨਾ ਭੋਜਪੁਰ ਤੋਂ ਅਯੁੱਧਿਆ ਭੇਜਣ ਦੀ ਜ਼ਿੰਮੇਵਾਰੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਹਿ ਮੰਤਰੀ ਅਭਿਸ਼ੇਖ ਚੌਰਸੀਆ ਨੂੰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਕਮੇਟੀ ਦੇ ਕਾਮੇਸ਼ਵਰ ਚੌਪਾਲ ਨੇ ਬੀਤੇ ਸਾਲ ਦਸੰਬਰ ’ਚ ਉਨ੍ਹਾਂ ਨੂੰ ਫੋਨ ਕੀਤਾ ਸੀ। ਉਨ੍ਹਾਂ ਨੇ ਪੰਡੁਰਾ ’ਚ ਹੋ ਰਹੀ ਤੁਲਸੀ ਜੀ ਦੀ ਖੇਤੀ ਬਾਰੇ ਦੱਸਿਆ ਤੇ ਉੱਥੋਂ ਹੀ ਸ਼੍ਰੀਰਾਮਲਲਾ ਲਈ ਮਾਲਾ ਤਿਆਰ ਕਰ ਕੇ ਮੰਗਵਾਏ ਜਾਣ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ। ਅਭਿਸ਼ੇਖ ਨੇ ਦੱੱਸਿਆ ਕਿ 16 ਜਨਵਰੀ ਤੋਂ ਸ਼ੁਰੂ ਹੋ ਰਹੇ ਅਨੁਸ਼ਠਾਨ ਲਈ ਇਕ ਦਿਨ ਪਹਿਲਾਂ ਯਾਨੀ ਸੋਮਵਾਰ ਤੋਂ ਰੋਜ਼ਾਨਾ ਤੁਲਸੀ ਜੀ ਦੀ ਮਾਲ ਆਰਾ ਦੇ ਫਰੱਕਾ ਐਕਸਪ੍ਰੈੱਸ ਰਾਹੀਂ ਅਯੁੱਧਿਆ ਭੇਜੀ ਜਾਵੇਗੀ।