ਰਾਜਿੰਦਰ ਸਿੰਘ ਡਾਂਗੋ, ਪੱਖੋਵਾਲ : ਆਕਸਫੋਰਡ ਆਈਲੈਟਸ ਅਤੇ ਐਜੂਕੇਸ਼ਨ ਇੰਸਟੀਚਿਊਟ ਸੰਸਥਾ ਗੁਰੂਸਰ ਸੁਧਾਰ ਆਈਲੈਟਸ ਦੀ ਵਿਦਿਆਰਥਣ ਕੋਮਲਪ੍ਰਰੀਤ ਕੌਰ ਨੇ 8.5 ਬੈਂਡ ਹਾਸਲ ਕੀਤੇ। ਇਸੇ ਤਰ੍ਹਾਂ ਸੰਸਥਾ ਦੇ ਹੋਰ ਵਿਦਿਆਰਥੀ ਜਿਨ੍ਹਾਂ ‘ਚ ਹਰਜੋਤ ਕੌਰ ਨੇ ਵੀ 8.5 ਬੈਂਡ, ਹਰਕਿਰਪਾਲ ਸਿੰਘ 8 ਬੈਂਡ, ਆਦਨ ਹਮੀਦ ਨੇ 8.5 ਬੈਂਡ ਤੇ ਹਰਮਨਪ੍ਰਰੀਤ ਸਿੰਘ ਨੇ 7 ਬੈਂਡ ਹਾਸਲ ਕੀਤੇ।

ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੇ ਆਧੁਨਿਕ ਤਰੀਕੇ ਨਾਲ ਆਈਲੈਟਸ ਦੇ ਪੇਪਰ ਦੀ ਤਿਆਰੀ ਕਰਵਾਉਣ ਲਈ ਸੈਂਟਰ ਦੁਆਰਾ ਲਾਈਵ ਲੈਕਚਰ ਦੀ ਵਿਸ਼ੇਸ਼ ਵਿਵਸਥਾ ਹੈ। ਸੰਸਥਾ ਦੇ ਸੀਈਓ ਪਰਮ ਵਾਲੀਆ ਨੇ ਦੱਸਿਆ ਸੰਸਥਾ ‘ਚ ਕਮਜੋਰ ਵਿਦਿਆਰਥੀਆਂ ਲਈ ਸਪੈਸ਼ਲ ਕਲਾਸਾਂ ਦਾ ਪ੍ਰਬੰਧ ਹੈ। ਇਸ ਦੇ ਨਾਲ ਹੀ ਪੀਟੀਈ, ਸਪੋਕਨ ਇੰਗਲਿਸ਼, ਨੈਨੀ ਆਦਿ ਤੇ ਵੀਜਾ ਇੰਟਰਵਿਊ ਦੀ ਤਿਆਰੀ ਉਚਿਤ ਤਰੀਕੇ ਨਾਲ ਕਰਵਾਈ ਜਾਂਦੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਆਪਣੇ ਸੁਪਨੇ ਸਾਕਾਰ ਕਰ ਸਕਣ।

ਇਸ ਮੌਕੇ ਸੁਖਵਿੰਦਰ ਕੌਰ, ਕੁਲਵੀਰ ਕੌਰ, ਰਿਚਾ, ਅਰਸ਼ਦੀਪ ਕੌਰ, ਬਲਵਿੰਦਰ ਕੌਰ, ਇੰਦਰਪ੍ਰਰੀਤ ਸਿੰਘ ਹਾਜ਼ਰ ਸਨ।