ਬਿਜਲੀ ਮਹਿਕਮੇ ਨੇ ਖੜ੍ਹੀ ਕੀਤੀ ਮੁਸ਼ਕਿਲ, ਪੰਜਾਬ ਭਰ ਦੇ ਕਿਸਾਨ ਹੋਏੇ ਪ੍ਰੇਸ਼ਾਨ!

ਜਲੰਧਰ— ਬਿਜਲੀ ਮਹਿਕਮੇ ਵੱਲੋਂ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਘਟਾਉਣ ਨਾਲ ਕਿਸਾਨਾਂ ਲਈ ਮੁਸ਼ਕਿਲ ਖੜ੍ਹੀ ਹੋ ਰਹੀ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਕ ਦਿਨ ਛੱਡ ਕੇ ਬਿਜਲੀ ਸਪਲਾਈ 8 ਘੰਟੇ ਕਰ ਦਿੱਤੀ ਗਈ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਪਲਾਈ ਦੇਣ ਨਾਲ ਫਸਲਾਂ ਦਾ ਪਾਣੀ ਪੂਰਾ ਨਹੀਂ ਹੋ ਰਿਹਾ। ਖਾਸ ਕਰਕੇ ਮੱਕੀ, ਗੰਨਾ ਝੋਨੇ ਦੀ ਪਨੀਰੀ ਅਤੇ ਸਬਜ਼ੀ ਲਾਉਣ ਵਾਲੇ ਕਿਸਾਨਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ, ਝੋਨੇ ਦੀ ਪਨੀਰੀ ਲਾਉਣ ਲਈ ਪਾਣੀ ਦੀ ਮੰਗ ਹੋਰ ਰੋਜ਼ ਵਧ ਰਹੀ ਹੈ ਪਰ ਰੋਜ਼ਾਨਾ 4 ਘੰਟੇ ਬਿਜਲੀ ਨਾਲ ਕੰਮ ਨਹੀਂ ਚੱਲ ਰਿਹਾ। ਹਾਲਾਂਕਿ ਬਿਜਲੀ ਮਹਿਕਮੇ ਨੇ ਕੁਝ ਦਿਨਾਂ ਤੋਂ ਇਕ ਦਿਨ ਛੱਡ ਕੇ 8 ਘੰਟੇ ਬਿਜਲੀ ਸਪਲਾਈ ਦੇਣੀ ਸ਼ੁਰੂ ਕੀਤੀ ਹੈ ਪਰ ਕਈ ਜਗ੍ਹਾ ਅਜੇ ਵੀ ਰੋਜ਼ਾਨਾ ਸਿਰਫ 4 ਘੰਟੇ ਹੀ ਟਿਊਬਵੈੱਲ ਚੱਲਣ ਕਾਰਨ ਪੰਜਾਬ ਭਰ ਦੇ ਕਿਸਾਨਾਂ ‘ਚ ਫਸਲਾਂ ਨੂੰ ਲੈ ਕੇ ਚਿੰਤਾ ਖੜ੍ਹੀ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਅਗੇਤੀ ਮੱਕੀ ਬੀਜੀ ਹੈ ਅਤੇ ਪੱਕਣ ਦੇ ਕੰਢੇ ਪਹੁੰਚਣ ਵਾਲੀ ਹੈ ਉਸ ਲਈ ਪਾਣੀ ਦੀ ਸਖਤ ਜ਼ਰੂਰਤ ਹੈ। ਇਸੇ ਤਰ੍ਹਾਂ ਗੰਨੇ ਦੇ ਮੁੱਢ ਅਤੇ ਨਵੀਂ ਬਿਜਾਈ ਨੂੰ ਵੀ ਇਸ ਸਮੇਂ ਲਗਾਤਾਰ ਪਾਣੀ ਦੀ ਲੋੜ ਹੈ। ਸਬਜ਼ੀਆਂ, ਖਰਬੂਜ਼ੇ ਅਤੇ ਤਰਬੂਜ਼ ਦੀ ਖੇਤੀ ਕਰ ਰਹੇ ਕਿਸਾਨਾਂ ਨੂੰ ਵੀ ਪਾਣੀ ਦੀ ਕਮੀ ਮਹਿਸੂਸ ਹੋ ਰਹੀ ਹੈ।
ਉੱਥੇ ਹੀ, ਝੋਨੇ ਦੀ ਪਨੀਰੀ ਦੀ ਬਿਜਾਈ ਲਈ ਜ਼ਮੀਨ ਤਿਆਰ ਕਰਨ ਲਈ ਲਗਾਤਾਰ ਪਾਣੀ ਚਾਹੀਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਚਾਰ ਘੰਟੇ ਬਿਜਲੀ ਸਪਲਾਈ ਨਾਲ ਤਾਂ ਇਕ ਖੇਤ ਨੂੰ ਪੂਰਾ ਕਰਨਾ ਹੀ ਮੁਸ਼ਕਿਲ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਪਲਾਈ ਤਾਂ ਰੋਜ਼ਾਨਾ ਚਾਰ ਘੰਟੇ ਹੀ ਹੈ ਪਰ ਇਕ ਦਿਨ ਨਾਗਾ ਪਾ ਕੇ ਅਗਲੇ ਦਿਨ 8 ਘੰਟੇ ਕਰ ਦਿੱਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਦਿਨ ਛੱਡ ਕੇ 8 ਘੰਟੇ ਬਿਜਲੀ ਦੇਣ ਨਾਲ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਇੰਨੇ ਚਿਰ ‘ਚ ਜਿੰਨੀ ਜ਼ਮੀਨ ਗਿੱਲੀ ਹੁੰਦੀ ਹੈ ਓਨੀ ਤਿੰਨ ਦਿਨਾਂ ‘ਚ ਹੀ ਸੁੱਕ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੱਕੀ ਦੀ ਫਸਲ ਲਈ ਤਿੰਨ ਤੋਂ ਚਾਰ ਵਾਰ ਪਾਣੀ ਅਜੇ ਹੋਰ ਚਾਹੀਦਾ ਹੈ। ਉੱਥੇ ਹੀ, ਝੋਨੇ ਦੀ ਪਨੀਰੀ ਲਈ ਬਿਜਾਈ 20 ਮਈ ਅਤੇ ਝੋਨੇ ਦੀ ਲਵਾਈ ਲਈ 20 ਜੂਨ ਤਕ ਦੀ ਤਰੀਕ ਮਿਲੀ ਹੈ ਪਰ ਬਿਜਲੀ ਸਪਲਾਈ ਦੀ ਚੱਲ ਰਹੀ ਕਮੀ ਕਾਰਨ ਪਹਿਲਾਂ ਤਾਂ ਪਨੀਰੀ ਲਾਉਣੀ ਹੀ ਔਖੀ ਹੋ ਜਾਵੇਗੀ ਅਤੇ ਫਿਰ ਝੋਨੇ ਦੀ ਲਵਾਈ ਸਮੇਂ ਪਾਣੀ ਦਾ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.