ਕੁਲਵਿੰਦਰ ਸਿੰਘ ਰਾਏ, ਖੰਨਾ : ਸ਼ੁੱਕਰਵਾਰ ਬਾਰ ਕੌਂਸਲ ਆਫ਼ ਪੰਜਾਬ ਤੇ ਹਰਿਆਣਾ ਦੀਆਂ ਹਦਾਇਤਾਂ ‘ਤੇ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਦੇ ਹੋਏ ਬਾਰ ਐਸੋਸੀਏਸ਼ਨ ਟੈਕਸੇਸ਼ਨ, ਖੰਨਾ ਵੱਲੋਂ ਸਮੂਹ ਅਧਿਕਾਰੀਆਂ ਦੀਆਂ ਅਸਾਮੀਆਂ ਲਈ ਚੋਣ ਕਰਵਾਈ ਗਈ।

ਬਾਰ ਐਸੋਸੀਏਸ਼ਨ ਟੈਕਸੇਸ਼ਨ, ਖੰਨਾ ਦੀਆਂ ਸਾਰੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ, ਜਿਸ ‘ਚ ਪ੍ਰਧਾਨ ਵਜੋਂ ਐਡਵੋਕੇਟ ਜਤਿਨ ਮਿੱਤਲ, ਮੀਤ ਪ੍ਰਧਾਨ ਐਡਵੋਕੇਟ ਨੀਰਜ ਭੋਲਾ, ਸਕੱਤਰ ਐਡਵੋਕੇਟ ਅਨਿਲ ਖਹਿਰਾ, ਸਹਿ ਸਕੱਤਰ ਐਡਵੋਕੇਟ ਕਰਨਦੀਪ ਤੇ ਵਿੱਤ ਸਕੱਤਰ ਐਡਵੋਕੇਟ ਅਤੁਲ ਸ਼ਰਮਾ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ, ਜਿਨ੍ਹਾਂ ‘ਚ ਇਹ ਸਾਰੇ ਅਧਿਕਾਰੀ ਬਿਨਾਂ ਮੁਕਾਬਲੇ ਚੁਣੇ ਗਏ। ਨਵਨਿਯੁਕਤ ਪ੍ਰਧਾਨ ਐਡਵੋਕੇਟ ਜਤਿਨ ਮਿੱਤਲ ਨੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਬਾਰ ਐਸੋਸੀਏਸ਼ਨ ਇਕ ਪਰਿਵਾਰ ਦੀ ਤਰ੍ਹਾਂ ਹੈ। ਅਸੀਂ ਹਮੇਸ਼ਾ ਮਿਲ ਕੇ ਕੰਮ ਕਰਾਂਗੇ।

ਚੋਣ ਅਧਿਕਾਰੀ ਐਡਵੋਕੇਟ ਰਮੇਸ਼ ਵਰਮਾ ਨੇ ਚੋਣ ਮੁਕੰਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਐਡਵੋਕੇਟ ਰੁਪੇਸ਼ ਭਾਰਦਵਾਜ, ਐਡਵੋਕੇਟ ਪੀਕੇ ਪਾਸੀ, ਐਡਵੋਕੇਟ ਪ੍ਰਕਾਸ਼ ਖੁੱਲਰ, ਐਡਵੋਕੇਟ ਹਰੀਸ਼ ਸ਼ਰਮਾ, ਐਡਵੋਕੇਟ ਆਦਰਸ਼ ਭੰਵਰੀ, ਐਡਵੋਕੇਟ ਪੁਨੀਤ ਭੰਵਰੀ, ਐਡਵੋਕੇਟ ਹਰਸ਼ਿਤ ਸਿੰਗਲਾ, ਐਡਵੋਕੇਟ ਗਗਨਦੀਪ ਸਿੰਘ ਆਦਿ ਹਾਜ਼ਰ ਸਨ।