ਨਵੀਂ ਦਿੱਲੀ, : ਵਿਹਿਪ ਕੇਂਦਰੀ ਮਾਰਗ ਦਰਸ਼ਕ ਮੰਡਲ ਦੇ ਮੈਂਬਰ ਅਤੇ ਸਾਬਕਾ ਸਾਂਸਦ ਡਾ. ਰਾਮ ਵਿਲਾਸ ਦਾਸ ਵੇਦਾਂਤੀ ਨੇ ਦਾਅਵਾ ਕੀਤਾ ਕਿ ਛੇ ਦਸੰਬਰ 1992 ਨੂੰ ਅਯੁੱਧਿਆ ਵਿਚ ਵਿਵਾਦਮਈ ਢਾਂਚਾ ਉਨ੍ਹਾਂ ਨੇ ਹੀ ਤੋੜਿਆ ਅਤੇ ਤੁੜਵਾਇਆ ਸੀ। ਲਾਲ ਕ੍ਰਿਸ਼ਨ ਅਡਵਾਨੀ, ਡਾ. ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਆਦਿ ਤਾਂ ਕਾਰ ਸੇਵਕਾਂ ਨੂੰ ਰੋਕ ਰਹੇ ਸੀ। ਵੇਦਾਂਤੀ ਨੇ ਬੀਤੇ ਦਿਨ ਅਪਣੀ ਰਿਹਾਇਸ਼ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਦਾਅਵਾ ਕੀਤਾ। ਸੁਪਰੀਮ ਕੋਰਟ ਨੇ ਹਾਲ ਹੀ ਵਿਚ ਅਡਵਾਨੀ, ਜੋਸ਼ੀ ਸਮੇਤ 13 ਨੇਤਾਵਾਂ ‘ਤੇ ਅਯੁੱਧਿਆ ਵਿਚ ਵਿਵਾਦਮਈ ਢਾਂਚਾ ਡੇਗਣ ਦੀ ਸਾਜ਼ਿਸ਼ ਰਚਣ ਦਾ ਕੇਸ ਚਲਾਏ ਜਾਣ ਦੇ ਲਈ ਸੀਬੀਆਈ ਨੂੰ ਆਗਿਆ ਦਿੱਤੀ ਹੈ। ਵੇਦਾਂਤੀ ਨੇ ਕਿਹਾ ਕਿ ਛੇ ਦਸੰਬਰ 1992 ਨੂੰ ਅਡਵਾਨੀ, ਜੋਸ਼ੀ, ਰਾਜਮਾਤਾ ਵਿਜੇ ਰਾਜੇ ਸਿੰਧੀਆ, ਉਮਾ ਭਾਰਤੀ ਸਮੇਤ ਭਾਜਪਾ ਦੇ ਸੀਨੀਅਰ ਨੇਤਾ ਕਾਰ ਸੇਵਕਾਂ ਨੂੰ ਵਿਵਾਦਮਈ ਢਾਂਚੇ ਤੋਂ ਥੱਲੇ ਉਤਰ ਆਉਣ ਦੀ ਅਪੀਲ ਕਰ ਰਹੇ ਸੀ। ਲੇਕਿਨ ਮੈਂ ਕਾਰ ਸੇਵਕਾਂ ਨੂੰ ਢਾਂਚਾ ਢਾਹੁਣ ਲਈ ਉਤਸ਼ਾਹਤ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮੈਂ ਢਾਂਚਾ ਤੋੜਿਆ ਅਤੇ ਤੁੜਵਾਇਆ ਹੈ। ਇਸ ਦੇ ਲਈ ਜੇਕਰ ਕੋਰਟ ਫਾਂਸੀ ਵੀ ਦੇਵੇ ਤਾਂ ਮੈਂ ਤਿਆਰ ਹਾਂ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


